
ਸਿੱਖਾਂ ਦਾ ਇਤਿਹਾਸ ਗੁਰੂ ਕਾਲ ਤੋਂ ਹੁਣ ਤਕ ਇਸਤਰੀ ਜਾਤੀ ਦੇ ਯੋਗਦਾਨ ਨਾਲ ਭਰਿਆ ਹੋਇਆ ਹੈ ਤਾਂ ਫਿਰ ਕਿਉਂ ਨਹੀਂ ਬੀਬੀਆਂ ਨੂੰ ਪੰਜ ਪਿਆਰਿਆਂ ਵਾਗ ਅੰਮ੍ਰਿਤ ਸੰਚਾਰ ਵਿਚ..
ਗੜ੍ਹਦੀਵਾਲਾ, 23 ਜੁਲਾਈ (ਹਰਪਾਲ ਸਿੰਘ): ਸਿੱਖਾਂ ਦਾ ਇਤਿਹਾਸ ਗੁਰੂ ਕਾਲ ਤੋਂ ਹੁਣ ਤਕ ਇਸਤਰੀ ਜਾਤੀ ਦੇ ਯੋਗਦਾਨ ਨਾਲ ਭਰਿਆ ਹੋਇਆ ਹੈ ਤਾਂ ਫਿਰ ਕਿਉਂ ਨਹੀਂ ਬੀਬੀਆਂ ਨੂੰ ਪੰਜ ਪਿਆਰਿਆਂ ਵਾਗ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈਣ ਨਹੀਂ ਦਿਤਾ ਜਾ ਰਿਹਾ ਜੋ ਬੀਬੀਆਂ ਨਾਲ ਧੱਕਾ ਹੈ। ਜੇ ਸਿੰਘਣੀਆਂ ਅੰਮ੍ਰਿਤ ਛਕ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਦਾ ਵੀ ਅਧਿਕਾਰ ਮਿਲਣਾ ਚਾਹੀਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮਹਿਲਾ ਸੇਵਾ ਵੈਲਫ਼ੈਅਰ ਸੁਸਾਇਟੀ ਦੀ ਪ੍ਰਧਾਨ ਕੁਲਦੀਪ ਕੌਰ ਪਟਿਆਲਾ, ਬੀਬੀ ਨਰਿੰਦਰ ਕੌਰ ਦਸੂਹਾ ਪ੍ਰਧਾਨ ਦਸ਼ਮੇਸ਼ ਨਾਰੀ ਸੰਸਥਾ ਅਤੇ ਬੀਬੀ ਲਖਵਿੰਦਰ ਕੌਰ ਗੜ੍ਹਦੀਵਾਲਾ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ ਨੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ 21 ਜੂਨ 2017 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਸਿੰਘਣੀਆਂ ਨੂੰ ਧਾਰਮਕ ਪਖੋਂ ਬਰਾਬਰ ਦਾ ਅਧਿਕਾਰ ਦੇ ਕੇ ਸਿੰਘਣੀਆਂ ਦੁਆਰਾ ਸਿਘਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਕਾਰਜ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰਨਾ ਚਾਹੀਦਾ ਹੈ।