
ਕਿਸੇ ਵਿਰਲੇ ਨੂੰ ਹੀ ਅਪਣੇ ਸਿੱਖ ਵਿਗਿਆਨੀਆਂ ਬਾਰੇ ਪਤਾ ਹੋਣਾ ਪਰ ਅੰਗਰੇਜ਼ ਵਿਗਿਆਨੀਆਂ ਬਾਰੇ ਤਾਂ ਸਾਰੇ ਹੀ ਜਾਣਦੇ ਹੋਣਗੇ...
ਚੰਡੀਗੜ੍ਹ : ਕਿਸੇ ਵਿਰਲੇ ਨੂੰ ਹੀ ਅਪਣੇ ਸਿੱਖ ਵਿਗਿਆਨੀਆਂ ਬਾਰੇ ਪਤਾ ਹੋਣਾ ਪਰ ਅੰਗਰੇਜ਼ ਵਿਗਿਆਨੀਆਂ ਬਾਰੇ ਤਾਂ ਸਾਰੇ ਹੀ ਜਾਣਦੇ ਹੋਣਗੇ। ਤੁਹਾਨੂੰ ਅੱਜ ਅਸੀਂ ਜਾਣੂ ਕਰਵਾਉਣ ਜਾ ਰਹੇ ਹਾਂ ਇਕ ਉਘੇ ਸਿੱਖ ਵਿਗਿਆਨੀ ਜਿਸ ਨੇ ਬਹੁਤ ਸਾਰੀਆਂ ਖੋਜਾਂ ਸਿੱਖ ਰਾਜ ਸਮੇਂ ਕੀਤੀਆਂ। ਜਿਨ੍ਹਾਂ ਦਾ ਨਾਮ ਸਰਦਾਰ ਲਹਿਣਾ ਸਿੰਘ ਜੀ ਮਜੀਠੀਆ ਹੈ। 1825 ਵਿਚ ਮਜੀਠਾ ਪਿੰਡ ਵਿਚ ਸਰਦਾਰ ਲਹਿਣਾ ਸਿੰਘ ਜੀ ਦਾ ਜਨਮ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਦੇਸਾ ਸਿੰਘ ਮਜੀਠੀਆ ਸੀ। 1832 ਵਿੱਚ ਜਦੋਂ ਇਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ।
Sardar Lehna Singh ji
ਇਨ੍ਹਾਂ ਨੂੰ ਹੋਰ ਪਹਾੜੀ ਇਲਾਕਿਆਂ ਅਤੇ ਕਾਂਗੜਾ ਦਾ ਨਾਜ਼ਿਮ ਸਥਾਪਿਤ ਕੀਤਾ ਗਿਆ। ਉਸ ਸਮੇਂ ਇਨ੍ਹਾਂ ਦਾ ਕੰਮ ਦੇਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਮਿਸ਼ਨਾਂ ਦੀ ਅਗਵਾਈ ਕਰਨਾ ਸੀ। ਸਰਦਾਰ ਲਹਿਣਾ ਸਿੰਘ ਇੱਕ ਚੰਗੇ ਮਕੈਨਿਕ ਅਤੇ ਖੋਜਕਾਰ ਸਨ, ਉਨ੍ਹਾਂ ਨੇ ਕਈ ਤੋਪਾਂ ਅਤੇ ਬੰਦੂਕਾਂ ਦੇ ਨਕਸ਼ੇ ਤਿਆਰ ਕੀਤੇ ਜਿਨ੍ਹਾਂ ਤੋਂ ਬਾਅਦ ‘ਚ ਅੰਗਰੇਜ਼ਾਂ ਨੇ ਸਿੱਖਾਂ ਦੀ ਨਕਲ ਕੀਤੀ ਅਤੇ ਤੋਪਾਂ ਬੰਦੂਕਾਂ ਤਿਆਰ ਕੀਤੀਆਂ। ਉਨ੍ਹਾਂ ਵੱਲੋਂ ਸਿੱਖ ਰਾਜ ਵਿਚ ਇੱਕ ਤੋਪ ਤਿਆਰ ਕੀਤੀ ਗਈ ਸੀ ਜਿਸ ਦਾ ਨਾਮ ਸੂਰਜ ਮੁਖੀ ਕਿਹਾ ਗਿਆ।
Moon Phase Clock
ਇੱਕੋ ਸਮੇਂ ਵਿਚ ਕਈ ਗੋਲੇ ਇਸ ਤੋਪ ਵਿੱਚੋਂ ਦਾਗੇ ਜਾ ਸਕਦੇ ਸਨ ਅਤੇ ਇਸ ਦਾ ਬੈਰਲ ਗਰਮ ਨਹੀਂ ਹੁੰਦੀ ਸੀ। ਸਟੀਲ ਨਾਲ ਤਿਆਰ ਕੀਤੀ ਗਈ ਇਸ ਤੋਪ ਨੂੰ ਵੇਖ ਕੇ ਗੋਰੇ ਵੀ ਹੈਰਾਨ ਸਨ ਕਿਉਂਕਿ ਗੋਲੇ ਦਾਗਣ ਸਮੇਂ ਉਨ੍ਹਾਂ ਦੀਆਂ ਤੋਪਾਂ ਗਰਮ ਹੋ ਜਾਂਦੀਆਂ ਸਨ ਤੇ ਬਾਅਦ ਵਿਚ ਰੇਤਾ ਅਤੇ ਗਰਮ ਪਾਣੀ ਨਾਲ ਠੰਡੀਆਂ ਕਰਨੀਆਂ ਪੈਂਦੀਆਂ ਸਨ ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਘੜੀ ਵੀ ਤਿਆਰ ਕੀਤੀ ਜੋ ਧੁੱਪ ਦੇ ਹਿਸਾਬ ਨਾਲ ਸਮਾਂ ਦੱਸਦੀ ਸੀ।
Astronomical Observations
ਇਹ ਸਿੱਖ ਰਾਜ ਦੀ ਉਸ ਸਮੇਂ ਸਭ ਤੋਂ ਪਹਿਲਾਂ ਤਿਆਰ ਕਰਨ ਵਾਲੀ ਘੜੀ ਸੀ ਜਿਸ ਨੂੰ ਉਨ੍ਹਾਂ ਨੇ ਮਹਾਰਾਜਾ ਰਣਜੀਤ ਨੂੰ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਘੜੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਰਖਾ ਦਿੱਤਾ ਜੋ ਅੱਜ ਉਥੇ ਮੌਜੂਦ ਹੈ। ਸਾਹਿਬੇ ਕਦਰ ਦੇ ਨਾਮ ਨਾਲ ਵੀ ਸਰਦਾਰ ਲਹਿਣਾ ਸਿੰਘ ਜੀ ਨੂੰ ਜਾਣਿਆ ਜਾਂਦਾ ਹੈ ਅੱਜ ਇਸ ਵਿਗਿਆਨੀ ਬਾਰੇ ਕੋਈ ਵਿਰਲਾ ਹੀ ਜਾਣਦਾ ਹੈ।
Maharaja Ranjit Singh