ਪਿਆਰੇ ਪਾਠਕੋ! ਆ.ਖਰੀ ਮਦਦ ਨਾਲ 'ਉੱਚਾ ਦਰ' ਦਾ ਪਹਿਲੇ ਦਿਨ ਮਿਥਿਆ ਟੀਚਾ ਸਰ ਕਰ ਲਉ......
Published : Jan 6, 2019, 9:44 am IST
Updated : Jan 6, 2019, 9:44 am IST
SHARE ARTICLE
Ucha Dar Baba Nanak Da
Ucha Dar Baba Nanak Da

ਪਿਆਰੇ ਪਾਠਕੋ! ਆ.ਖਰੀ ਮਦਦ ਨਾਲ 'ਉੱਚਾ ਦਰ' ਦਾ ਪਹਿਲੇ ਦਿਨ ਮਿਥਿਆ ਟੀਚਾ ਸਰ ਕਰ ਲਉ ਤੇ ਫਿਰ ਸਾਰੀ ਉਮਰ ਇਸ ਦੇ ਲਾਭ ਪ੍ਰਾਪਤ ਕਰਦੇ ਰਹੋ........

'ਉੱਚਾ ਦਰ' ਦੁਨੀਆਂ ਦਾ ਪਹਿਲਾ ਅਦਾਰਾ ਹੋਵੇਗਾ ਜੋ 10 ਹਜ਼ਾਰ ਮੈਂਬਰਾਂ ਦਾ ਟੀਚਾ ਸਰ ਕਰਨ ਮਗਰੋਂ ਦੇਵੇਗਾ ਹੀ ਦੇਵੇਗਾ ਤੇ ਲਵੇਗਾ ਕੁੱਝ ਨਹੀਂ। ਇਸ ਤਰ੍ਹਾਂ ਦਾ ਅਜੂਬਾ ਦੁਨੀਆਂ ਪਹਿਲੀ ਵਾਰ ਵੇਖੇਗੀ ਤੇ ਬਾਬੇ ਨਾਨਕ ਦੇ ਅਸਲ ਫ਼ਲਸਫ਼ੇ ਨੂੰ ਜਾਣਨ ਦੀ ਕੋਸ਼ਿਸ਼ ਜ਼ੋਰ ਫੜੇਗੀ।

ਮੈਨੂੰ ਯਾਦ ਹੈ 20 ਸਾਲ ਪਹਿਲਾਂ ਅਮਰੀਕੀ ਯਾਤਰਾ ਦੌਰਾਨ, ਜਦ 'ਉੱਚਾ ਦਰ' ਦਾ ਸਪੱਸ਼ਟ ਜਿਹਾ ਖ਼ਾਕਾ ਮੇਰੇ ਮਨ ਵਿਚ ਬਣਿਆ ਤਾਂ ਉਹ ਦੁਨੀਆਂ ਦੇ ਸੱਭ ਤੋਂ ਵੱਡੇ ਫ਼ਿਲਮ ਸਟੁਡੀਉ ਯੂਨੀਵਰਸਲ ਸਟੂਡੀਉ ਨੂੰ ਵੇਖਣ ਮਗਰੋਂ ਬਣਿਆ ਸੀ। ਹਾਲੋਕਾਸਟ ਮਿਊਜ਼ੀਅਮ ਨੇ ਇਕ ਧੁੰਦਲਾ ਜਿਹਾ ਖ਼ਾਕਾ ਮੇਰੇ ਮਨ ਵਿਚ ਬਣਾ ਦਿਤਾ ਸੀ ਪਰ ਸਪੱਸ਼ਟਤਾ ਯੂਨੀਵਰਸਲ ਸਟੁਡੀਉ ਵਿਚ ਘੁਮਦਿਆਂ ਤੇ ਇਸ ਦੇ ਮੈਨੇਜਰ, ਇੰਜੀਨੀਅਰਾਂ ਨਾਲ ਗੱਲ ਕਰਨ ਮਗਰੋਂ ਆਈ। ਉਹ ਸਾਰੇ ਬਹੁਤ ਚੰਗੇ ਬੰਦੇ ਸਨ। ਮੈਂ ਉਨ੍ਹਾਂ ਨੂੰ ਪੁਛਿਆ ਕਿ ਇਸ ਪ੍ਰਕਾਰ ਦਾ ਇਕ ਧਾਰਮਕ ਅਦਾਰਾ ਕਾਇਮ ਕਰਨਾ ਹੋਵੇ ਤਾਂ ਕਿੰਨਾ ਕੁ ਖ਼ਰਚਾ ਆਵੇਗਾ? 

ਲੰਮੀ ਗੱਲਬਾਤ ਮਗਰੋਂ, ਉਨ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਦੇਣ ਮਗਰੋਂ, ਮੈਂ ਕਿਹਾ, ''ਮੈਂ ਚਾਹੁੰਦਾ ਹਾਂ ਕਿ ਸਾਨੂੰ ਕਿਸੇ ਪਾਸਿਉਂ ਮਦਦ ਨਾ ਮੰਗਣੀ ਪਵੇ ਤੇ ਅਸੀ ਅਪਣੀ ਅੰਦਰ ਦੀ ਤਾਕਤ ਨਾਲ ਹੀ ਹਰ ਔਕੜ ਦਾ ਮੁਕਾਬਲਾ ਕਰ ਸਕੀਏ। ਉਹਦੇ ਲਈ ਮੈਂ ਸੋਚਿਆ ਹੋਇਆ ਹੈ ਕਿ ਅਸੀ 'ਉੱਚਾ ਦਰ' ਦੇ ਮੈਂਬਰ ਬਣਾਵਾਂਗੇ ਤੇ ਮੈਂਬਰਸ਼ਿਪ ਦਾ ਅੱਧਾ ਪੈਸਾ ਬੈਂਕ ਵਿਚ ਫ਼ਿਕਸਡ ਡੀਪਾਜ਼ਿਟ ਵਿਚ ਰੱਖ ਦੇਵਾਂਗੇ। ਇਸ ਰਕਮ ਨਾਲ ਹੀ ਭਵਿੱਖ ਦੀਆਂ ਸਾਰੀਆਂ ਲੋੜਾਂ ਦਾ ਪ੍ਰਬੰਧ ਹੋ ਜਾਏਗਾ...।''

ਮੈਨੇਜਰ ਮੈਨੂੰ ਵਿਚੋਂ ਹੀ ਟੋਕ ਕੇ ਬੋਲੇ, ''ਬਸ ਬਸ, ਜੇ ਤੁਸੀ 10 ਹਜ਼ਾਰ ਮੈਂਬਰ ਬਣਾ ਲਏ, ਫਿਰ ਤਾਂ ਅਗਲੇ 50 ਸਾਲ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਹੀ ਨਹੀਂ ਕਰਨਾ ਪਵੇਗਾ, ਨਾ ਤੁਹਾਨੂੰ ਕਿਸੇ ਕੋਲੋਂ ਕੁੱਝ ਮੰਗਣਾ ਹੀ ਪਵੇਗਾ।'' ਸੋ ਮੈਂ ਪਾਠਕਾਂ ਨੂੰ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਹੀ ਖੁਲ੍ਹ ਕੇ ਦਸ ਦਿਤਾ ਸੀ ਕਿ 10 ਹਜ਼ਾਰ ਮੈਂਬਰ, ਇਸ ਸੰਸਥਾ ਦੀ ਅਸਲ ਤਾਕਤ ਬਣਨਗੇ ਤੇ ਮੈਂ ਸੰਸਥਾ ਦੀ ਮਾਲਕੀ ਵੀ ਉਨ੍ਹਾਂ ਨੂੰ ਸੌਂਪ ਦੇਵਾਂਗੇ। ਸ਼ੁਰੂ ਦੇ ਖ਼ਰਚਿਆਂ 'ਚੋਂ ਅੱਧੇ (30 ਕਰੋੜ) ਦਾ ਪ੍ਰਬੰਧ ਕਰਨ ਦਾ ਜ਼ਿੰਮਾ ਮੈਂ ਅਪਣੇ ਉਪਰ ਲੈ ਲਿਆ ਸੀ।


Bhai Lalo di bgiichi
Bhai Lalo di Bgiichi

ਮੈਂ ਇਹ ਵਾਅਦਾ ਵੀ ਕੀਤਾ ਸੀ ਕਿ ਮੇਰੇ ਕੋਲ ਜੋ ਕੁੱਝ ਵੀ ਸੀ, ਉਸ ਨੂੰ ਉੱਚਾ ਦਰ ਜਿਵੇਂ ਚਾਹੇ ਵਰਤ ਸਕਦਾ ਹੈ। ਮੈਂ ਇਹ ਵੀ ਕਿਹਾ ਸੀ ਕਿ ਜਦ ਤਕ ਉੱਚਾ ਦਰ ਚਾਲੂ ਨਹੀਂ ਹੋ ਜਾਂਦਾ, ਮੈਂ ਅਪਣੀ ਇਕ ਪੈਸੇ ਜਿੰਨੀ ਵੀ ਕੋਈ ਜਾਇਦਾਦ ਨਹੀਂ ਬਣਾਵਾਂਗਾ। ਮੈਂ ਅਪਣੇ ਸਾਰੇ ਵਾਅਦੇ ਅੱਖਰ ਅੱਖਰ ਕਰ ਕੇ ਨਿਭਾਏ ਹਨ। ਪਰ ਪਾਠਕਾਂ ਨੇ ਜਿਹੜੇ ਅੱਧੇ ਪੈਸੇ ਉਸਾਰੀ ਵਿਚ ਪਾਉਣ ਦਾ ਪ੍ਰਣ ਕੀਤਾ ਸੀ,

ਉਹ ਪ੍ਰਣ ਵੀ ਅੱਧਾ ਹੀ ਪੁਗਾਇਆ ਹੈ ਤੇ ਮੈਂਬਰ ਬਣਨ ਦੀਆਂ ਵਾਰ ਵਾਰ ਦੀਆਂ ਅਪੀਲਾਂ ਦੇ ਮਾਮਲੇ ਵਿਚ ਵੀ ਅੱਜ ਤਕ 2500 ਤੇ ਹੀ ਰੁਕੇ ਹੋਏ ਹਨ ਜਦਕਿ ਜੇ ਇਸ ਸੰਸਥਾ ਨੂੰ ਅੰਤਰ-ਰਾਸ਼ਟਰੀ ਸੰਸਥਾਵਾਂ ਵਰਗੀਆਂ ਸੇਵਾਵਾਂ ਦੇਣਯੋਗ ਬਣਾਉਣਾ ਹੈ ਤੇ ਔਖੇ ਸੌਖੇ ਵੇਲੇ ਕਿਸੇ ਹੋਰ ਅੱਗੇ ਹੱਥ ਅੱਡਣ ਤੋਂ ਬਚਾਣਾ ਹੈ ਤਾਂ 10 ਹਜ਼ਾਰ ਮੈਂਬਰ ਜ਼ਰੂਰ ਹੀ ਬਣਾਉਣੇ ਪੈਣਗੇ।

'ਉੱਚਾ ਦਰ' ਵਰਗੇ ਵੱਡੇ ਅਦਾਰੇ ਤਿਆਰ ਕਰਨ ਲਗਿਆਂ ਕੇਵਲ ਇਮਾਰਤ ਨੂੰ ਤਿਆਰ ਕਰਨ ਤਕ ਹੀ ਨਹੀਂ ਸੋਚਿਆ ਜਾਂਦਾ ਬਲਕਿ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਗੱਲ ਵਿਚਾਰੀ ਜਾਂਦੀ ਹੈ ਕਿ ਬਿਲਡਿੰਗ ਤਿਆਰ ਹੋ ਜਾਣ ਮਗਰੋਂ (1) ਇਹ ਅਦਾਰਾ ਲੋਕਾਂ ਦੇ ਭਲੇ ਦੇ ਕੰਮ ਕਿੰਨੇ ਕੁ ਕਰ ਸਕੇਗਾ ਅਤੇ (2) ਇਹ ਅਗਲੇ 50-100 ਸਾਲ ਤਕ ਕਿਸੇ ਆਰਥਕ ਸੰਕਟ ਦਾ ਸ਼ਿਕਾਰ ਹੋਣੋਂ ਕਿਵੇਂ ਬਚਾਇਆ ਜਾ ਸਕੇਗਾ ਅਰਥਾਤ ਔਖੇ ਸੌਖੇ ਵੇਲੇ, ਇਸ ਦੀ ਮਦਦ ਤੇ ਕੌਣ ਆਵੇਗਾ? ਸਿੱਖਾਂ ਵਲੋਂ ਤਿਆਰ ਕੀਤੇ ਬਹੁਤੇ ਅਦਾਰਿਆਂ ਦੀ ਆਰੰਭਤਾ ਤੋਂ ਪਹਿਲਾਂ ਇਨ੍ਹਾਂ ਦੋ ਗੱਲਾਂ ਦਾ ਕਦੇ ਧਿਆਨ ਨਹੀਂ ਰਖਿਆ ਗਿਆ

ਤੇ ਇਮਾਰਤ ਤਿਆਰ ਕਰਨ ਮਗਰੋਂ ਕੰਮ ਰੱਬ ਆਸਰੇ ਹੀ ਛੱਡ ਦਿਤਾ ਜਾਂਦਾ ਹੈ ਕਿ ਉਹੀ ਇਸ ਨੂੰ ਚਲਾਵੇ ਜਾਂ ਬੰਦ ਕਰ ਦੇਵੇ। ਆਮ ਸਮਝ ਵਿਚ ਆ ਸਕਣ ਵਾਲੀ ਮਿਸਾਲ ਖ਼ਾਲਸਾ ਸਕੂਲਾਂ-ਕਾਲਜਾਂ ਦੀ ਤੇ ਡੀ.ਏ.ਵੀ. ਸਕੂਲਾਂ-ਕਾਲਜਾਂ ਦੀ ਦਿਤੀ ਜਾ ਸਕਦੀ ਹੈ। ਡੀ.ਏ.ਵੀ. ਸਕੂਲਾਂ-ਕਾਲਜਾਂ ਦੀ ਪੂਰੇ ਪੰਜਾਬ ਵਿਚ ਚੜ੍ਹਤ ਹੈ, ਆਰਥਕ ਤੌਰ ਤੇ ਬਹੁਤ ਮਜ਼ਬੂਤ ਹਨ, ਹਿੰਦੀ ਦਾ ਉਨ੍ਹਾਂ ਵਿਚ ਬੋਲਬਾਲਾ ਹੈ, ਹਿੰਦੂ ਰਹੁ ਰੀਤਾਂ ਪੂਰੀ ਤਰ੍ਹਾਂ ਲਾਗੂ ਕੀਤੀਆਂ ਜਾਂਦੀਆਂ ਹਨ ਤੇ ਹਿੰਦੂ ਰੀਤਾਂ ਰਸਮਾਂ ਦੀ ਆਲੋਚਨਾ ਕਰਨ ਵਾਲੇ ਕਿਸੇ ਟੀਚਰ/ਪ੍ਰੋਫ਼ੈਸਰ ਨੂੰ ਡੀ.ਏ.ਵੀ. ਸਕੂਲ ਕਾਲਜ ਵਿਚ ਪੈਰ ਨਹੀਂ ਧਰਨ ਦਿਤੇ ਜਾਂਦੇ

ਜਦਕਿ ਖ਼ਾਲਸਾ ਸਕੂਲਾਂ-ਕਾਲਜਾਂ ਦੀ ਹਾਲਤ ਇਹ ਹੈ ਕਿ ਬਹੁਤਿਆਂ ਦੀ ਆਰਥਕ ਹਾਲਤ ਮਾੜੀ ਹੈ, ਕਈ ਬੰਦ ਹੋ ਗਏ ਹਨ ਤੇ ਕਈ ਸਰਕਾਰ ਦੇ ਹਵਾਲ ਕਰ ਦਿਤੇ ਗਏ ਹਨ। ਸਿੱਖੀ ਦਾ ਮਾਹੌਲ ਬਹੁਤੇ ਖ਼ਾਲਸਾ ਸਕੂਲਾਂ ਕਾਲਜਾਂ ਵਿਚ ਹੈ ਈ ਨਹੀਂ ਅਤੇ ਪ੍ਰੋਫ਼ੈਸਰ, ਟੀਚਰ ਜ਼ਿਆਦਾਤਰ ਕਾਮਰੇਡ (ਨਾਸਤਕ) ਹਨ ਜਾਂ ਪ੍ਰਬੰਧਕੀ ਕਮੇਟੀ ਦੇ ਭਾਈ-ਭਤੀਜੇ ਹੀ ਭਰਤੀ ਕੀਤੇ ਜਾਂਦੇ ਹਨ ਤੇ ਲਿਆਕਤ ਬਿਲਕੁਲ ਨਹੀਂ ਵੇਖੀ ਜਾਂਦੀ। 'ਖ਼ਾਲਸਾ' ਤੇ 'ਡੀ.ਏ.ਵੀ.' ਦੋ ਵਿਦਿਅਕ ਅਦਾਰਿਆਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ 'ਡੀ.ਏ.ਵੀ.' ਲਹਿਰ ਕਾਮਯਾਬ ਕਿਉਂ ਹੈ ਅਤੇ 'ਖ਼ਾਲਸਾ' ਲਹਿਰ ਨਾਕਾਮ ਕਿਉਂ ਹੈ।

ਡੀ.ਏ.ਵੀ. ਲਹਿਰ ਇਮਾਰਤਾਂ ਤੋਂ ਸ਼ੁਰੂ ਹੋ ਕੇ ਇਮਾਰਤਾਂ ਤਕ ਹੀ ਖ਼ਤਮ ਨਹੀਂ ਹੋ ਗਈ ਸੀ ਜਦਕਿ 'ਖ਼ਾਲਸਾ' ਵਿਦਿਅਕ ਲਹਿਰ, ਬਿਨਾਂ ਕਿਸੇ ਵਿਉਂਤਬੰਦੀ ਦੇ, ਵਕਤੀ ਜੋਸ਼ ਦੇ ਸਹਾਰੇ ਹੀ ਸ਼ੁਰੂ ਕੀਤੀ ਗਈ ਸੀ ਤੇ ਸਿੱਖਾਂ ਦਾ ਜੋਸ਼ ਜਿੰਨੀ ਤੇਜ਼ੀ ਨਾਲ ਉਛਾਲੇ ਖਾਂਦਾ ਹੈ, ਉਸੇ ਤੇਜ਼ੀ ਨਾਲ ਖ਼ਤਮ ਵੀ ਬਹੁਤ ਛੇਤੀ ਹੋ ਜਾਂਦਾ ਹੈ। ਇਸ ਗੱਲ ਦਾ ਵੀ ਸਾਰੀ ਦੁਨੀਆਂ ਨੂੰ ਪਤਾ ਹੈ। ਮਿਸਾਲਾਂ ਹੋਰ ਵੀ ਸੈਂਕੜੇ ਦਿਤੀਆਂ ਜਾ ਸਕਦੀਆਂ ਹਨ ਪਰ ਦੱਸਣ ਵਾਲੀ ਅਸਲ ਗੱਲ ਇਹ ਹੈ ਕਿ 'ਉੱਚਾ ਦਰ' ਦੀ ਵਿਉਂਤਬੰਦੀ ਕਰਨ ਲਗਿਆਂ ਅਸੀ ਖ਼ਾਸ ਤੌਰ ਤੇ ਪਹਿਲੀ ਗੱਲ ਜੋ ਵਿਚਾਰੀ ਸੀ,

Ucha Dar Baba Nanak DaUcha Dar Baba Nanak Da

ਉਹ ਇਹੀ ਸੀ ਕਿ 'ਉੱਚਾ ਦਰ' ਨੂੰ ਅਮੀਰਾਂ, ਵਜ਼ੀਰਾਂ, ਸਰਕਾਰਾਂ, ਸਿਆਸਤਦਾਨਾਂ ਅਤੇ ਸੰਸਥਾਵਾਂ ਕੋਲੋਂ ਮਦਦ ਮੰਗੇ ਬਿਨਾਂ, ਅਪਣੇ ਪੈਰਾਂ ਤੇ ਕਿਵੇਂ ਖੜਾ ਕੀਤਾ ਜਾਏ ਤੇ ਕਿਸੇ ਪਾਸਿਉਂ ਮਦਦ ਲਏ ਬਿਨਾਂ ਵੀ, 100 ਸਾਲ ਤਕ ਹਰ ਔਕੜ ਦਾ ਮੁਕਾਬਲਾ ਅਪਣੇ ਅੰਦਰ ਦੀ ਤਾਕਤ ਨਾਲ ਕਰਨ ਦੇ ਯੋਗ ਕਿਵੇਂ ਬਣਾਇਆ ਜਾਏ। 
ਮੈਨੂੰ ਯਾਦ ਹੈ 20 ਸਾਲ ਪਹਿਲਾਂ ਅਮਰੀਕੀ ਯਾਤਰਾ ਦੌਰਾਨ, ਜਦ 'ਉੱਚਾ ਦਰ' ਦਾ ਸਪੱਸ਼ਟ ਜਿਹਾ ਖ਼ਾਕਾ ਮੇਰੇ ਮਨ ਵਿਚ ਬਣਿਆ ਤਾਂ ਉਹ ਦੁਨੀਆਂ ਦੇ ਸੱਭ ਤੋਂ ਵੱਡੇ ਫ਼ਿਲਮ ਸਟੁਡੀਉ ਯੂਨੀਵਰਸਲ ਸਟੂਡੀਉ ਨੂੰ ਵੇਖਣ ਮਗਰੋਂ ਬਣਿਆ ਸੀ।

ਹਾਲੋਕਾਸਟ ਮਿਊਜ਼ੀਅਮ ਨੇ ਇਕ ਧੁੰਦਲਾ ਜਿਹਾ ਖ਼ਾਕਾ ਮੇਰੇ ਮਨ ਵਿਚ ਬਣਾ ਦਿਤਾ ਸੀ ਪਰ ਸਪੱਸ਼ਟਤਾ ਯੂਨੀਵਰਸਲ ਸਟੁਡੀਉ ਵਿਚ ਘੁਮਦਿਆਂ ਤੇ ਇਸ ਦੇ ਮੈਨੇਜਰ, ਇੰਜੀਨੀਅਰਾਂ ਨਾਲ ਗੱਲ ਕਰਨ ਮਗਰੋਂ ਆਈ। ਉਹ ਸਾਰੇ ਅਮਰੀਕਨ ਬਹੁਤ ਚੰਗੇ ਬੰਦੇ ਸਨ। ਮੈਂ ਉਨ੍ਹਾਂ ਨੂੰ ਪੁਛਿਆ ਕਿ ਇਸ ਪ੍ਰਕਾਰ ਦਾ ਇਕ ਧਾਰਮਕ ਅਦਾਰਾ ਕਾਇਮ ਕਰਨਾ ਹੋਵੇ ਤਾਂ ਕਿੰਨਾ ਕੁ ਖ਼ਰਚਾ ਆਵੇਗਾ? ਮੈਨੇਜਰ ਹੱਸ ਪਿਆ ਤੇ ਬੋਲਿਆ, ''ਇਹ ਮਲਟੀ-ਮਿਲੀਅਨ (ਕਰੋੜਾਂ ਨਹੀਂ ਅਰਬਾਂ ਦਾ) ਅਦਾਰਾ ਹੈ ਪਰ ਤੁਸੀ ਜਿਹੋ ਜਹੇ ਧਾਰਮਕ ਅਦਾਰੇ ਦੀ ਗੱਲ ਸੋਚ ਰਹੇ ਹੋ, ਉਸ ਬਾਰੇ ਵਿਸਥਾਰ ਨਾਲ ਦੱਸੋ, ਫਿਰ ਹੀ ਕੁੱਝ ਦਸ ਸਕਾਂਗੇ।''

ਮੈਂ 'ਉੱਚਾ ਦਰ' ਬਾਰੇ ਸੰਖੇਪ ਸਾਰ ਦਸਿਆ। ਉਨ੍ਹਾਂ ਨੂੰ ਬਹੁਤ ਪਸੰਦ ਆਇਆ। ਉਨ੍ਹਾਂ ਖ਼ਾਸ ਤੌਰ ਤੇ ਮੈਨੂੰ ਪੁਛਿਆ ਕਿ ਇਹਦੇ ਲਈ ਫ਼ੰਡ ਕਿਥੋਂ ਲਉਗੇ? ਮੈਂ ਕਿਹਾ, ''ਮੈਂ ਕਿਸੇ ਅਮੀਰ, ਵਜ਼ੀਰ, ਸਰਕਾਰ ਜਾਂ ਸੰਸਥਾ ਕੋਲੋਂ ਕੁੱਝ ਨਹੀਂ ਲੈਣਾ ਚਾਹੁੰਦਾ ਤੇ ਅਪਣੀ ਅਖ਼ਬਾਰ ਦੇ ਪਾਠਕਾਂ ਕੋਲੋਂ ਹੀ ਲੈ ਲਵਾਂਗਾ ਜੋ ਬਾਬੇ ਨਾਨਕ ਦੇ ਸੱਚੇ ਸ਼ਰਧਾਲੂ ਹਨ ਤੇ ਦਿਲੋਂ ਚਾਹੁਣਗੇ ਕਿ ਇਹ ਅਦਾਰਾ ਹੋਂਦ ਵਿਚ ਜ਼ਰੂਰ ਆ ਜਾਏ।'' ਉਹ ਬਹੁਤ ਖ਼ੁਸ਼ ਹੋਏ ਤੇ ਬੋਲੇ, ''ਜੇ ਤੁਸੀ ਪਹਿਲੇ 50-60 ਕਰੋੜ ਦਾ ਪ੍ਰਬੰਧ ਇਸੇ ਤਰ੍ਹਾਂ ਕਰ ਲਉ ਤਾਂ ਬਹੁਤ ਵਧੀਆ ਹੋਵੇਗਾ ਪਰ ਫਿਰ ਵੀ ਸ਼ੁਰੂ ਦੇ ਦੋ ਤਿੰਨ ਸਾਲਾਂ ਵਿਚ ਵੀ ਤੇ ਗਾਹੇ-ਬਗਾਹੇ ਮਗਰੋਂ ਵੀ ਤੁਹਾਨੂੰ ਕਈ ਔਕੜਾਂ ਪੇਸ਼ ਆ ਸਕਦੀਆਂ ਹਨ।

ਉਦੋਂ ਮਦਦ ਕਿਥੋਂ ਲਉਗੇ?'' ਮੈਂ ਕਿਹਾ, ''ਮੈਂ ਚਾਹੁੰਦਾ ਹਾਂ ਕਿ ਸਾਨੂੰ ਕਿਸੇ ਪਾਸਿਉਂ ਮਦਦ ਨਾ ਮੰਗਣੀ ਪਵੇ ਤੇ ਅਸੀ ਅਪਣੀ ਅੰਦਰ ਦੀ ਤਾਕਤ ਨਾਲ ਹੀ ਹਰ ਔਕੜ ਦਾ ਮੁਕਾਬਲਾ ਕਰ ਸਕੀਏ। ਉਹਦੇ ਲਈ ਮੈਂ ਸੋਚਿਆ ਹੋਇਆ ਹੈ ਕਿ ਅਸੀ 'ਉੱਚਾ ਦਰ' ਦੇ ਮੈਂਬਰ ਬਣਾਵਾਂਗੇ ਤੇ ਮੈਂਬਰਸ਼ਿਪ ਦਾ ਅੱਧਾ ਪੈਸਾ ਬੈਂਕ ਵਿਚ ਫ਼ਿਕਸਡ ਡੀਪਾਜ਼ਿਟ ਵਿਚ ਰੱਖ ਦੇਵਾਂਗੇ। ਇਸ ਰਕਮ ਨਾਲ ਹੀ ਭਵਿੱਖ ਦੀਆਂ ਸਾਰੀਆਂ ਲੋੜਾਂ ਦਾ ਪ੍ਰਬੰਧ ਹੋ ਜਾਏਗਾ...।'' ਮੈਨੇਜਰ ਮੈਨੂੰ ਵਿਚੋਂ ਹੀ ਟੋਕ ਕੇ ਬੋਲੇ, ''ਬਸ ਬਸ, ਜੇ ਤੁਸੀ 10 ਹਜ਼ਾਰ ਮੈਂਬਰ ਬਣਾ ਲਏ, ਫਿਰ ਤਾਂ ਅਗਲੇ 50 ਸਾਲ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਹੀ ਨਹੀਂ ਕਰਨਾ ਪਵੇਗਾ,

UniversalUniversal

ਨਾ ਤੁਹਾਨੂੰ ਕਿਸੇ ਕੋਲੋਂ ਕੁੱਝ ਮੰਗਣਾ ਹੀ ਪਵੇਗਾ।'' ਸੋ ਮੈਂ ਪਾਠਕਾਂ ਨੂੰ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਹੀ ਖੁਲ੍ਹ ਕੇ ਦਸ ਦਿਤਾ ਸੀ ਕਿ 10 ਹਜ਼ਾਰ ਮੈਂਬਰ, ਇਸ ਸੰਸਥਾ ਦੀ ਅਸਲ ਤਾਕਤ ਬਣਨਗੇ ਤੇ ਮੈਂ ਸੰਸਥਾ ਦੀ ਮਾਲਕੀ ਵੀ ਉਨ੍ਹਾਂ ਨੂੰ ਸੌਂਪ ਦੇਵਾਂਗਾ। ਸ਼ੁਰੂ ਦੇ ਖ਼ਰਚਿਆਂ 'ਚੋਂ ਅੱਧੇ (30 ਕਰੋੜ) ਦਾ ਪ੍ਰਬੰਧ ਕਰਨ ਦਾ ਜ਼ਿੰਮਾ ਮੈਂ ਅਪਣੇ ਉਪਰ ਲੈ ਲਿਆ ਸੀ। ਮੈਂ ਇਹ ਵਾਅਦਾ ਵੀ ਕੀਤਾ ਸੀ ਕਿ ਮੇਰੇ ਕੋਲ ਜੋ ਕੁੱਝ ਵੀ ਸੀ, ਉਸ ਨੂੰ ਉੱਚਾ ਦਰ ਜਿਵੇਂ ਚਾਹੇ ਵਰਤ ਸਕਦਾ ਹੈ। ਮੈਂ ਇਹ ਵੀ ਕਿਹਾ ਸੀ ਕਿ ਜਦ ਤਕ ਉੱਚਾ ਦਰ ਚਾਲੂ ਨਹੀਂ ਹੋ ਜਾਂਦਾ, ਮੈਂ ਅਪਣੀ ਇਕ ਪੈਸੇ ਜਿੰਨੀ ਵੀ ਕੋਈ ਜਾਇਦਾਦ ਨਹੀਂ ਬਣਾਵਾਂਗਾ।

ਮੈਂ ਅਪਣੇ ਸਾਰੇ ਵਾਅਦੇ ਅੱਖਰ ਅੱਖਰ ਨਿਭਾਏ ਹਨ। ਪਰ ਪਾਠਕਾਂ ਨੇ ਜਿਹੜੇ ਅੱਧੇ ਪੈਸੇ ਉਸਾਰੀ ਵਿਚ ਪਾਉਣ ਦਾ ਪ੍ਰਣ ਕੀਤਾ ਸੀ, ਉਹ ਪ੍ਰਣ ਵੀ ਅੱਧਾ ਹੀ ਪੁਗਾਇਆ ਹੈ ਤੇ ਮੈਂਬਰ ਬਣਨ ਦੀਆਂ ਵਾਰ ਵਾਰ ਦੀਆਂ ਅਪੀਲਾਂ ਦੇ ਮਾਮਲੇ ਵਿਚ ਵੀ ਅੱਜ ਤਕ 2500 ਤੇ ਹੀ ਰੁਕੇ ਹੋਏ ਹਨ ਜਦਕਿ ਜੇ ਇਸ ਸੰਸਥਾ ਨੂੰ ਅੰਤਰ-ਰਾਸ਼ਟਰੀ ਸੰਸਥਾਵਾਂ ਵਰਗੀਆਂ ਸੇਵਾਵਾਂ ਦੇਣਯੋਗ ਬਣਾਉਣਾ ਹੈ ਤੇ ਔਖੇ ਸੌਖੇ ਵੇਲੇ ਕਿਸੇ ਹੋਰ ਅੱਗੇ ਹੱਥ ਅੱਡਣ ਤੋਂ ਰੋਕਣਾ ਹੈ ਤਾਂ 10 ਹਜ਼ਾਰ ਮੈਂਬਰ ਜ਼ਰੂਰ ਹੀ ਬਣਾਉਣੇ ਪੈਣਗੇ। ਔਖੇ ਸੌਖੇ ਹੋ ਕੇ ਇਮਾਰਤ ਤਿਆਰ ਹੋ ਗਈ ਹੈ। ਇਹ ਸੌਖਾ ਕੰਮ ਨਹੀਂ ਸੀ।

ਸਾਨੂੰ ਆਪ ਨਰਕ ਵਿਚੋਂ ਲੰਘ ਕੇ ਹੀ ਇਹ ਸੇਵਾ ਸੰਪੂਰਨਤਾ ਦੇ ਨੇੜੇ ਲਿਜਾਣ ਵਿਚ ਸਫ਼ਲਤਾ ਮਿਲੀ ਹੈ। ਕੋਈ ਗਿਲਾ ਨਹੀਂ। ਜਿਵੇਂ ਉਸ ਪ੍ਰਮਾਤਮਾ ਨੂੰ ਮਨਜ਼ੂਰ, ਤਿਵੇਂ ਹੀ ਚੰਗਾ। ਜਿੰਨੀਆਂ ਵੀ ਔਕੜਾਂ ਆਈਆਂ, ਅਸੀ ਅਪਣੇ ਆਪ ਉਤੇ ਝੇਲਦੇ ਰਹੇ। ਨਾਲ ਨਾਲ ਬਿਲਡਿੰਗ ਵੀ ਬਣਦੀ ਗਈ ਤੇ ਉਧਾਰ ਪੈਸੇ ਦੇਣ ਵਾਲਿਆਂ ਦਾ ਉਧਾਰ (ਸੂਦ ਸਮੇਤ) ਵੀ ਉਤਾਰਦੇ ਗਏ। 40 ਕਰੋੜ ਵਾਪਸ ਕੀਤਾ ਜਾ ਚੁੱਕਾ ਹੈ (20 ਅਸਲ ਤੇ 20 ਵਿਆਜ)। ਵਿਆਜ ਵਾਲਾ ਉਧਾਰ ਹੁਣ ਥੋੜਾ ਹੀ ਰਹਿ ਗਿਆ ਹੈ ਤੇ 'ਉੱਚਾ ਦਰ' ਦੀ ਇਮਾਰਤ ਵੀ ਤਿਆਰ ਹੋਣ ਨੇੜੇ ਹੀ ਹੈ। ਉਸ ਪ੍ਰਮਾਤਮਾ ਦੀ ਅਪਾਰ ਬਖ਼ਸ਼ਿਸ਼ ਹੈ।

ਅਸੀ ਕਦੇ ਸੋਚਿਆ ਵੀ ਨਹੀਂ ਸੀ ਕਿ ਏਨੀ ਵੱਡੀ ਚੀਜ਼ ਲਗਾਤਾਰ 10 ਸਾਲ ਤਕ ਸਰਕਾਰ ਦੀ ਕ੍ਰੋਪੀ ਸਹਿ ਰਹੇ ਹੋਣ ਦੇ ਬਾਵਜੂਦ, ਅਸੀ ਮੁਕੰਮਲ ਕਰ ਵੀ ਸਕਾਂਗੇ।
ਹੁਣ ਮੈਂ ਇਹ ਨਹੀਂ ਚਾਹਾਂਗਾ ਕਿ ਉੱਚਾ ਦਰ ਬਾਬੇ ਨਾਨਕ ਦੇ ਮੈਂਬਰ ਜਾਂ ਉਨ੍ਹਾਂ ਦਾ ਟਰੱਸਟ ਬਾਬੇ ਨਾਨਕ ਦੇ ਨਾਂ ਤੇ ਬਣੀ ਸੰਸਥਾ ਦਾ ਵਧੀਆ ਤੋਂ ਵਧੀਆ ਪ੍ਰੋਗਰਾਮ ਪੇਸ਼ ਕਰਨ ਅਤੇ ਯਾਤਰੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਅਜੂਬਿਆਂ ਵਾਲੀਆਂ ਸੇਵਾਵਾਂ ਤੇ ਪ੍ਰੋਗਰਾਮ, ਪੈਸੇ ਦੀ ਕਮੀ ਕਾਰਨ, ਦੇਣੋਂ ਅਸਮਰੱਥ ਹੋ ਜਾਣ ਜਾਂ ਔਖ ਸੌਖ ਵੇਲੇ ਦੂਜਿਆਂ ਅੱਗੇ ਹੱਥ ਅੱਡਣ ਲਈ ਮਜਬੂਰ ਹੋਣਾ ਪਵੇ।

ਇਹ ਸੱਭ ਕੁੱਝ ਯਕੀਨੀ ਬਣਾਉਣ ਲਈ ਤੇ ਸੇਵਾਵਾਂ, ਪ੍ਰੋਗਰਾਮਾਂ ਪੱਖੋਂ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਦੁਨੀਆਂ ਦੇ ਸੱਭ ਤੋਂ ਚੰਗੇ ਅਜੂਬਿਆਂ ਵਿਚ ਸ਼ੁਮਾਰ ਕਰਾਉਣ ਲਈ, ਮੈਂ ਪਾਠਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ 10 ਹਜ਼ਾਰ ਮੈਂਬਰ ਬਣਾਉਣ ਦਾ ਜਿਹੜਾ ਟੀਚਾ ਪਹਿਲੇ ਦਿਨ ਮਿਥ ਕੇ ਚੱਲੇ ਸੀ, ਉਸ ਨੂੰ ਹੁਣ ਤੁਰਤ ਸਰ ਕਰ ਵਿਖਾਉ। ਇਸੇ ਵਿਚ ਬਾਬੇ ਨਾਨਕ ਦੀ ਵਡਿਆਈ ਦੇ ਨਾਲ ਨਾਲ, ਸੰਸਥਾ ਦੀ, ਤੁਹਾਡੀ ਤੇ ਮੇਰੀ ਇੱਜ਼ਤ ਛੁਪੀ ਹੋਈ ਹੈ। ਜੇ ਇਮਾਰਤ ਚੰਗੀ ਹੋਣ ਦੇ ਬਾਵਜੂਦ ਸੇਵਾ ਦੇ ਮਾਮਲੇ ਵਿਚ ਅਸੀ ਫਾਡੀ ਰਹੇ (ਕਿਸੇ ਵੀ ਕਾਰਨ ਕਰ ਕੇ) ਜਿਵੇਂ ਸ਼੍ਰੋਮਣੀ ਕਮੇਟੀ ਦੀ ਹਾਲਤ ਹੈ,

ਤਾਂ ਕਿਸੇ ਨੇ ਸਾਡੀ ਚੰਗੀ ਇਮਾਰਤ ਵੇਖ ਕੇ ਹੀ ਸਾਨੂੰ ਮਾਫ਼ ਨਹੀਂ ਕਰ ਦੇਣਾ ਤੇ ਬੜੀਆਂ ਖਰੀਆਂ ਖੋਟੀਆਂ ਸੁਣਦੇ ਰਹਿਣਾ ਪਵੇਗਾ। ਇਹ ਨਾ ਸੁਣਨੀਆਂ ਪੈਣ ਤੇ ਅਸੀ ਬਾਬੇ ਨਾਨਕ ਦੀ ਸਿੱਖੀ ਦਾ ਬਿਹਤਰੀਨ ਪੱਖ ਪੇਸ਼ ਕਰ ਸਕੀਏ, ਉਸ ਲਈ ਜ਼ਰੂਰੀ ਹੈ ਕਿ ਸੰਸਥਾ ਸ਼ੁਰੂ ਕਰਨ ਤੋਂ ਪਹਿਲਾਂ ਅਸੀ 10 ਹਜ਼ਾਰ ਮੈਂਬਰ ਜ਼ਰੂਰ ਬਣਾ ਲਈਏ ਤੇ ਥੋੜੇ ਦਿਨਾਂ ਵਿਚ ਹੀ ਬਣਾ ਲਈਏ। ਪਹਿਲਾਂ ਤਾਂ ਲੋਕ ਕਹਿੰਦੇ ਸੀ ਕਿ ਪਤਾ ਨਹੀਂ ਸੰਸਥਾ ਬਣਨੀ ਵੀ ਹੈ ਜਾਂ ਨਹੀਂ ਪਰ ਹੁਣ ਤਾਂ 88 ਕਰੋੜ ਦੀ ਲਾਗਤ ਨਾਲ ਸੰਸਥਾ ਤਿਆਰ ਖੜੀ (ਲਗਭਗ) ਸਾਹਮਣੇ ਵੇਖੀ ਜਾ ਸਕਦੀ ਹੈ।

ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਵੀ ਏਨੇ ਦਿਤੇ ਗਏ ਹਨ ਕਿ ਇਨ੍ਹਾਂ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰ ਕੇ ਹੀ ਚੰਦੇ ਦੀ ਰਕਮ ਜਿੰਨੀਆਂ ਰਿਆਇਤਾਂ ਦੋ ਸਾਲ ਵਿਚ ਆਪ ਨੂੰ ਮਿਲ ਜਾਣਗੀਆਂ ਤੇ ਬਾਕੀ ਦੀ ਉਮਰ ਮੁਫ਼ਤ ਵਿਚ ਇਹ ਸੇਵਾਵਾਂ ਮਾਣ ਸਕੋਗੇ। ਸੋ ਸਪੋਕਸਮੈਨ ਦਾ ਜਿਹੜਾ ਵੀ ਪਾਠਕ, ਬਾਬੇ ਨਾਨਕ ਨੂੰ ਦਿਲੋਂ ਪਿਆਰ ਕਰਦਾ ਹੈ ਤੇ 'ਉੱਚਾ ਦਰ' ਨੂੰ ਦੁਨੀਆਂ ਦੇ ਬਿਹਤਰੀਨ ਅਜੂਬਿਆਂ ਵਿਚੋਂ ਇਕ ਬਣ ਕੇ ਸ਼ਾਨਦਾਰ ਪ੍ਰੋਗਰਾਮ, ਸੇਵਾਵਾਂ ਦੇਂਦਿਆਂ ਵੇਖਣਾ ਚਾਹੁੰਦਾ ਹੈ, ਉਹ ਜਨਵਰੀ ਵਿਚ  ਹੀ ਇਸ ਦਾ ਮੈਂਬਰ (ਲਾਈਫ਼ ਮੈਂਬਰ, ਸਰਪ੍ਰਸਤ ਮੈਂਬਰ ਜਾਂ ਮੁੱਖ ਸਰਪ੍ਰਸਤ ਮੈਂਬਰ ਜ਼ਰੂਰ ਬਣ ਜਾਏ।

ਜਿਹੜੇ ਪਹਿਲਾਂ ਹੀ ਮੈਂਬਰ ਹਨ, ਉਹ ਇਸ ਮਹੀਨੇ ਦੋ ਹੋਰ ਮੈਂਬਰ ਜ਼ਰੂਰ ਬਣਾਉਣ, ਭਾਵੇਂ ਜਿਵੇਂ ਵੀ ਬਣਾਉਣ। ਬਸ ਇਹ ਆਖ਼ਰੀ ਵਾਰ ਹੈ ਜਦ ਪਾਠਕਾਂ/ਮੈਂਬਰਾਂ ਕੋਲੋਂ ਕੋਈ ਮਦਦ ਮੰਗੀ ਜਾ ਰਹੀ ਹੈ, ਇਸ ਤੋਂ ਬਾਅਦ ਉੱਚਾ ਦਰ ਦੇਵੇਗਾ ਬਹੁਤ ਕੁੱਝ (ਟੀ.ਵੀ. ਚੈਨਲ, ਪ੍ਰਕਾਸ਼ਨ ਘਰ ਤੇ ਹੋਰ ਬਹੁਤ ਕੁਝ) ਪਰ ਮੰਗੇਗਾ ਕੁੱਝ ਨਹੀਂ ਤੇ ਨਾਲ ਦੀ ਨਾਲ ਅਪਣਾ ਸੌ ਪ੍ਰਤੀਸ਼ਤ ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇਣਾ ਵੀ ਸ਼ੁਰੂ ਕਰ ਦੇਵੇਗਾ।

10 ਹਜ਼ਾਰ ਮੈਂਬਰਾਂ ਦਾ ਟੀਚਾ ਸਰ ਹੋ ਜਾਣ ਮਗਰੋਂ, ਉਮਰ ਭਰ ਲਈ ਕਿਸੇ ਕੋਲੋਂ ਵੀ ਮੰਗੇਗਾ ਕੁੱਝ ਨਹੀਂ ਸਗੋਂ ਬਸ ਦੇਵੇਗਾ ਹੀ ਦੇਵੇਗਾ। ਤੁਹਾਡਾ ਪ੍ਰੇਮ ਸੱਚਾ ਹੈ ਤਾਂ ਇਸ ਆਖ਼ਰੀ ਮੰਗ ਨੂੰ ਹਰ ਪਾਠਕ (ਕੋਈ ਇਕ ਵੀ ਪਿੱਛੇ ਨਾ ਰਹੇ) ਜੈਕਾਰਾ ਛੱਡ ਕੇ ਹੁੰਗਾਰਾ ਭਰੇ ਤੇ ਅੱਜ ਹੀ ਭਰੇ। ਵੇਖੋ ਫਿਰ ਤੁਹਾਡੇ ਯਤਨਾਂ ਨੂੰ ਚੜ੍ਹਦੀ ਕਲਾ ਦੇ ਫੁੱਲ ਕਿਵੇਂ ਲਗਦੇ ਹਨ ਤੇ ਆਸਾ-ਪਾਸਾ ਵੀ ਕਿਵੇਂ ਖਿੜ ਕੇ ਖ਼ੁਸ਼ਬੂਆਂ ਬਖੇਰਨ ਲੱਗ ਜਾਂਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement