
ਹਰਮਨਪ੍ਰੀਤ ਕੌਰ ਨੇ ਕ੍ਰਿਕਟ ਖੇਡ ਵਿਚ ਅਪਣੀ ਦਮਦਾਰ ਬੱਲੇਬਾਜ਼ੀ ਕਰਦਿਆਂ ਜਿਥੇ ਭਾਰਤੀ ਟੀਮ ਨੂੰ ਸੈਮੀਫ਼ਾਈਨਲ ਵਿਚ ਪਹੁੰਚਾਉਣ ਵਿਚ ਵੱਡੀ ਭੂਮਿਕਾ ਅਦਾ ਕੀਤੀ, ਉਥੇ ਹਰਮਨ ਨੇ
ਐਸ. ਏ.ਐਸ. ਨਗਰ, 21 ਜੁਲਾਈ (ਪਰਦੀਪ ਸਿੰਘ ਹੈਪੀ): ਹਰਮਨਪ੍ਰੀਤ ਕੌਰ ਨੇ ਕ੍ਰਿਕਟ ਖੇਡ ਵਿਚ ਅਪਣੀ ਦਮਦਾਰ ਬੱਲੇਬਾਜ਼ੀ ਕਰਦਿਆਂ ਜਿਥੇ ਭਾਰਤੀ ਟੀਮ ਨੂੰ ਸੈਮੀਫ਼ਾਈਨਲ ਵਿਚ ਪਹੁੰਚਾਉਣ ਵਿਚ ਵੱਡੀ ਭੂਮਿਕਾ ਅਦਾ ਕੀਤੀ, ਉਥੇ ਹਰਮਨ ਨੇ ਸਮੁੱਚੇ ਪੰਜਾਬੀਆਂ ਦੇ ਹੌਸਲੇ ਦੀ ਪ੍ਰਤੱਖ ਉਦਾਹਰਨ ਮੁੜ ਤੋਂ ਦੁਨੀਆ ਸਾਹਮਣੇ ਰੱਖੀ ਹੈ।
ਇਹ ਗੱਲ ਪ੍ਰਸਿੱਧ ਕ੍ਰਿਕਟਰ ਪੰਜਾਬ ਦੇ ਜ਼ਿਲ੍ਹਾ ਮੋਗਾ ਨਿਵਾਸੀ ਹਰਮਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਨੇ ਕਹੀ। ਹਰਮਿੰਦਰ ਸਿੰਘ ਨੇ ਕਿਹਾ ਕਿ ਬੇਟੀ ਦੀ ਕਾਮਯਾਬੀ ਤੇ ਉਸ ਨੂੰ ਮਾਣ ਹੈ। ਵਰਣਨਯੋਗ ਹੈ ਕਿ ਹਰਮਨਪ੍ਰੀਤ ਕੌਰ ਨੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਦੀ ਮੈਂਬਰ ਹੁੰਦਿਆਂ ਨਾਬਾਦ 171 ਦੌੜਾਂ ਸਿਰਫ਼ 115 ਗੇਂਦਾਂ 'ਤੇ ਬਣਾ ਕੇ ਇਤਿਹਾਸ ਸਿਰਜਿਆ ਹੈ।
ਹਰਮਨ ਨੇ ਅਪਣੀ ਪਾਰੀ ਦੌਰਾਨ 20 ਚੌਕੇ ਅਤੇ 7 ਛੱਕੇ ਲਗਾ ਕੇ 171 ਦਾ ਅੰਕੜਾ ਸਰ ਕੀਤਾ ਤੇ ਅਪਣੀ ਨਾਬਾਦ ਪਾਰੀ ਨਾਲ ਭਾਰਤੀ ਟੀਮ ਨੂੰ ਸ਼ਾਨਦਾਰ ਜਿੱਤ ਵੀ ਦਿਵਾਈ।
ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨਾਲ ਸੈਮੀਫ਼ਾਈਨਲ ਜਿੱਤਣ ਤੋਂ ਬਾਅਦ ਹੁਣ ਐਤਵਾਰ ਨੂੰ ਭਾਰਤੀ ਟੀਮ ਦਾ ਮੁਕਾਬਲਾ ਇੰਗਲੈਂਡ ਦੀ ਟੀਮ ਨਾਲ ਹੋਵੇਗਾ।
ਮੋਗਾ ਸਥਿਤ ਹਰਮਨਪ੍ਰੀਤ ਕੌਰ ਦੀ ਰਿਹਾਇਸ਼ 'ਤੇ ਪਿਤਾ ਹਰਮਿੰਦਰ ਸਿੰਘ ਤੋਂ ਇਲਾਵਾ ਮਾਤਾ ਸਤਵਿੰਦਰ ਕੌਰ, ਭੈਣ ਪ੍ਰੋ. ਹੇਮਜੀਤ ਕੌਰ ਗੁਰੂ ਨਾਨਕ ਕਾਲਜ ਮੋਗਾ, ਭਰਾ ਗੁਰਜਿੰਦਰ ਸਿੰਘ ਗੈਰੀ ਜੋ ਕਿ ਬੀ.ਏ. ਦੀ ਪੜ੍ਹਾਈ ਕਰ ਰਿਹਾ ਹੈ, ਤੋਂ ਇਲਾਵਾ ਹਰਮਨਪ੍ਰੀਤ ਕੌਰ ਦੇ 90 ਵਰ੍ਹਿਆਂ ਦੇ ਦਾਦਾ ਅਮਰ ਸਿੰਘ ਵੀ ਮੌਜੂਦ ਸਨ। ਮੌਕੇ 'ਤੇ ਮੌਜੂਦ ਵਧਾਈ ਦੇਣ ਵਾਲੇ ਲੋਕਾਂ 'ਚ ਹਾਜ਼ਰ ਗੁਰਚਰਨ ਸਿੰਘ ਨੇ ਕਿਹਾ ਕਿ ਬਿਨਾਂ ਹੋਰ ਦੇਰੀ ਕੀਤਿਆਂ ਪੰਜਾਬ ਸਰਕਾਰ ਵਲੋਂ ਹਰਮਨ ਨੂੰ ਪੰਜਾਬ ਪੁਲਿਸ ਵਿਚ ਘੱਟੋ ਘੱਟ ਡੀਐਸਪੀ ਦਾ ਅਹੁਦਾ ਦੇਣਾ ਚਾਹੀਦਾ ਹੈ।
ਹਰਮਨ ਰਾਕਸਟਾਰ ਦੀ ਭੂਮਿਕਾ 'ਚ : ਰਣੀ ਸਾਸਤਰੀ
ਭਾਰਤੀ ਟੀਮ ਦੇ ਨਵੇਂ ਬਣੇ ਕੋਚ ਤੇ ਪ੍ਰਸਿੱਧ ਕ੍ਰਿਕਟਰ ਰਵੀ ਸਾਸਤਰੀ ਨੇ ਟਵੀਟ ਕਰਦਿਆਂ ਹਰਮਨ ਸਬੰਧੀ ਬੋਲਦਿਆਂ ਕਿਹਾ ਕਿ ਹਰਮਨ ਇਸ ਪਾਰੀ ਦੌਰਾਨ ਰਾਕਸਟਾਰ ਦੀ ਭੂਮਿਕਾ 'ਚ ਸੀ । ਇਕ ਸਧਾਰਨ ਰੂਪ ਵਿਚ ਸ਼ਾਨਦਾਰ ਪਾਰੀ: ਸੱਚਮੁੱਚ ਲਾਜਵਾਬ ਹੈ। ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਗਟਾਵਾ ਕੀਤਾ ਹੈ।ਇਸੇ ਤਰ੍ਹਾਂ ਅਪਣੇ ਟਵੀਟ ਵਿਚ ਪ੍ਰਸਿੱਧ ਕ੍ਰਿਕਟਰ ਵਰਿੰਦਰ ਸਹਿਬਾਗ ਨੇ ਕਿਹਾ ਕਿ ਉਹ ਹਰਮਨ ਦੀ ਪਾਰੀ ਤੋਂ ਮੁਰੀਦ ਹੋ ਗਏ ਹਨ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਅਭੁੱਲਯੋਗ ਪਾਰੀ ਸੀ ਹਰਮਨਪ੍ਰੀਤ ਦੀ। ਇਸ ਸਬੰਧੀ ਗੱਲ ਕਰਦਿਆਂ ਮੋਗਾ ਨਾਲ ਸਬੰਧਤ ਕੱਟੜ ਹਿੰਦੂ ਨੇਤਾ ਰਾਹੁਲ ਸ਼ਰਮਾ ਨੇ ਕਿਹਾ ਕਿ ਹਰਮਨ ਸ਼ੁਰੂ ਤੋਂ ਕ੍ਰਿਕਟ ਖੇਡ ਦੀ ਸ਼ੋਕੀਨ ਰਹੀ ਹੈ ਅਤੇ ਅਸੀਂ ਹਰਮਨ ਤੋਂ ਖੇਡਦਿਆਂ ਵੇਖਿਆ ਹੈ ਅਤੇ ਆਈ ਸੀ ਸੀ ਮਹਿਲਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਦ ਹਰਮਨ ਦੀ ਬੇਹਤਰੀਨ ਪਾਰੀ ਨੇ ਸਮੁੱਚੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਅਤੇ ਅਸੀਂ ਹਰਮਨ ਦੇ ਸਮੁੱਚੇ ਪਰਵਾਰ ਨੂੰ ਮੁਬਾਰਕਬਾਦ ਦਿੰਦੇ ਹਾਂ। ਫੋਟੋ 109 ਅਤੇ 110