
ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਪੱਖੀ ਬਿਆਨ 'ਤੇ ਅਪਣੀ ਪ੍ਰਤੀਕਿਰਿਆ ਦੇਂÎਦਿਆਂ
ਅੰਮ੍ਰਿਤਸਰ 7 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਪੱਖੀ ਬਿਆਨ 'ਤੇ ਅਪਣੀ ਪ੍ਰਤੀਕਿਰਿਆ ਦੇਂÎਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਉਹ ਬਿਆਨ ਚੇਤੇ ਆ ਗਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ “ਅਸੀਂ ਨਾ ਖਾਲਿਸਤਾਨ ਦੇ ਹਮਾਇਤੀ ਹਾਂ ਤੇ ਨਾ ਵਿਰੋਧੀ ਹਾਂ।
ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜੇ ਸਰਕਾਰ ਨੇ ਖ਼ਾਲਿਸਤਾਨ ਐਤਕੀਂ ਦੇ ਦਿਤਾ ਤਾਂ ਜ਼ਰੂਰ ਲੈ ਲਵਾਂਗੇ, 1947 ਵਾਲੀ ਗ਼ਲਤੀ ਨਹੀਂ ਕਰਨੀ। ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਘਲੂਘਾਰੇ ਦੇ ਸ਼ਹੀਦਾਂ ਨਮਿਤ ਸਰਧਾਂਜਲੀ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਪਹੁੰਚੇ ਕੰਵਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਕ ਹਿੱਸਾ ਜੂਨ '84 ਦੇ ਘੱਲੂਘਾਰੇ ਤੋਂ ਬਾਅਦ ਪਹਿਲਾਂ ਹੀ 5 ਜੂਨ ਨੂੰ 'ਖ਼ਾਲਿਸਤਾਨ ਦਿਵਸ' ਦੇ ਤੌਰ 'ਤੇ ਮਨਾਉਂਦਾ ਆ ਰਿਹਾ ਹੈ ਅਤੇ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਸੋਚ 'ਤੇ ਅਪਣੀ ਮੋਹਰ ਲਾ ਕੇ ਸ਼ੁਭ ਕਾਰਜ ਕੀਤਾ ਹੈ।
File Photo
ਉਨ੍ਹਾਂ ਸਪੱਸ਼ਟ ਕੀਤਾ ਕਿ ਸੰਤ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਵਿਚ ਇਕ ਵੱਡਾ ਫ਼ਰਕ ਇਹ ਹੈ ਕਿ ਸੰਤਾਂ ਨੇ ਉਸ ਕੌਮੀ ਨਿਸ਼ਾਨੇ ਤੇ ਸੁਪਨੇ ਨੂੰ ਹਾਸਲ ਕਰਨ ਲਈ ਅਮਲੀ ਤੌਰ 'ਤੇ ਸੰਘਰਸ਼ ਕੀਤਾ, ਕੌਮ ਦੀ ਸਹੀ ਅਰਥਾਂ ਵਿਚ ਅਗਵਾਈ ਕੀਤੀ ਅਤੇ ਸ਼ਹਾਦਤ ਤਕ ਦੇ ਦਿਤੀ। ਭਾਈ ਕੰਵਰਪਾਲ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਬੰਧੀ ਕਾਰਜਸ਼ੀਲ ਹੋਣ ਲਈ ਕਿਹਾ।
ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਮੌਜੂਦ ਸਨ। ਆਗੂਆਂ ਨੇ ਕਿਹਾ ਕੌਮੀ ਨਿਸ਼ਾਨੇ ਨੂੰ ਸਰ ਕਰਨ ਲਈ ਸੰਘਰਸ਼ ਕਰਨਾ ਹੀ ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਇਸ ਬਿਆਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਖ਼ਾਲਿਸਤਾਨੀ ਸੰਘਰਸ਼ 'ਚ ਆਈ ਖੜੋਤ ਨੂੰ ਤੋੜਨ ਲਈ ਅਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਕੌਮ ਉਨ੍ਹਾਂ ਦਾ ਸਾਥ ਦੇਵੇਗੀ