
ਮੇਘਾਲਿਆ ਦੇ ਸ਼ੀਲਾਂਗ ਵਿਚ ਸਿੱਖਾਂ ਨੂੰ ਲੈ ਕੇ ਪੈਦਾ ਹੋਈ ਵਿਵਾਦਤ ਸਥਿਤੀ ਸਬੰਧੀ ਅੱਜ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਸ. ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠ...
ਨਵੀਂ ਦਿੱਲੀ, ਮੇਘਾਲਿਆ ਦੇ ਸ਼ੀਲਾਂਗ ਵਿਚ ਸਿੱਖਾਂ ਨੂੰ ਲੈ ਕੇ ਪੈਦਾ ਹੋਈ ਵਿਵਾਦਤ ਸਥਿਤੀ ਸਬੰਧੀ ਅੱਜ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਸ. ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕੌਮੀ ਮੀਤ ਪ੍ਰਧਾਨ ਦਵਿੰਦਰ ਸਿੰਘ ਗੁਜਰਾਲ, ਮਲਕੀਤ ਸਿੰਘ ਪਦਮ, ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ, ਦਵਿੰਦਰ ਸਿੰਘ ਸਾਹਨੀ, ਬੀਬੀ ਹਰਜੀਤ ਕੌਰ ਜੌਲੀ ਅਤੇ ਭਾਜਪਾ ਦੇ ਮੰਤਰੀ ਆਰ.ਪੀ. ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸ਼ੀਲਾਂਗ ਪੁੱਜੇ ਵਫ਼ਦ ਅਨੁਸਾਰ ਸ਼ੀਲਾਂਗ ਦੀ ਇਹ ਘਟਨਾ ਫ਼ਿਰਕੂ ਨਾ ਹੋ ਕੇ ਸਿਆਸੀ ਵਿਰੋਧੀ ਧਿਰਾਂ ਵਲੋਂ ਭੜਕਾਈ ਗਈ ਹੈ। ਰਾਜਪਾਲ, ਮੁੱਖ ਮੰਤਰੀ ਅਤੇ ਮੇਘਾਲਿਆ ਦੇ ਪ੍ਰਸ਼ਾਸਨ ਦੀ ਚੌਕਸੀ ਸਦਕਾ ਉਥੇ ਹਾਲਾਤ ਕਾਬੂ ਹੇਠ ਹਨ। ਸ. ਗੁਰਚਰਨ ਸਿੰਘ ਨੇ ਸ਼ੀਲਾਂਗ ਗੁਰਦਵਾਰੇ ਦੇ ਅਧਿਕਾਰੀ ਸ. ਡੀਐਸ ਸੇਠੀ ਨਾਲ ਚਰਚਾ ਕੀਤੀ ਜਿਨ੍ਹਾਂ ਕਿਹਾ ਕਿ ਵਿਰੋਧੀ ਸਿਆਸੀ ਧਿਰਾਂ ਬਹਾਨੇ ਬਣਾ ਕੇ ਅਪਣੇ ਸਿਆਸੀ ਅਤੇ ਆਰਥਕ ਹਿਤਾਂ ਨੂੰ ਪੂਰੀ ਕਰਨਾ ਚਾਹੁੰਦੀਆਂ ਹਨ।