Sukhbir Singh Badal Tankhaiya: “ਸੁਖਬੀਰ ਸਿੰਘ ਬਾਦਲ ਵਿਚ ਹੰਕਾਰ ਬੋਲਦਾ ਹੈ”
Published : Jul 5, 2025, 12:11 pm IST
Updated : Jul 5, 2025, 12:11 pm IST
SHARE ARTICLE
Sukhbir Singh Badal
Sukhbir Singh Badal

‘ਉਸ ਨੂੰ ਅੱਜ ਵੀ ਲਗਦਾ ਹੈ ਕਿ ਉਹ ਪੰਜਾਬ ਦਾ ਡਿਪਟੀ CM ਹੈ'

Sukhbir Singh Badal Tankhaiya Baljit Singh Daduwal Reaction Latest News In Punjabi: ਜੋ ਪੰਥ ਦਾ ਨੁਕਸਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪਿਤਾ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ। ਇਹ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਵੀ ਪੰਜੇ ਜਥੇਦਾਰ ਸੁਖਬੀਰ ਬਾਦਲ ਪ੍ਰਤੀ ਨਰਮਾਈ ਵਰਤ ਗਏ। ਉਸ ਵੇਲੇ ਹੀ ਸੁਖਬੀਰ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਸੀ। 

ਉਨ੍ਹਾਂ ਕਿਹਾ ਕਿ ਅੱਜ ਦੇ ਜਥੇਦਾਰ ਤਾਂ ਸੁਖਬੀਰ ਦੀ ਪਾਰਟੀ ਦੇ ਵਰਕਰ ਰਹੇ ਹਨ ਇਸ ਲਈ ਉਹ ਕਦੇ ਵੀ ਸੁਖਬੀਰ ਨੂੰ ਅਕਾਲ ਤਖ਼ਤ ਸਾਹਿਬ ਜਾਂ ਤਖ਼ਤ ਦਮਦਮਾ ਸਾਹਿਬ ਉੱਤੇ ਤਲਬ ਨਹੀਂ ਕਰ ਸਕਣਗੇ। ਇਸ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਭੂਮਿਕਾ ਬਾਰੇ ਦਾਦੂਵਾਲ ਨੇ ਕਿਹਾ ਕਿ ਜੇਕਰ ਧਾਮੀ ਨੇ ਪੰਜਾਂ ਪਿਆਰਿਆਂ ਤੋਂ 20 ਦਿਨਾਂ ਦੀ ਮੋਹਲਤ ਮੰਗੀ ਸੀ ਤਾਂ ਉਨ੍ਹਾਂ ਨੂੰ ਸੁਖਬੀਰ ਬਾਦਲ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਜਾਣਾ ਚਾਹੀਦਾ ਸੀ। 

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਿਚ ਹੰਕਾਰ ਬੋਲਦਾ ਹੈ। ਉਸ ਨੂੰ ਅੱਜ ਵੀ ਲਗਦਾ ਹੈ ਕਿ ਉਹ ਪੰਜਾਬ ਦਾ ਡਿਪਟੀ ਸੀਐਮ ਹੈ। ਉਸ ਨੇ ਕਿਸੇ ਵੇਲੇ ਸੌਦਾ ਸਾਧ ਦੇ ਚੇਲਿਆਂ ਨੂੰ ਕਿਹਾ ਸੀ ਕਿ ਤੁਹਾਡਾ ਬਾਪ ਉਹ ਹੈ ਤੇ ਸਿੱਖ ਪੰਥ ਦਾ ਆਗੂ ਮੈਂ ਹਾਂ। ਇਸ ਲਈ ਮੈਂ ਜੋ ਕਰਾਂਗਾ ਉਸ ਨੂੰ ਪੰਥ ਮੰਨ ਲਵੇਗਾ।

(For more news apart from “Sukhbir Singh Badal Tankhaiya Baljit Singh Daduwal Reaction Latest News In Punjabi,” stay tuned to Rozana Spokesman.)

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement