ਦਿੱਲੀ ਗੁਰਦਵਾਰਾ ਕਮੇਟੀ ਨੇ ਪੁਲਿਸ ਕਮਿਸ਼ਨਰ ਤੇ ਪੀ.ਡਬਲਿਊ.ਡੀ. ਨਾਲ ਕੀਤੀ ਮੁਲਾਕਾਤ
Published : Oct 7, 2023, 7:02 am IST
Updated : Oct 7, 2023, 7:14 am IST
SHARE ARTICLE
image
image

ਸੀਸ ਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਦੇ 20-20 ਹਜ਼ਾਰ ਦੇ ਚਲਾਨ ਕੱਟੇ ਜਾਣ ਦਾ ਮਾਮਲਾ

ਨਵੀਂ ਦਿੱਲੀ: (ਅਮਨਦੀਪ ਸਿੰਘ) ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਦੇ 20-20 ਹਜ਼ਾਰ ਦੇ ਚਲਾਨ ਕੱਟੇ ਜਾਣ ਦਾ ਮਾਮਲਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਤੇ ਪੀਡਬਲਿਊਡੀ ਅਫ਼ਸਰਾਂ ਕੋਲ ਚੁਕ ਕੇ ਮਸਲੇ ਦਾ ਪੱਕਾ ਹੱਲ ਕੱਢਣ ਦੀ ਅਪੀਲ ਕੀਤੀ ਹੈ | ਗੁਰਦਵਾਰੇ ਦੇ ਬਾਹਰ ਦੀ ਸੜ੍ਹਕ ਨੂੰ  ਦੋ ਸਾਲ ਪਹਿਲਾਂ 'ਨੋ ਐਂਟਰੀ ਜ਼ੋਨ' ਐਲਾਨ ਦਿਤਾ ਗਿਆ ਸੀ | ਜਿਥੇ ਸਵੇਰੇ 9 ਤੋਂ ਰਾਤ 9 ਵੱਜੇ ਤੱਕ ਗੱਡੀਆਂ ਦੀ ਆਵਾਜਾਈ 'ਤੇ ਪਾਬੰਦੀ ਹੈ, ਇਸਦੀ ਉਲੰਘਣਾ ਕਰਨ 'ਤੇ 20 ਹਜ਼ਾਰ ਦਾ ਜ਼ੁਰਮਾਨਾ ਹੈ | ਜ਼ੁਰਮਾਨੇ ਦੇ ਬੋਰਡ ਗੁਰਦਵਾਰੇ ਦੇ ਐਨ ਬਾਹਰ ਲੱਗੇ ਹੋਏ ਹਨ |

ਯਾਦ ਰਹੇ ਚਾਂਦਨੀ ਚੌਂਕ ਸੁੰਦਰੀਕਰਨ ਪ੍ਰਾਜੈਕਟ ਅਧੀਨ ਇਸ ਸੜ੍ਹਕ ਦਾ ਸੁੰਦਰੀਕਰਨ ਹੋਣ ਪਿਛੋਂ ਦਿੱਲੀ ਦੇ ਉਦੋਂ ਦੇ ਉਪ ਰਾਜਪਾਲ ਅਨਿਲ ਬੈਜਲ ਨੇ 14 ਜੂਨ 2021 ਨੂੰ  ਨੋਟੀਫ਼ੀਕੇਸ਼ਨ ਜਾਰੀ ਕਰ ਕੇ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਬਾਹਰ ਦੀ ਸੜਕ (ਜੋ ਲਾਲ ਕਿਲ੍ਹੇ ਤੋਂ ਸ਼ੁਰੂ ਹੋ ਕੇ ਫ਼ਤਿਹ ਪੁਰੀ ਮਸਜਿਦ ਤੱਕ ਜਾਂਦੀ ਹੈ), ਤੇ ਗੱਡੀਆਂ ਦੀ ਆਵਾਜਾਈ 'ਤੇ ਪਾਬੰਦੀ ਲਾ ਦਿਤੀ ਸੀ |

ਅੱਜ ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮੀਡੀਆ ਦੇ ਨਾਂ ਜਾਰੀ ਬਿਆਨ 'ਚ ਦਸਿਆ ਗਿਆ ਹੈ ਕਿ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਚਲਾਨਾਂ ਦੇ ਮਸਲੇ ਨੂੰ  ਸੰਜੀਦਗੀ ਨਾਲ ਲੈ ਕੇ, ਕਮੇਟੀ ਦੇ ਜਾਇੰਟ ਸਕੱਤਰ ਜਸਮੇਨ ਸਿੰਘ ਨੋਨੀ ਅਤੇ ਕਮੇਟੀ ਮੈਂਬਰ, ਅਮਰਜੀਤ ਸਿੰਘ ਪਿੰਕੀ, (ਜੋ ਗੁਰਦਵਾਰਾ ਸੀਸ ਗੰਜ ਸਾਹਿਬ ਕਮੇਟੀ ਦੇ ਚੇਅਰਮੈਨ ਵੀ ਹਨ) 'ਤੇ  ਅਧਾਰਤ ਦੋ ਮੈਂਬਰੀ ਕਮੇਟੀ ਬਣਾਈ ਸੀ |  ਕਮੇਟੀ ਨੇ ਪੁਲਿਸ ਕਮਿਸ਼ਨਰ, ਡਿਪਟੀ ਪੁਲਿਸ ਕਮਿਸ਼ਨਰ ਅਤੇ ਪੀਡਬਲਿਊ ਡੀ ਅਫ਼ਸਰਾਂ ਨਾਲ ਮੁਲਾਕਾਤ ਕਰ ਕੇ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ | ਬਿਆਨ 'ਚ ਦਸਿਆ ਗਿਆ ਹੈ, 'ਕਮੇਟੀ ਮੈਂਬਰਾਂ ਨੇ ਮੁਲਾਕਾਤ ਪਿਛੋਂ ਦਸਿਆ ਕਿ ਅਫ਼ਸਰਾਂ ਨੇ ਇਕ ਦੋ ਦਿਨ ਤੱਕ  ਚਲਾਨਾਂ ਦੇ ਮਸਲੇ ਦਾ ਪੱਕੇ ਹੱਲ ਕਰਨ ਦਾ ਭਰੋਸਾ ਦਿਤਾ ਹੈ | ਜਿਨ੍ਹਾਂ ਸ਼ਰਧਾਲੂਆਂ ਦੀਆਂ ਗੱਡੀਆਂ ਦੇ 20-20 ਹਜ਼ਾਰ ਦੇ ਚਲਾਨ ਆਏ ਹਨ, ਉਹ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਮੈਨੇਜਰ ਕੋਲ ਨੋਟਿਸ ਦੀਆਂ ਕਾਪੀਆਂ ਜਮ੍ਹਾ ਕਰਵਾਉਣ, ਚਲਾਨ ਭਰਨ ਦੀ ਕੋਈ ਲੋੜ ਨਹੀਂ, ਇਹ ਮਸਲਾ ਹੱਲ ਕੀਤਾ ਜਾਵੇਗਾ |

 

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement