Sardar Joginder Singh: ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਵੀ ਸਨ ਉਨ੍ਹਾਂ ਦੀ ਲੇਖਣੀ ਦੇ ਪ੍ਰਸ਼ੰਸਕ
Founder of Rozana Spokesman Sardar Joginder Singh death news: ਸ. ਜੋਗਿੰਦਰ ਸਿੰਘ ਅੰਦਰ ਲਿਖਣ ਦੀ ਕੁਦਰਤੀ ਲਗਨ ਸੀ ਜਿਸ ਸਦਕਾ ਉਨ੍ਹਾਂ ਕਾਲਜ ’ਚ ਪੜ੍ਹਦਿਆਂ ਹੀ ਗੰਭੀਰ ਵਿਸ਼ਿਆਂ ’ਤੇ ਲਿਖਣਾ ਸ਼ੁਰੂ ਕਰ ਦਿਤਾ ਸੀ ਅਤੇ ਉਨ੍ਹਾਂ ਦੇ ਲੇਖਾਂ ਦੀ ਚਰਚਾ ਕਰਦਿਆਂ ਉਨ੍ਹਾਂ ਨੂੰ ‘ਪੰਥ ਦੇ ਮਹਾਨ ਵਿਵਦਾਨ ਸ. ਜੋਗਿੰਦਰ ਸਿੰਘ...’ ਲਿਖਿਆ ਹੁੰਦਾ।
ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਵੀ ਉਨ੍ਹਾਂ ਦੀ ਲੇਖਣੀ ਦੇ ਵੱਡੇ ਪ੍ਰਸ਼ੰਸਕ ਸਨ ਅਤੇ ਚਾਹੁੰਦੇ ਸਨ ਕਿ ਉਨ੍ਹਾਂ ‘ਜਥੇਦਾਰ’ ਅਖ਼ਬਾਰ ਦੇ ਸੰਪਾਦਕ ਗਿ. ਭਜਨ ਸਿੰਘ ਨੂੰ ਖ਼ੁਦ ਚਿੱਠੀ ਲਿਖ ਕੇ ਕਿਹਾ ਸੀ ਸ. ਜੋਗਿੰਦਰ ਸਿੰਘ ਪੰਥਕ ਮਸਲਿਆਂ ਬਾਰੇ ਹਰ ਹਫ਼ਤੇ ਲਿਖਣ।
ਖ਼ੁਦ ਸ. ਜੋਗਿੰਦਰ ਸਿੰਘ ਮਾਸਟਰ ਤਾਰਾ ਸਿੰਘ ਦੇ ਵੱਡੇ ਪ੍ਰਸ਼ੰਸਕ ਸਨ ਅਤੇ ਸਿੱਖ ਪੰਥ ਤੇ ਪੰਜਾਬ ਲਈ ਉਨ੍ਹਾਂ ਵਲੋਂ ਦਿਤੇ ਯੋਗਦਾਨ ਬਾਰੇ ਅਕਸਰ ਲਿਖਦੇ ਅਤੇ ਬੋਲਦੇ ਰਹਿੰਦੇ ਸਨ। ਇਹੀ ਨਹੀਂ ਉਨ੍ਹਾਂ ਜਦੋਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਸ਼ੁਰੂ ਕੀਤਾ ਤਾਂ ਉਸ ’ਚ ਕਈ ਆਮ ਲੋਕਾਂ ਨੂੰ ਲਿਖਣ ਲਈ ਉਤਸ਼ਾਹਿਤ ਕੀਤਾ ਅਤੇ ਕਈ ਲੇਖਕਾਂ ਨੂੰ ਪਹਿਲੀ ਵਾਰੀ ਮੌਕਾ ਦਿਤਾ।