
ਸੋਸ਼ਲ ਮੀਡੀਆ 'ਤੇ ਇਕ ਗੋਰੇ ਅੰਗਰੇਜ਼ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਅਪਣੀ ਦੁਕਾਨ 'ਤੇ ਸੌਦਾ ਦਿੰਦੇ ਸਮੇਂ ਬੜੀ ਵਧੀਆ ਪੰਜਾਬੀ ਬੋਲ ਰਿਹਾ ਹੈ...
ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਇਕ ਗੋਰੇ ਅੰਗਰੇਜ਼ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਅਪਣੀ ਦੁਕਾਨ 'ਤੇ ਸੌਦਾ ਦਿੰਦੇ ਸਮੇਂ ਬੜੀ ਵਧੀਆ ਪੰਜਾਬੀ ਬੋਲ ਰਿਹਾ ਹੈ, ਅਤੇ ਅਪਣੇ ਗਾਹਕਾਂ ਨੂੰ ਪੰਜਾਬੀ ਵਿਚ ਹੀ ਸ਼ੁਭ ਇਛਾਵਾਂ ਵੀ ਦਿੰਦਾ ਹੈ, ਪਰ ਹੁਣ ਅਜਿਹੀ ਹੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਗੋਰਾ ਅੰਗਰੇਜ਼ ਜਪੁਜੀ ਸਾਹਿਬ ਸੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਤੁਸੀਂ ਖ਼ੁਦ ਹੀ ਸੁਣ ਲਓ ਇਸ ਗੋਰੇ ਅੰਗਰੇਜ਼ ਦੇ ਮੂੰਹੋਂ ਜਪੁਜੀ ਸਾਹਿਬ ਦਾ ਪਾਠ। ਦਸ ਦਈਏ ਕਿ ਵਿਦੇਸ਼ਾਂ ਵਿਚ ਖ਼ਾਸ ਤੌਰ 'ਤੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਇਸ ਕਰਕੇ ਗੋਰੇ ਅੰਗਰੇਜ਼ਾਂ ਦੇ ਸਿਰ 'ਤੇ ਵੀ ਪੰਜਾਬੀ ਦਾ ਚੜ੍ਹਿਆ ਖ਼ੁਮਾਰ ਆਮ ਹੀ ਦੇਖਿਆ ਜਾ ਸਕਦਾ ਹੈ। ਪੰਜਾਬੀ ਨੂੰ ਪਿਆਰ ਕਰਨ ਵਾਲੇ ਇਨ੍ਹਾਂ ਗੋਰੇ ਅੰਗਰੇਜ਼ਾਂ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ।