Sukhraj Singh News: ਬਰਗਾੜੀ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੂੰ ਲੱਗੀ ਗੋਲੀ, ਹਸਪਤਾਲ ਦਾਖ਼ਲ
Published : Mar 3, 2024, 2:35 pm IST
Updated : Mar 4, 2024, 7:35 am IST
SHARE ARTICLE
 Sukhraj Singh
Sukhraj Singh

ਬਹਿਬਲ ਕਲਾਂ ਗੋਲੀ ਕਾਂਡ ’ਚ ਮਾਰੇ ਗਏ ਦੋ ਨੌਜਵਾਨਾਂ ’ਚੋਂ ਇਕ ਭਗਵਾਨ ਕਿਸ਼ਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਹੈ।

 Sukhraj Singh News in Punjabi/ਕੋਟਕਪੂਰਾ (ਗੁਰਿੰਦਰ ਸਿੰਘ) : ਨੌਂ ਸਾਲ ਪਹਿਲਾਂ ਵਾਪਰੇ ਬਰਗਾੜੀ ਬੇਅਦਬੀ ਕਾਂਡ ਤੇ ਇਸ ਨਾਲ ਜੁੜੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ’ਚ ਸਿੱਖ ਪੰਥ ਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬਹਿਬਲ ਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੂੰ ਗੋਲੀ ਲੱਗੀ ਹੈ। 

ਮੈਡੀਕਲ ਕਾਲਜ ਹਸਪਤਾਲ ’ਚ ਜ਼ੇਰੇ ਇਲਾਜ ਸੁਖਰਾਜ ਸਿੰਘ ਨੇ ਦਸਿਆ ਕਿ ਇਹ ਉਨ੍ਹਾਂ ਨੂੰ ਅਪਣੀ ਲਾਇਸੈਂਸੀ ਰਿਵਾਲਵਰ ਦੀ ਸਫ਼ਾਈ ਕਰਦੇ ਹੋਏ ਅਚਾਨਕ ਚਲ ਜਾਣ ਕਾਰਨ ਲੱਗੀ ਹੈ। ਗੋਲੀ ਉਨ੍ਹਾਂ ਦੀ ਬਾਂਹ ਨੂੰ ਛੂਹ ਕੇ ਨਿਕਲ ਗਈ।

ਬਹਿਬਲ ਕਲਾਂ ਗੋਲੀ ਕਾਂਡ ’ਚ ਮਾਰੇ ਗਏ ਦੋ ਨੌਜਵਾਨਾਂ ’ਚੋਂ ਇਕ ਭਗਵਾਨ ਕਿਸ਼ਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਹੈ। ਸੁਖਰਾਜ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਪੈਰਵੀਕਾਰ ਹੋਣ ਦੇ ਨਾਲ ਹੀ ਹੁਣ ਤਕ ਹੋਈ ਸੀਬੀਆਈ, ਐਸਆਈਟੀ, ਜਸਟਿਸ ਕਮਿਸ਼ਨਾਂ ਦੇ ਕੇਂਦਰ ’ਚ ਰਹੇ ਹਨ, ਅਜਿਹੇ ’ਚ ਉਨ੍ਹਾਂ ਨੂੰ ਗੋਲੀ ਲੱਗਣ ਨਾਲ ਸਾਰੇ ਚਿੰਤਤ ਹਨ। ਹਾਲਾਂਕਿ ਪੁਲਿਸ ਇਸ ਮਾਮਲੇ ’ਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

(For more news apart from Sukhraj Singh, the leader of Bargari Insaf Morcha, was shot and admitted to the hospital News IN Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement