
Panthak News: ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵਲੋਂ ਜੋ ਟ੍ਰੇਨਾਂ ਤਖ਼ਤਾਂ ਨੂੰ ਚਲਦੀਆਂ ਹਨ ਉਨ੍ਹਾਂ ਵਿਚ ਪੰਜਾਬ ਕੋਟਾ ਘੱਟ ਕਰਨ ਬਾਰੇ ਪਤਾ ਲਗਿਆ ਹੈ
Panthak News: ਲੋਕ ਸਭਾ ਦੇ ਸੈਸ਼ਨ ਦੌਰਾਨ ਪਿਛਲੇ ਦਿਨਾਂ ’ਚ ਦਿੱਲੀ ਵਿਖੇ ਵੱਖ ਵੱਖ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਡਾ. ਧਰਮਵੀਰ ਗਾਂਧੀ ਅਤੇ ਡਾ. ਅਮਰ ਸਿੰਘ ਗਿੱਲ ਰਾਹੀਂ ਕੇਂਦਰੀ ਰੇਲਵੇ ਮੰਤਰੀ ਦੇ ਨਾਂ ਤੇ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਵਿਚ ਦਸਿਆ ਗਿਆ ਹੈ ਕਿ ਸ੍ਰੀ ਹਜੂਰ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਲਈ ਪੰਜਾਬ ਦੀਆਂ ਸੰਗਤਾਂ ਨੂੰ ਟਿਕਟਾਂ ਬੁੱਕ ਕਰਵਾਉਣ ਸਮੇਂ ਬਹੁਤ ਦਿੱਕਤ ਪੇਸ਼ ਆਉਂਦੀ ਹੈ।
ਸ੍ਰੀ ਹਜੂਰ ਸਾਹਿਬ ਨਾਂਦੇੜ ਪਟਨਾ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਟ੍ਰੇਨ ਟਿਕਟ ਦੀ ਘੱਟੋ ਘੱਟ ਦੋ ਤੋਂ ਚਾਰ ਮਹੀਨੇ ਦੀ ਉਡੀਕ ਕਰਨੀ ਪੈਂਦੀ ਹੈ। ਇਸ ਦੀ ਜਾਣਕਾਰੀ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਪ੍ਰੈੱਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਨੇ ਪ੍ਰੈੱਸ ਨਾਲ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਜਸਮੇਰ ਸਿੰਘ ਲਾਛੜੂ ਮੈਂਬਰ ਅੰਤਿਮਰਿੰਗ ਕਮੇਟੀ, ਸੁਰਜੀਤ ਸਿੰਘ ਗੜ੍ਹੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਹਰਬੰਸ ਸਿੰਘ ਦੰਦਹੇੜਾ, ਗੁਰਜੰਟ ਸਿੰਘ ਚਲੈਲਾ, ਸੀਨੀਅਰ ਅਕਾਲੀ ਆਗੂ ਗੁਰਜਿੰਦਰ ਸਿੰਘ ਕਾਲਾ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵਲੋਂ ਜੋ ਟ੍ਰੇਨਾਂ ਤਖ਼ਤਾਂ ਨੂੰ ਚਲਦੀਆਂ ਹਨ ਉਨ੍ਹਾਂ ਵਿਚ ਪੰਜਾਬ ਕੋਟਾ ਘੱਟ ਕਰਨ ਬਾਰੇ ਪਤਾ ਲਗਿਆ ਹੈ। ਜਥੇਦਾਰ ਬਘੌਰਾ ਨੇ ਕਿਹਾ ਜੋ ਟ੍ਰੇਨਾਂ ਹਜੂਰ ਸਾਹਿਬ ਪਟਨਾ ਸਾਹਿਬ ਨੂੰ ਚਲਦੀਆਂ ਹਨ ਉਨ੍ਹਾਂ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਸੰਗਤਾਂ ਲਈ ਸਪੈਸ਼ਲ 70 ਤੋਂ 80 ਪ੍ਰਤੀਸ਼ਤ ਸਪੈਸ਼ਲ ਕੋਟਾ ਹੋਣਾ ਚਾਹੀਦਾ ਹੈ।
ਜਥੇਦਾਰ ਬਘੌਰਾ ਨੇ ਕਿਹਾ ਦਿੱਲੀ ਤੋਂ ਅੱਗੇ ਟ੍ਰੇਨ ਵਿਚ ਲੋਕਲ ਸਵਾਰੀਆਂ ਨੂੰ ਤਰਜੀਹ ਦਿਤੀ ਜਾਂਦੀ ਹੈ। ਅਖ਼ੀਰ ਵਿਚ ਬਘੌਰਾ ਨੇ ਦਸਿਆ ਕਿ ਤਖ਼ਤ ਸਚਖੰਡ ਬੋਰਡ ਹਜੂਰ ਸਾਹਿਬ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਨਿਧਾਨ ਸਿੰਘ ਦੇ ਮੁੱਖੀ ਬਾਬਾ ਬਲਵਿੰਦਰ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਰੇਲਵੇ ਵਿਭਾਗ ਨੂੰ ਇਸ ਬਾਰੇ ਪੱਤਰ ਵੀ ਲਿਖਿਆ ਗਿਆ ਹੈ। ਜਥੇਦਾਰ ਬਘੌਰਾ ਨੇ ਸੀਨੀਅਰ ਸਿਟੀਜ਼ਨ ਦਾ ਬੰਦ ਕੀਤਾ ਕੋਟਾ ਮੁੜ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ।