ਸਿੱਖ ਭਾਈਚਾਰੇ ਦੀ ਮੰਗ ‘ਤੇ ਪਾਕਿ ਦੇ ਪੇਸ਼ਾਵਰ ‘ਚ ਲੱਗੇਗੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ
Published : Mar 13, 2019, 1:10 pm IST
Updated : Mar 13, 2019, 1:15 pm IST
SHARE ARTICLE
Maharaja Ranjit Singh
Maharaja Ranjit Singh

ਪੰਜਾਬ ਦੇ ਪਹਿਲੇ ਸਿੱਖ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੁਣ ਪੇਸ਼ਾਵਰ ਸਥਿਤ ਬਾਲਿਆ ਹਿਸਾਰ ਫੋਰਟ ਦੀ ਆਰਟ ਗੈਲਰੀ ਵਿੱਚ ਲੱਗੇਗੀ...

ਪੇਸ਼ਾਵਰ : ਪੰਜਾਬ ਦੇ ਪਹਿਲੇ ਸਿੱਖ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੁਣ ਪੇਸ਼ਾਵਰ ਸਥਿਤ ਬਾਲਿਆ ਹਿਸਾਰ ਫੋਰਟ ਦੀ ਆਰਟ ਗੈਲਰੀ ਵਿੱਚ ਲੱਗੇਗੀ। ਮਕਾਮੀ ਸਿੱਖ ਸਮੂਹ ਕਾਫ਼ੀ ਸਮੇਂ ਤੋਂ ਇਸਦੀ ਮੰਗ ਕਰ ਰਿਹਾ ਸੀ। ਖੈਬਰ-ਪਖਤੁਨਖਵਾ ਰਾਜ ਦੇ ਪ੍ਰਸ਼ਾਸਨ ਨੇ ਸਿੱਖ ਪ੍ਰਤੀਨਿਧੀਆਂ ਦੇ ਨਾਲ ਬੈਠਕ ਤੋਂ ਬਾਅਦ ਤਸਵੀਰ ਲਗਾਉਣ  ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।

Maharaja Ranjit SinghMaharaja Ranjit Singh

ਇਹ ਫੈਸਲਾ ਮੇਜਰ ਜਨਰਲ ਰਾਹਤ ਨਸੀਮ ,  ਇੰਸਪੈਕਟਰ ਜਨਰਲ ਫਰੰਟੀਅਰ ਕਾਰਪਸ,  ਨਾਰਥ ਰੀਜਨ ਨੇ ਕੀਤਾ ਨਾਲ ਹੀ ਰਾਹਤ ਨਸੀਮ ਨੇ ਸਿੱਖਾਂ ਨੂੰ ਬਾਲੀਆ ਹਿਸਾਰ ਫੋਰਟ ਵਿਚ ਮਹਾਰਾਜਾ ਰਣਜੀਤ ਸਿੰਘ  ਦਾ ਜਨਮਦਿਨ ਮਨਾਉਣ ਦੀ ਆਗਿਆ ਵੀ ਪ੍ਰਦਾਨ ਕਰ ਦਿੱਤੀ। ਸਿੱਖ ਸਮੂਹ ਨੇ ਇਸ ਫੈਸਲੇ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਦਾ ਜਨਮ ਦਿਨ ਅਤੇ ਬਰਸੀ ਮਨਾਉਣ ਲਈ ਹਰ ਸਾਲ ਪੂਰੀ ਦੁਨੀਆਂ ਤੋਂ ਸਿੱਖ ਪਾਕਿਸਤਾਨ ਆਉਂਦੇ ਹਨ।

Maharaja Ranjit SinghMaharaja Ranjit Singh

ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੀ ਸ਼ੁਰੁਆਤ ‘ਚ ਕਈ ਦਹਾਕੇ ਤੱਕ ਪੂਰੇ ਪੰਜਾਬ ‘ਤੇ ਰਾਜ ਕੀਤਾ ਅਤੇ ਅਫਗਾਨਾਂ ਨੂੰ ਖਦੇੜਿਆ। ਅਫਗਾਨਾਂ ਵਲੋਂ ਕਈ ਲੜਾਈਆਂ  ਤੋਂ ਬਾਅਦ ਉਹ ਸਿਰਫ 21 ਸਾਲ ਦੀ ਉਮਰ ਵਿਚ ਹੀ ਪੰਜਾਬ  ਦੇ ਮਹਾਰਾਜੇ ਬਣ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement