
ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨਾਲ ਅੱਜ ਘੱਲੂਘਾਰਾ ਦਿਵਸ ਮੌਕੇ ਅਖੌਤੀ ਖ਼ਾਲਿਸਤਾਨੀ ਪੱਖੀਆਂ ਨਾਲ ਤਕਰਾਰ ਹੋਈ ਜਿਹੜੇ ਕਿ ਖ਼ਾਲਿਸਤਾਨ ਜ਼ਿੰਦਾਬਾਦ ਦੇ ...
ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨਾਲ ਅੱਜ ਘੱਲੂਘਾਰਾ ਦਿਵਸ ਮੌਕੇ ਅਖੌਤੀ ਖ਼ਾਲਿਸਤਾਨੀ ਪੱਖੀਆਂ ਨਾਲ ਤਕਰਾਰ ਹੋਈ ਜਿਹੜੇ ਕਿ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾ ਰਹੇ ਸਨ। ਟਾਸਕ ਫ਼ੋਰਸ ਨੇ ਇਨ੍ਹਾਂ ਦੀ ਭਾਰੀ ਕੁੱਟਮਾਰ ਕਰਦਿਆਂ ਤਿੰਨਾਂ ਨੂੰ ਕਾਬੂ ਕਰ ਲਿਆ ਪਰ ਇਕ ਫ਼ਰਾਰ ਹੋ ਗਿਆ।
ਟਾਸਕ ਫ਼ੋਰਸ ਨੇ ਜਦ ਇਨ੍ਹਾਂ ਤੋਂ ਪੁਛਗਿਛ ਕੀਤੀ ਤਾਂ ਉਹ ਮੋਨੇ ਪਾਏ ਗਏ ਪਰ ਸਿਰਾਂ ਤੇ ਦੁਮਾਲੇ ਸਜਾਏ ਸਨ। ਇਨ੍ਹਾਂ ਦੀ ਪਛਾਣ ਹਰਸਿਰਨ ਸਿੰਘ ਭਿੱਖੀਵਿੰਡ ਤੇ ਨਿਤਨ ਮਜੀਠਾ ਰੋਡ ਵਜੋਂ ਹੋਈ ਹੈ। ਇਹ ਬੋਸ ਤੇਜਪਾਲ ਸਿੰਘ ਮਾੜੀ ਕੰਬੋ ਜ਼ਿਲ੍ਹਾ ਤਰਨਤਾਰਨ ਦਸਿਆ ਜਾ ਰਿਹਾ ਹੈ। ਇਕ ਹੋਰ ਦੀ ਪਛਾਣ ਕਮਲਦੀਪ ਸਿੰਘ ਸਮਾਣਾ ਵਜੋ ਹੋਈ ਹੈ। ਇਨ੍ਹਾਂ ਵਿਚੋਂ ਇਕ ਨੂੰ ਟਾਸਕ ਫ਼ੋਰਸ ਨੇ ਉਸ ਵੇਲੇ ਰੋਕ ਲਿਆ ਜਦ ਉਹ ਨਾਗਨੀ ਤੇ ਬੰਨ੍ਹੇ ਹੋਏ ਖ਼ਾਲਿਸਤਾਨੀ ਝੱਡੇ ਨੂੰ ਅਕਾਲ ਤਖ਼ਤ 'ਤੇ ਬੰਨ੍ਹਣ ਜਾ ਰਿਹਾ ਸੀ।