
ਵੀਡੀਓ ਜ਼ਰੀਏ ਸੰਗਤ ਨੂੰ ਕਰਵਾਏ ਦਰਸ਼ਨ
ਨਵੀਂ ਦਿੱਲੀ - ਅੱਜ ਤੋਂ ਕਰੀਬ 107 ਸਾਲ ਪਹਿਲਾਂ ਯਾਨੀ ਸੰਨ 1913 ਦੌਰਾਨ ਜਰਮਨੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਭ ਤੋਂ ਛੋਟੀਆਂ 13 ਬੀੜਾਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇਕ ਬੀੜ ਸਿੱਖ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦੇ ਘਰ ਵਿਚ ਮੌਜੂਦ ਹੈ।
File Photo
ਅੱਜ ਇਕ ਵੀਡੀਓ ਜ਼ਰੀਏ ਉਨ੍ਹਾਂ ਨੇ ਸੰਗਤ ਨੂੰ ਇਸ ਇਤਿਹਾਸਕ ਬੀੜ ਦੇ ਦਰਸ਼ਨ ਕਰਵਾਏ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ ਬੀੜ ਹੈ ਅਤੇ ਪਿਛਲੇ ਕਰੀਬ 100 ਸਾਲ ਤੋਂ ਉਨ੍ਹਾਂ ਦਾ ਪਰਿਵਾਰ ਇਸ ਦੀ ਸੇਵਾ ਕਰਦਾ ਆ ਰਿਹਾ ਹੈ। ਦੱਸ ਦਈਏ ਕਿ ਇਹ ਛੋਟੀਆਂ ਬੀੜਾਂ ਵਿਸ਼ਵ ਯੁੱਧ ਸਮੇਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਸਿੱਖ ਫ਼ੌਜੀ ਯੁੱਧ ਵਿਚ ਵੀ ਅਪਣੇ ਨਾਲ ਲੈ ਕੇ ਜਾਂਦੇ ਸਨ।