ਡੇਰਾ ਸਿਰਸਾ, ਅਕਾਲੀ ਦਲ ਬਾਦਲ, ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੀ ਗੰਦੀ ਰਾਜਨੀਤੀ ਦਾ ਡਰਾਪ ਸੀਨ ਤਿਆਰ
Published : Sep 4, 2018, 10:22 am IST
Updated : Sep 4, 2018, 10:22 am IST
SHARE ARTICLE
Parkash Singh Badal
Parkash Singh Badal

ਡੇਰਾ ਸਿਰਸਾ, ਅਕਾਲੀ ਦਲ ਬਾਦਲ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਚਲ ਰਹੀ ਫ਼ਿਲਮ 'ਗੰਦੀ ਰਾਜਨੀਤੀ' ਦਾ ਅੰਤਮ ਸੀਨ ਤੇਜ਼ੀ ਨਾਲ ਚਲ ਰਿਹਾ ਹੈ..........

ਤਰਨਤਾਰਨ : ਡੇਰਾ ਸਿਰਸਾ, ਅਕਾਲੀ ਦਲ ਬਾਦਲ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਚਲ ਰਹੀ ਫ਼ਿਲਮ 'ਗੰਦੀ ਰਾਜਨੀਤੀ' ਦਾ ਅੰਤਮ ਸੀਨ ਤੇਜ਼ੀ ਨਾਲ ਚਲ ਰਿਹਾ ਹੈ। ਇਸ ਫ਼ਿਲਮ ਦਾ ਅੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਕੁਰਬਾਨੀ ਨਾਲ ਹੋਵੇਗਾ। ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨੇ ਇਸ ਗੰਦੀ ਰਾਜਨੀਤੀ ਵਿਚ ਅਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿਤਾ ਜਿਸ ਦੇ ਸਿੱਟੇ ਵਜੋਂ ਪੁਰਾਣੇ ਅਕਾਲੀਆਂ ਨੇ ਜਿਨ੍ਹਾਂ ਨੂੰ ਟਕਸਾਲੀ ਅਕਾਲੀ ਵੀ ਕਿਹਾ ਜਾਂਦਾ ਹੈ, ਨੇ ਅਪਣੀ ਹੀ ਪਾਰਟੀ ਦੇ ਫ਼ੈਸਲੇ ਤੇ ਕਰੀਬ 3 ਸਾਲ ਬਾਅਦ ਇਤਰਾਜ਼ ਕਰਨਾ ਸ਼ੁਰੂ ਕਰ ਦਿਤਾ ਹੈ।

ਇਸ 'ਗੰਦੀ ਰਾਜਨੀਤੀ' ਨੇ ਸਿੱਖਾਂ ਨੂੰ ਸੰਕੇਤ ਦੇ ਦਿਤਾ ਹੈ ਕਿ ਰਾਜਨੀਤੀ ਵਿਚ ਤਖ਼ਤਾਂ ਦੇ ਸਰਬ ਕਲਾ ਸਮਰਥ ਜਾਣੇ ਜਾਂਦੇ ਜਥੇਦਾਰਾਂ ਦੀ ਕੀ ਵੁੱਕਤ ਹੈ।
ਪਿਛਲੇ ਕਰੀਬ 3 ਦਹਾਕਿਆਂ ਤੋਂ ਜਥੇਦਾਰਾਂ ਦੇ ਰਾਜਨੀਤੀ ਤੋ ਪ੍ਰੇਰਿਤ ਫ਼ੈਸਲਿਆਂ ਕਾਰਨ ਜਿਥੇ ਤਖ਼ਤਾਂ ਦੀ ਮਾਣ ਮਰਿਆਦਾ ਨੂੰ ਸੱਟ ਵੱਜੀ ਹੈ ਉਥੇ ਜਥੇਦਾਰਾਂ ਦੇ ਵਕਾਰ ਨੂੰ ਵੀ ਢਾਹ ਲਗਾਈ ਹੈ। ਇਕ ਸਮਾਂ ਸੀ ਜਦ  ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਗਿਆਨੀ ਅਛਰ ਸਿੰਘ, ਗਿਆਨੀ ਸਾਧੂ ਸਿੰਘ ਭੌਰਾ ਜਹੇ ਜਥੇਦਾਰ ਹੁੰਦੇ ਸਨ ਜੋ ਧਾਰਮਕ ਗ਼ਲਤੀ ਕਰਨ 'ਤੇ ਮਾਸਟਰ ਤਾਰਾ ਸਿੰਘ ਜਿਹੇ ਕਦਾਵਰ ਆਗੂ ਨੂੰ ਵੀ ਅਕਾਲ ਤਖ਼ਤ ਸਾਹਿਬ ਅੱਗੇ ਖੜਾ ਕਰ ਕੇ ਸੰਗਤੀ ਰੂਪ ਵਿਚ ਸਜ਼ਾ ਦੇਣ ਦੀ

Gurbachan singhGurbachan singh

ਸਮਰੱਥਾ ਰਖਦੇ ਸਨ ਪਰ ਅੱਜ ਹਾਲ ਇਹ ਹੈ ਕਿ ਜਥੇਦਾਰ ਖ਼ੁਦ ਗੱਲ ਵਿਚ ਪੱਲਾ ਪਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਨਹੀਂ ਬਲਕਿ ਅਪਣੇ ਪੁੱਤਰ ਦੀ ਉਮਰ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਹੁਕਮ 'ਤੇ ਚੰਡੀਗੜ੍ਹ ਜਾ ਪੁਜਦੇ ਹਨ ਤੇ ਆਪ ਸਵੀਕਾਰ ਕਰਦੇ ਹਨ ਕਿ ਅੱਜ ਇਉਂ ਲੱਗਦਾ ਹੈ ਕਿ ਜਿਵੇਂ ਤੁਸੀਂ ਸਾਨੂੰ ਤਲਬ ਕੀਤਾ ਹੋਵੇ। 
ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਤੋਂ ਬਾਅਦ 'ਜਥੇਦਾਰਾਂ' ਦਾ ਕਦ ਨੀਵਾਂ ਹੋਇਆ ਹੈ। ਇਸ ਮਾਮਲੇ ਵਿਚ ਦੇਖਿਆ ਜਾਵੇ ਤਾਂ ਜਥੇਦਾਰਾਂ ਦਾ ਅਪਣਾ ਰੀਕਾਰਡ ਵੀ ਬਹੁਤਾ ਚੰਗਾ ਨਹੀਂ ਹੈ। ਜਥੇਦਾਰ ਦੀ ਚੋਣ ਸਮੇਂ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਕੋਈ ਅਜਿਹਾ ਗ੍ਰੰਥੀ ਲੱਭਣ ਦੀ ਹਦਾਇਤ ਦਿੰਦਾ ਹੈ ਜੋ ਪਹਿਲਾਂ ਤੋਂ ਹੀ ਰਿਟਾਇਰਡ

ਹੋਵੇ ਜਾਂ ਸੇਵਾ ਮੁਕਤੀ ਦੇ ਨੇੜੇ ਹੋਵੇ। ਗਿਆਨੀ ਪੂਰਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰੀ ਉਦੋਂ ਨਸੀਬ ਹੋਈ ਜਦ ਉਹ ਸੇਵਾ ਮੁਕਤੀ ਦੇ ਕਰੀਬ ਸਨ। ਅਜਿਹੀ ਹਾਲਤ ਵਿਚ ਇਨ੍ਹਾਂ ਨੂੰ ਦਿਤੀਆਂ ਸਹੂਲਤਾਂ, ਅਤਿ ਵਿਸ਼ਸ਼ਟ ਵਿਅਕਤੀ ਦਾ ਦਰਜਾ ਮਾਲਕਾਂ ਦੀ ਜੀ ਹਜ਼ੂਰੀ ਤੇ ਹਰ ਗ਼ਲਤ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਦੀ ਬਿਰਤੀ ਭਾਰੂ ਕਰ ਹੀ ਦਿੰਦਾ ਹੈ। ਇਹ ਸਾਰਾ ਕੁੱਝ ਹੀ 'ਗੰਦੀ ਰਾਜਨੀਤੀ' ਲਈ ਕੰਮ ਕਰਨ ਲਈ ਉਤਸ਼ਾਹਤ ਕਰਦਾ ਹੈ।

Giani Gurmukh SinghGiani Gurmukh Singh

'ਜਥੇਦਾਰ' ਤਾਂ ਜਥੇਦਾਰ ਇਨ੍ਹਾਂ ਦੇ ਪਰਵਾਰਾਂ ਦੇ ਮੈਂਬਰਾਂ ਨੂੰ ਦਿਤੀਆਂ ਥੋਕ ਦੇ ਭਾਅ ਨੌਕਰੀਆਂ ਵੀ 'ਗੰਦੀ ਰਾਜਨੀਤੀ' ਕੰਮ ਕਰਨ ਲਈ ਮਜਬੂਰ ਕਰਦੀਆਂ ਹਨ। ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪਰਵਾਰ ਦੇ ਕਰੀਬ 18 ਜੀਅ ਇਸ ਸਮੇਂ ਸ਼੍ਰੋਮਣੀ ਕਮੇਟੀ  ਵਿਚ ਨੌਕਰੀਆਂ ਕਰ ਰਹੇ ਹਨ, ਨਾਲ ਹੀ ਉਨ੍ਹਾਂ ਨੂੰ ਸਿੱਧੇ ਤੇ ਅਸਿੱਧੇ ਢੰਗ ਨਾਲ ਲਾਭ ਦੇਣ ਲਈ ਕਈ ਰਾਹ ਖੋਲ੍ਹੇ  ਗਏ ਹਨ ਤਾਕਿ ਜਥੇਦਾਰ ਸਿਰਫ਼ ਹੁਕਮ ਮੰਨਣ ਲਈ ਤਿਆਰ ਰਹੇ। ਧਰਮ ਦਾ ਰਾਖਾ ਹੋਣ ਦਾ ਦਮਗਜਾ ਮਾਰਨ ਵਾਲਾ ਜਥੇਦਾਰ ਇਸ 'ਗੰਦੀ ਰਾਜਨੀਤੀ' ਦਾ ਹਿੱਸਾ ਬਣ ਕੇ ਹਰ ਉਹ ਨਾਜਾਇਜ਼ ਕੰਮ ਕਰਦਾ ਨਜ਼ਰ ਆਉਂਦਾ ਹੈ

ਜਿਸ ਨਾਲ ਧਰਮ ਦਾ ਨੁਕਸਾਨ ਹੁੰਦਾ ਹੋਵੇ। ਡੇਰਾ ਸਿਰਸਾ ਵਿਵਾਦ ਵੀ 'ਗੰਦੀ ਰਾਜਨੀਤੀ' ਦਾ ਹੀ ਇਕ ਹਿੱਸਾ ਰਿਹਾ ਹੈ ਜਿਸ ਦੀ ਸਕਰਿਪਟ  ਅਕਸ਼ੈ ਕੁਮਾਰ ਦੇ ਘਰ ਲਿਖੀ ਗਈ ਜਿਸ ਨੂੰ ਅੰਤਮ ਛੋਹਾਂ ਗਿਆਨੀ ਗਰਮੁਖ ਸਿੰਘ ਨੇ ਦਿਤ ਪਰ ਫ਼ਾਈਨਲ ਗਿਆਨੀ ਗੁਰਬਚਨ ਸਿੰਘ ਨੇ ਕੀਤਾ। ਜੇਕਰ ਅਕਾਲੀ ਦਲ ਦੇ ਪ੍ਰਧਾਨ ਨੇ ਜਥੇਦਾਰਾਂ ਨੂੰ ਇਸ 'ਗੰਦੀ ਰਾਜਨੀਤੀ' ਦਾ ਹਿੱਸਾ ਬਣਨ ਲਈ ਉਕਸਾਇਆ ਸੀ,

Dera Sacha SaudaDera Sacha Sauda

ਤਾਂ ਜਥੇਦਾਰਾਂ ਨੇ ਮੌਕੇ 'ਤੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ। ਹੁਣ ਇਸ ਮਾਮਲੇ 'ਤੇ ਦੋਹਰਾ ਕਿਰਦਾਰ ਨਿਭਾਅ ਰਹੇ ਅਕਾਲੀ ਆਗੂ ਜੋ ਬਿਆਨਬਾਜ਼ੀ ਕਰ ਰਹੇ ਹਨ, ਨੇ ਉਸ ਸਮੇਂ ਕਿਉਂ ਨਹੀਂ ਪਾਰਟੀ ਪ੍ਰਧਾਨ ਦੇ ਇਸ ਗ਼ਲਤ ਕੰਮ ਦਾ ਵਿਰੋਧ ਕਿਉਂ ਨਹੀਂ ਕੀਤਾ। ਇਹ ਸਵਾਲ ਅਹਿਮ ਹੈ ਤੇ ਹਰ ਸਿੱਖ ਇਸ ਦਾ ਜਵਾਬ ਲੱਭ ਰਿਹਾ ਹੈ ਪਰ 'ਗੰਦੀ ਰਾਜਨੀਤੀ' ਵਿਚ ਸ਼ਾਇਦ ਇਸ ਸਵਾਲ ਦਾ ਜਵਾਬ ਕਿਧਰੇ ਗੁੰਮ ਹੋ ਕੇ ਰਹਿ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement