
'ਉੱਚਾ ਦਰ ਬਾਬੇ ਨਾਨਕ ਦਾ' ਲਈ ਸੁਖਬੀਰ ਸਿੰਘ ਰਾਣਾ ਦੇ ਪ੍ਰਵਾਰ ਵਲੋਂ 25 ਹਜ਼ਾਰ ਦਾ ਚੈੱਕ ਭੇਂਟ
ਅਹਿਮਦਗੜ੍ਹ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ): ਅਦਾਰਾ ਰੋਜ਼ਾਨਾ ਸਪੋਕਸਮੈਨ ਵਲੋਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪੁੰਹਚਾਉਣ ਲਈ ਪਾਠਕਾਂ ਦੇ ਸਹਿਯੋਗ ਨਾਲ ਰਾਜਪੁਰਾ-ਅੰਬਾਲਾ ਜੀ.ਟੀ ਰੋਡ ਤੇ ਸ਼ੰਭੂ ਨੇੜੇ ਪਿੰਡ ਬਪਰੋਰ ਵਿਖੇ ਉਸਾਰੇ ਜਾ ਰਹੇ “ਉੱਚਾ ਦਰ ਬਾਬਾ ਨਾਨਕ ਦਾ” ਲਈ ਪਿੰਡ ਅਹਿਮਦਗੜ੍ਹ ਛੰਨਾ ਦੇ ਵਾਸੀ ਨਾਨਕ ਨਾਮ ਲੇਵਾ ਪ੍ਰਵਾਰ ਦੇ ਮੁਖੀ ਮਾਤਾ ਮਹਿੰਦਰ ਕੌਰ ਪਤਨੀ ਸਵ.ਹਰਨੇਕ ਸਿੰਘ ਫ਼ੌਜੀ ਦੇ ਸਪੁੱਤਰ ਸੁਖਬੀਰ ਸਿੰਘ ਰਾਣਾ ਦੇ ਸਮੂਹ ਪ੍ਰਵਾਰ ਬੀਬੀ ਪਰਮਜੀਤ ਕੌਰ, ਜੁਗਰਾਜ ਸਿੰਘ, ਸ਼ਾਹਬਾਜ਼ ਸਿੰਘ, ਹਰਵੀਰ ਕੌਰ ਵਲੋਂ 25 ਹਜ਼ਾਰ ਰੁਪਏ ਦਾ ਡਿਮਾਂਡ ਡਰਾਫ਼ਟ ਦਿਤਾ।
Photo
ਅਪਣੇ ਗ੍ਰਹਿ ਵਿਖੇ 'ਉੱਚਾ ਦਰ...' ਲਈ ਚੈੱਕ ਭੇਂਟ ਕਰਦਿਆਂ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਅਤੇ ਐਮ.ਡੀ ਮੈਡਮ ਜਗਜੀਤ ਕੌਰ ਵਲੋਂ 'ਉੱਚਾ ਦਰ' ਲਈ ਨਿਭਾਈ ਜਾਂਦੀਆਂ ਸੇਵਾਵਾਂ ਅਤੇ ਅਰੰਭੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਮਹਾਨ ਕਾਰਜ ਹੈ। ਜਿਥੋਂ ਬਾਬੇ ਨਾਨਕ ਦੀ ਵਿਚਾਰਧਾਰਾ ਦਾ ਵਿਸ਼ੇਸ਼ ਫੈਲਾਅ ਹੋਵੇਗਾ ਅਤੇ ਇਸ ਨੂੰ ਜਲਦੀ ਪੂਰਾ ਦੇਖਣ ਲਈ ਸੰਗਤਾਂ ਵਿਚ ਪੂਰੀ ਤਾਂਘ ਹੈ।
Joginder Singh
ਇਸ ਮੌਕੇ ਉਨ੍ਹਾਂ ਇਸ ਦੀ ਸੰਪੂਰਨਤਾ ਲਈ ਜਿਥੇ ਹਰ ਨਾਨਕ ਨਾਮ ਲੇਵਾ ਸਿੱਖ ਨੂੰ ਇਸ ਯੋਗ ਕਾਰਜ ਵਿਚ ਵੱਧ ਚੜ੍ਹ ਕੇ ਅਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਉਥੇ ਹੀ ਸਮੂਹ ਪ੍ਰਵਾਰ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਅਤੇ ਅਦਾਰਾ ਸਪੋਕਸਮੈਨ ਨੂੰ ਅੱਗੇ ਵੀ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਸਹਿਯੋਗ ਦੇਣ ਦਾ ਭਰੋਸਾ ਦਿਤਾ।
Ucha Dar Babe Nanak Da
ਇਸ ਮੌਕੇ ਪੱਤਰਕਾਰ ਰਾਮਜੀ ਦਾਸ ਚੌਹਾਨ ਨੇ ਦਾਨੀ ਪ੍ਰਵਾਰ ਦਾ ਵਿਸ਼ੇਸ਼ ਧਨਵਾਦ ਕਰਦਿਆਂ “ਉੱਚਾ ਦਰ ਬਾਬੇ ਨਾਨਕ ਦਾ” ਨੂੰ ਪੂਰਨ ਰੂਪ ਵਿਚ ਮੁਕੰਮਲ ਕਰਨ ਲਈ ਅੱਗੇ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਆਸ ਪ੍ਰਗਟਾਈ ਤਾਕਿ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸੰਸਾਰ ਪੱਧਰ ਤੇ ਪਹੁੰਚਾਇਆ ਜਾ ਸਕੇ।