
ਫ਼ਿਲਮ ਵਿਚ ਕੀਤਾ ਗਿਆ ਸਿੱਖ ਸਿਧਾਂਤਾਂ ਨਾਲ ਖਿਲਵਾੜ
ਅੱਜ ਇਥੇ ਵਿਵਾਦਤ ਫ਼ਿਲਮ ਨਾਨਕਸ਼ਾਹ ਫ਼ਕੀਰ 'ਤੇ ਰੋਕ ਲਗਾਉਣ ਸਬੰਧੀ ਜਥਾ ਸਿਰਲਥ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਦਲ ਖ਼ਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ, ਦਮਦਮੀ ਟਕਸਾਲ ਗਤਕਾ ਅਖਾੜਾ ਅਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿਤਾ ਹੈ। ਮੰਗ ਪੱਤਰ ਵਿਚ ਕਿਹਾ ਗਿਆ ਕਿ 13 ਅਪ੍ਰੈਲ ਨੂੰ ਜੋ ਨਾਨਕਸ਼ਾਹ ਫ਼ਕੀਰ ਫ਼ਿਲਮ ਸਿਨੇਮਿਆਂ ਵਿਚ ਰੀਲੀਜ਼ ਹੋਣ ਜਾ ਰਹੀ ਹੈ। ਇਸ ਵਿਚ ਸਿੱਖ ਸਿਧਾਂਤਾਂ ਨਾਲ ਖਿਲਵਾੜ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦਾ ਰੋਲ ਇਕ ਭੈੜੇ ਕਿਰਦਾਰ ਵਾਲੇ ਮਨੁੱਖ ਤੋਂ ਕਰਵਾਇਆ ਗਿਆ ਹੈ
Ban Letter
ਜਦਕਿ ਸਿੱਖ ਧਰਮ ਵਿਚ ਗੁਰੂਆਂ ਅਤੇ ਹੋਰ ਸਤਿਕਾਰਤ ਹਸਤੀਆਂ ਦਾ ਰੋਲ ਕੋਈ ਵੀ ਨਹੀਂ ਨਿਭਾਅ ਸਕਦਾ। ਇਸ ਫ਼ਿਲਮ ਕਾਰਨ ਭਵਿੱਖ ਵਿਚ ਗ਼ਲਤ ਪਿਰਤ ਪੈ ਜਾਵੇਗੀ, ਇਸ ਲਈ ਅਸੀਂ ਇਸ ਫ਼ਿਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਬਹਾਲ ਰੱਖਣ ਲਈ ਜੇ ਇਸ ਫ਼ਿਲਮ 'ਤੇ ਰੋਕ ਨਾ ਲਾਈ ਗਈ ਤਾਂ ਸਿੱਖ ਜਥੇਬੰਦੀਆਂ ਇਸ ਨੂੰ ਬੰਦ ਕਰਵਾਉਣ ਲਈ ਆਪ ਕਾਰਵਾਈ ਕਰਨਗੀਆਂ ਤੇ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਫ਼ਿਲਮ ਬਣਾਉਣ ਵਾਲੀ ਟੀਮ ਹੋਵੇਗੀ।