ਸੱਜਣ ਕੁਮਾਰ ਤੋਂ ਬਾਅਦ ਕਮਲਨਾਥ ਤੇ ਹੋਰ ਵੀ ਜਾਣਗੇ ਜੇਲ : ਬੀਬੀ ਜਗਦੀਸ਼ ਕੌਰ
Published : Jan 5, 2019, 10:30 am IST
Updated : Jan 5, 2019, 10:30 am IST
SHARE ARTICLE
Kamalnath and others will go to jail after Sajjan Kumar: Bibi Jagdish Kaur
Kamalnath and others will go to jail after Sajjan Kumar: Bibi Jagdish Kaur

1984 ਨਸਲਕੁਸ਼ੀ ਜਿਸ ਨੂੰ ਦਿੱਲੀ ਦੰਗਿਆ ਦਾ ਨਾਂਅ ਦਿਤਾ ਗਿਆ ਹੈ। ਉਸ ਦੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ.......

ਪੱਟੀ : 1984 ਨਸਲਕੁਸ਼ੀ ਜਿਸ ਨੂੰ ਦਿੱਲੀ ਦੰਗਿਆ ਦਾ ਨਾਂਅ ਦਿਤਾ ਗਿਆ ਹੈ। ਉਸ ਦੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੀ ਅੱਜ ਵਿਸ਼ੇਸ਼ ਤੌਰ ਤੇ ਪੱਟੀ ਪੁੱਜੇ ਜਿਥੇ ਉਨ੍ਹਾਂ ਨੂੰ ਭਾਈ ਲਾਲੋ ਸਮਾਜ ਸੇਵਾ ਸੰਸਥਾਂ ਪੱਟੀ ਵਲੋਂ ਵਿਸ਼ੇਸ਼ ਸਨਮਾਨ ਦਿਤਾ ਗਿਆ। ਇਸ ਮੌਕੇ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ 1984 'ਚ ਸਿੱਖ ਨਸਲਕੁਸ਼ੀ ਹੋਣ 'ਤੇ ਮੈਂ 3 ਨਵੰਬਰ 1984 ਨੂੰ ਐਫ. ਆਈ. ਆਰ ਦਰਜ਼ ਕਰਾਈ ਸੀ ਅਤੇ 26 ਨਵੰਬਰ ਨੂੰ ਮੈਨੂੰ ਧੋਖ਼ਾ ਕਰ ਕੇ ਕਾਗਜ ਦੇ ਦਿਤਾ ਗਿਆ ਅਤੇ ਅੱਜ 34 ਸਾਲ ਬਾਅਦ ਇਸੇ ਕਾਗਜ਼ ਦੇ ਟੁੱਕੜੇ ਤੇ ਸੱਜਣ ਕੁਮਾਰ ਨੂੰ ਸਜ੍ਹਾਂ ਹੋਈ ਹੈ। 

ਬੀਬੀ ਜਗਦੀਸ਼ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੈਂ 1985 ਨੂੰ ਰੰਗਾ ਨਾਥ ਮਿਸ਼ਰਾਂ ਨੂੰ ਹਲਫ਼ੀਆ ਬਿਆਨ ਦਿਤਾ ਸੀ ਜਿਸ 'ਤੇ ਉਸ ਵੇਲੇ ਦੇ ਜੱਜ ਨੇ ਟਿਪਣੀ ਕਰਦਿਆਂ ਕਿਹਾ ਸੀ ਕਿ ਮੈਂ ਇਸ ਬਹਾਦਰ ਮਾਤਾ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਇੰਨਸਾਫ਼ ਲਈ 34 ਸਾਲ ਜੰਗ ਜਾਰੀ ਰੱਖੀ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਦੇ ਜੇਲ੍ਹ ਜਾਣ ਨਾਲ ਸਾਡਾ ਕੰਮ ਪੂਰਾ ਨਹੀ ਹੋਇਆ ਅਜੇ ਤਾਂ ਕਮਲਨਾਥ ਅਤੇ ਐਚ.ਕੇ.ਐਲ ਭਗਤ, ਟਾਈਟਲਰ ਵਰਗਿਆਂ ਨੂੰ ਵੀ ਸਜ਼ਾ ਮਿਲਣੀ ਬਾਕੀ ਹੈ ਅਤੇ ਉਹ ਵੀ ਬੇਸ਼ੱਕ ਉੱਚ ਅਹੁਦੇ ਤੇ ਬੈਠ ਗਿਆ ਹੈ ਪਰ 4 ਦਿਨ ਦਾ ਮਹਿਮਾਨ ਹੈ।

ਕਿਉਂ ਕਿ ਕਾਂਗਰਸ ਨੇ ਸੱਜਣ ਕੁਮਾਰ ਨੂੰ ਵੀ ਅਹੁਦੇ ਦਿਤੇ ਸਨ ਪਰ ਉਹ ਵੀ ਕੁਰਸੀ ਤੋਂ ਥੱਲੇ ਆ ਗਿਆ ਹੈ। ਉਹ ਦਿਨ ਵੀ ਦੂਰ ਨਹੀ ਜਿਸ ਦਿਨ ਕਮਲਨਾਥ ਵੀ ਕੁਰਸੀ ਤੋਂ ਥੱਲੇ ਹੋਵੇਗਾ। ਇਸ ਮੌਕੇ ਅੱਖਾਂ 'ਚ ਅੱਥਰੂ ਭਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਮੈਂ ਸਿੱਖ ਕੌਮ ਮਰਦੀ ਅੱਖੀਂ ਵੇਖੀ ਹੈ ਜਿਸ ਵਿਚ ਆਰਮੀ, ਫਰੀਡਮ ਫਾਈਟਰਾਂ ਦੇ ਪਰਿਵਾਰ ਵੀ ਮਰਦੇ ਵੇਖੇ ਹਨ ਅਤੇ ਇਹ ਲੜਾਈ ਅਜੇ ਲੰਬੀ ਹੈ, ਬੇਸ਼ੱਕ ਮੇਰੇ ਵਿਚ ਖ਼ੂਨ ਦਾ ਇਕ ਹੀ ਕਤਰਾ ਕਿਉ ਨਾ ਰਹਿ ਜਾਵੇ ਮੈਂ ਆਖਰੀ ਦਮ ਤਕ ਲੜਾਈ ਜਾਰੀ ਰੱਖਾਂਗੀ। 

ਇਸ ਮੌਕੇ ਫੈਡੇਰਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਸੀ 5 ਨਵੰਬਰ 2007 ਨੂੰ ਗੁਰਦਆਰਾ ਰਕਾਬ ਗੰਜ ਸਾਹਿਬ ਵਿਖੇ ਅਰਦਾਸ ਕੀਤੀ ਸੀ ਕਿ 1984 ਕਤਲੇਆਮ ਵਿਚ ਬੱਚੇ, ਬਜ਼ੁਰਗਾਂ ਆਦਿ ਨੂੰ ਵੀ ਬਖਸ਼ਿਆਂ ਨਹੀਂ ਗਿਆ। ਅਸਲ ਕਾਤਲਾਂ ਨੂੰ ਸਜ਼ਾਂ ਜ਼ਰੂਰ ਮਿਲੇ। ਪੀਰ ਮੁਹੰਮਦ ਨੇ ਕਿਹਾ ਕਿ ਲੜਾਈ ਅਜੇ ਵੀ ਜਾਰੀ ਹੈ ਕਿÀੁਂ ਕਿ ਇਸ ਧਰਤੀ 'ਤੇ ਸਿੱਖ ਜਵਾਨੀ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਪੁੱਛਣਾਂ ਚਾਹੁੰਦੇ ਹਾਂ ਕਿ ਤੁਹਾਡੇ ਰਾਜ ਵਿਚ ਵੀ ਸਿੱਖ ਨੌਜਵਾਨ ਪੀੜੀ ਦਾ ਘਾਣ ਹੋਇਆ

ਜਿਸ ਵਿਚ ਪੱਟੀ ਅਤੇ ਤਰਨਤਾਰਨ 'ਚ ਪੱਚੀ ਹਜ਼ਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਹੈ ਅਤੇ ਉਨ੍ਹ੍ਹਾਂ ਅਫ਼ਸਰਾਂ ਨੇ ਤੁਹਾਡੀ ਸਰਕਾਰ ਦਾ ਆਨੰਦ ਮਾਣਿਆਂ ਹੈ। ਅਸੀਂ ਸੱਜਣ ਕੁਮਾਰ ਤੋਂ ਬਾਅਦ ਕਮਲਨਾਥ, ਟਾਈਟਲਰ, ਬਾਕੀ ਰਹਿੰਦੇਆਂ ਨੂੰ ਸਜ਼ਾ ਦਵਾਉਣ ਲਈ ਲੜ੍ਹ ਰਹੇ ਹਾਂ। ਉਨ੍ਹਾਂ ਿਕਹਾ ਕਿ ਇਨਸਾਫ਼ ਲਈ ਜੰਗ ਜਾਰੀ ਰਹੇਗੀ। ਇਸ ਮੌਕੇ ਡਾ, ਹਰਜਿੰਦਰ ਸਿੰਘ ਢਿੱਲੋਂ, ਡਾ, ਅਰਵਿੰਦਰਜੀਤ ਸਿੰਘ, ਜਗਦੀਪ ਸਿੰਘ ਪ੍ਰਿੰਸ. ਡਾਂ. ਸਰਬਪ੍ਰੀਤ ਸਿੰਘ, ਡਾ, ਅੰਗਰੇਜ ਸਿੰਘ, ਮਾ. ਗੇਜਾ ਸਿੰਘ,ਵਿਨੋਦ ਕੁਮਾਰ, ਲਾਭ ਸਿੰਘ, ਗੁਰਨਾਮ ਸਿੰਘ ਮਿਨਹਾਲਾ,ਸਤਨਾਮ ਸਿੰਘ, ਆਦਿ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement