Sikh History of June 6th : ‘ਆਪ੍ਰੇਸ਼ਨ ਬਲੂਸਟਾਰ’ ਦਾ 6 ਜੂਨ ਦਾ ਸਿੱਖ ਇਤਿਹਾਸ
Published : Jun 5, 2025, 2:06 pm IST
Updated : Jun 5, 2025, 2:06 pm IST
SHARE ARTICLE
Sikh History of June 6th, 'Operation Bluestar' Latest news in Punjabi
Sikh History of June 6th, 'Operation Bluestar' Latest news in Punjabi

Sikh History of June 6th : ਦਰਬਾਰ ਸਾਹਿਬ ’ਚ ਫ਼ੌਜ ਦਾ ‘ਆਪ੍ਰੇਸ਼ਨ ਬਲੂਸਟਾਰ’ ਹੋਇਆ ਸੀ ਖ਼ਤਮ 

Sikh History of June 6th, 'Operation Bluestar' Latest news in Punjabi ‘ਆਪ੍ਰੇਸ਼ਨ ਬਲੂਸਟਾਰ’ ਦਾ 6 ਜੂਨ ਦਾ ਸਿੱਖ ਇਤਿਹਾਸ। ਇਸ ਦਿਨ ਅੰਮ੍ਰਿਤਸਰ ਵਿਚ ਫ਼ੌਜ ਦਾ ਆਪ੍ਰੇਸ਼ਨ ਬਲੂਸਟਾਰ ਖ਼ਤਮ ਹੋਇਆ ਸੀ। 5 ਜੂਨ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ 'ਤੇ ਫ਼ੌਜ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਚ ਦਾਖ਼ਲ ਹੋਈ। ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖ਼ਾਲਿਸਤਾਨ ਪੱਖੀ ਕੱਟੜਪੰਥੀਆਂ ਨੇ ਫ਼ੌਜ ਦੀ ਇਸ ਹਰਕਤ 'ਤੇ ਵਿਰੋਧ ਕੀਤਾ ਅਤੇ ਬਾਅਦ ਵਿਚ ਗੋਲੀਬਾਰੀ ਕੀਤੀ।

ਇਤਿਹਾਸ ਵਿਚ ਹਰ ਦਿਨ ਕਿਸੇ ਨਾ ਕਿਸੇ ਮਹੱਤਵਪੂਰਨ ਘਟਨਾ ਨਾਲ ਜੁੜਿਆ ਹੁੰਦਾ ਹੈ। 6 ਜੂਨ ਵੀ ਇਕ ਅਜਿਹੀ ਤਾਰੀਖ਼ ਹੈ, ਜਿਸ ਦਿਨ ਕਈ ਵੱਡੀਆਂ ਘਟਨਾਵਾਂ ਨੇ ਦੇਸ਼ ਅਤੇ ਦੁਨੀਆ 'ਤੇ ਅਪਣੀ ਛਾਪ ਛੱਡੀ ਹੈ। 6 ਜੂਨ ਦਾ ਦਿਨ ਸਿੱਖਾਂ ਨੂੰ ਡੂੰਘਾ ਜ਼ਖ਼ਮ ਦੇ ਕੇ ਇਤਿਹਾਸ ਵਿਚ ਚਲਾ ਗਿਆ। ਇਸ ਦਿਨ ਦਰਬਾਰ ਸਾਹਿਬ ਵਿਚ ਫ਼ੌਜ ਦਾ ‘ਆਪ੍ਰੇਸ਼ਨ ਬਲੂਸਟਾਰ’ ਖਤਮ ਹੋਇਆ। 

ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖ਼ਾਲਿਸਤਾਨ ਪੱਖੀ ਕੱਟੜਪੰਥੀਆਂ ਨੇ ਅਕਾਲ ਤਖ਼ਤ ਦਰਬਾਰ ਸਾਹਿਬ ਵੱਲ ਵਧਦੀ ਫ਼ੌਜ ਦਾ ਸਖ਼ਤ ਵਿਰੋਧ ਕੀਤਾ ਅਤੇ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਭਾਰੀ ਖ਼ੂਨ-ਖਰਾਬੇ ਦੇ ਵਿਚਕਾਰ, ਅਕਾਲ ਤਖ਼ਤ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਕਈ ਸਦੀਆਂ ਵਿਚ ਪਹਿਲੀ ਵਾਰ, ਦਰਬਾਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ ਜਾ ਸਕਿਆ। ਪਾਠ ਨਾ ਹੋਣ ਦਾ ਇਹ ਸਿਲਸਿਲਾ 6, 7 ਅਤੇ 8 ਜੂਨ ਤਕ ਜਾਰੀ ਰਿਹਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement