ਰੱਬ ਦਾ ਭਾਣਾ ਮੰਨਣ ਵਿਰੋਧੀ ਧਿਰਾਂ: ਸੰਤੋਖ ਸਿੰਘ
Published : Apr 4, 2018, 3:41 am IST
Updated : Apr 4, 2018, 3:41 am IST
SHARE ARTICLE
Chief Khalsa  Diwan
Chief Khalsa Diwan

ਕਿਹਾ, ਹਾਰੀ ਹੋਈ ਧਿਰ ਹਮੇਸ਼ਾ ਹੀ ਧਾਂਦਲੀ ਦੇ ਦੋਸ਼ ਲਗਾਉਂਦੀ ਹੈ

ਤਰਨਤਾਰਨ (ਚਰਨਜੀਤ ਸਿੰਘ): ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੇ ਦੀਵਾਨ ਦੀਆਂ ਚੋਣਾ ਬਾਰੇ ਵਾਵੇਲਾ ਮਚਾਉਣ ਵਾਲੀਆਂ ਧਿਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਹੁਣ ਭਾਣਾ ਮੰਨਣ। ਉਨ੍ਹਾਂ ਕਿਹਾ ਕਿ ਹਾਰੀ ਹੋਈ ਧਿਰ ਹਮੇਸ਼ਾ ਹੀ ਧਾਂਦਲੀ, ਬੂਥ 'ਤੇ ਕਬਜ਼ਾ ਅਤੇ ਧੱਕੇਸ਼ਾਹੀ ਵਗਰੇ ਦੋਸ਼ ਲਗਾਉਂਦੀ ਹੈ। ਇਹ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਤੇ ਮਰਿਆਦਾ ਵਿਚ ਹੋਈਆਂ। ਡਾ. ਸੰਤੋਖ ਸਿੰਘ ਨੇ ਕਿਹਾ ਕਿ ਦੀਵਾਨ ਦੇ ਅਹੁਦੇਦਾਰੀ ਦੀਆਂ ਚੋਣਾਂ ਲੜ ਰਹੇ ਕੁਝ ਉਮੀਦਵਾਰਾਂ 'ਤੇ ਸਿੱਖ ਰਹਿਤ ਮਰਿਆਦਾ ਵਿਰੁਧ ਕੰਮ ਕਰਨ ਦੇ ਦੋਸ਼ ਲਗਦੇ ਰਹੇ। ਦੁਨੀਆਂ ਜਾਣਦੀ ਹੈ ਕਿ ਚੋਣ ਮੈਦਾਨ ਵਿਚ ਉਤਰਣ ਵਾਲਾ ਇਕ ਉਮੀਦਵਾਰ ਨਸ਼ੇ ਦਾ ਸੇਵਨ ਕਰਦਾ ਹੈ ਤੇ ਇਕ ਦਾ ਪੁੱਤਰ ਹੀ ਪਤਿਤ ਹੈ।

Santokh SinghSantokh Singh

ਅਸੀਂ ਵਿਵਾਦ ਵਿਚ ਪੈਣ ਦੀ ਬਜਾਏ ਕੰਮ ਕਰਨ ਤੇ ਵਿਸ਼ਵਾਸ ਰਖਦੇ ਹਾਂ ਜਿਸ ਕਾਰਨ ਦੀਵਾਨ ਦੇ ਮੈਂਬਰਾਂ ਨੇ ਸਾਨੂੰ ਸੇਵਾ ਦਿਤੀ। ਦੀਵਾਨ ਦੀਆਂ ਚੋਣਾਂ ਕਰਵਾਉਣ ਵਾਲੇ ਪ੍ਰੋਫ਼ੈਸਰ ਬਲਜਿੰਦਰ ਸਿੰਘ, ਡਾ. ਐਸਪੀ ਸਿੰਘ ਅਤੇ ਇਕਬਾਲ ਸਿੰਘ ਲਾਲਪੁਰਾ ਦੀ ਈਮਾਨਦਾਰੀ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਇਹ ਤਿੰਨੋ ਵਿਅਕਤੀ ਸਮਰਪਤ ਭਾਵਨਾ ਨਾਲ ਪੰਥ ਦੀ ਸੇਵਾ ਕਰਨ ਵਾਲਿਆਂ ਵਿਚੋਂ ਇਕ ਹਨ। ਉਨ੍ਹਾਂ ਕਿਹਾ ਕਿ ਉਹ ਚੁਨੌਤੀ ਦਿੰਦੇ ਹਨ ਕਿ ਜਿਸ ਕਿਸੇ ਨੂੰ ਵੀ ਦੀਵਾਨ ਦੀਆਂ ਚੋਣਾਂ 'ਤੇ ਸ਼ੱਕ ਹੈ, ਉਹ ਉਨ੍ਹਾਂ ਕੋਲ ਆ ਕੇ ਚੋਣਾਂ ਵਾਲੇ ਦਿਨ ਦੀਆਂ ਤਸਵੀਰਾਂ ਤੇ ਵੀਡੀਉ ਵੇਖ ਸਕਦਾ ਹੈ ਤਾਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਲੋਕ ਤੇ ਰਾਜਨੀਤਕ ਪਾਰਟੀਆਂ ਦੀਵਾਨ 'ਤੇ ਕਬਜ਼ਾ ਕਰਨ ਲਈ ਯਤਨਸ਼ੀਲ ਸਨ ਜਦ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ ਤਾਂ ਉਹ ਸ਼ਿਕਾਇਤਾਂ ਦੇ ਰਾਹ ਚੱਲ ਪਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement