
ਕਮੇਟੀ ਪੁੱਜੀਆਂ ਦਰਖ਼ਾਸਤਾਂ ਤੇ ਵਿਚਾਰ ਕਰ ਕੇ ਗ੍ਰੰਥੀ ਸਿੰਘਾਂ ਲਈ ਆਏ ਪ੍ਰਾਰਥੀਆਂ ਦੇ ਟੈਸਟ ਲਏਗੀ
Sri Darbar Sahib Granthi Singh: ਅੰਮ੍ਰਿਤਸਰ (ਪਰਮਿੰਦਰਜੀਤ) : ਸ੍ਰੀ ਦਰਬਾਰ ਸਾਹਿਬ ਵਿਖੇ ਦੋ ਨਵਂੇ ਗ੍ਰੰਥੀ ਸਿੰਘ ਭਰਤੀ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਕ ਸਬ ਕਮੇਟੀ ਦਾ ਗਠਨ ਕੀਤਾ ਹੈ। ਗਿਆਨੀ ਰਘਬੀਰ ਸਿੰਘ ਵਲੋ ਬਣਾਈ ਇਸ ਸਬ ਕਮੇਟੀ ਵਿਚ ਉਨ੍ਹਾਂ ਦੇ ਨਾਲ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜ਼ਸਵੰਤ ਸਿੰਘ ਭੂਰਾ ਕੋਹਨਾ ਅਤੇ ਸ਼੍ਰੋਮਣੀ ਕਮੇਟੀ ਦੇ ਜੁਨੀਅਰ ਮੀਤ ਪ੍ਰਧਾਨ ਸ੍ਰ. ਗੁਰਬਖਸ਼ ਸਿੰਘ ਖ਼ਾਲਸਾ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਕਮੇਟੀ ਪੁੱਜੀਆਂ ਦਰਖ਼ਾਸਤਾਂ ਤੇ ਵਿਚਾਰ ਕਰ ਕੇ ਗ੍ਰੰਥੀ ਸਿੰਘਾਂ ਲਈ ਆਏ ਪ੍ਰਾਰਥੀਆਂ ਦੇ ਟੈਸਟ ਲਏਗੀ। ਚਰਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਦੋ ਨਵੇਂ ਗ੍ਰੰਥੀ ਲਾਉਣ ਲਈ ਉਮੀਦਵਾਰਾਂ ਦੇ ਨਾਵਾਂ ਵਿਚ ਦਮਦਮੀ ਟਕਸਾਲ ਦੇ ਕਥਾਵਾਚਕ ਗਿਆਨੀ ਪਲਵਿੰਦਰ ਸਿੰਘ ਬੁੱਟਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸਾਏ ਗਿਆਨੀ ਪ੍ਰੇਮ ਸਿੰਘ ਦੇ ਨਾਮ ’ਤੇ ਗਿਆਨੀ ਰਘਬੀਰ ਸਿੰਘ ਸਹਿਮਤੀ ਦੇ ਚੁਕੇ ਹਨ। ਸਿਰਫ਼ ਐਲਾਨ ਹੀ ਬਾਕੀ ਹੈ।
(For more news apart from Sub-committee formed to recruit new grantees for Sri Darbar Sahib News IN Punjabi, stay tuned to Rozana Spokesman)