
ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ 15ਵੇਂ ਸਾਲ ਵਿਚ ਪ੍ਰਵੇਸ਼ ਕਰਨ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸੁਖਵਿੰਦਰ ਸਿੰਘ ਸਰਪੰਚ ਉਬੋਕੇ, ਨਰਿੰਦਰ ਸਿੰਘ ਸਰਪੰਚ ਚੂਸਲੇਵਵ ......
ਪੱਟੀ (ਅਜੀਤ ਘਰਿਆਲਾ/ਪ੍ਰਦੀਪ): ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ 15ਵੇਂ ਸਾਲ ਵਿਚ ਪ੍ਰਵੇਸ਼ ਕਰਨ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸੁਖਵਿੰਦਰ ਸਿੰਘ ਸਰਪੰਚ ਉਬੋਕੇ, ਨਰਿੰਦਰ ਸਿੰਘ ਸਰਪੰਚ ਚੂਸਲੇਵਵ ਅਤੇ ਕੁਲਵਿੰਦਰ ਸਿੰਘ ਜੌੜਸਿੰਘਵਾਲਾ ਵਲੋਂ ਸਪੋਕਸਮੈਨ ਦੀ ਕਾਮਯਾਬੀ ਤੇ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਨੂੰ ਵਿਧਾਈ ਦਿਤੀ ਹੈ।
Joginder Singh
ਇਸ ਮੌਕੇ ਆਗੂਆਂ ਨੇ ਕਿਹਾ ਕਿ ਸਪੋਕਸਮੈਨ ਨੇ ਸ਼ੁਰੂ ਤੋਂ ਹੀ ਵਹਿਮਾਂ ਭਰਮਾਂ ਤੇ ਕਰਮ ਕਾਡਾਂ ਵਿਰੁਧ ਨਿਧੜਕ ਹੋ ਕਿ ਝੰਡਾ ਚੁਕਿਆ ਅਤੇ ਕਈ ਔਕੜਾਂ ਦਾ ਸਾਹਮਣਾ ਕਰਦੇ ਹੋਏ ਕਾਮਯਾਬੀ ਦਾ ਝੰਡਾ ਬੁਲੰਦ ਕੀਤਾ।
Rozana Spokesman
ਸਮੂਹ ਸਰਪੰਚਾਂ ਨੇ ਕਿਹਾ ਕਿ ਸਪੋਕਸਮੈਨ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਫੈਲਾਉਣ ਲਈ “ਉੱਚਾ ਦਰ ਬਾਬੇ ਨਾਨਕ ਦਾ'' ਨੂੰ ਕਾਰਜ ਆਰੰਭਿਆ ਹੈ
Jagjit Kaur
ਜੋ ਬਹੁਤ ਹੀ ਸ਼ਾਲਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਦੇ ਸ਼ੁਰੂਆਤੀ ਦੌਰ 2006 ਵਿਚ ਹੀ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਨੇ ਹੱਕ ਸੱਚ ਦਾ ਨਾਹਰਾ ਦਿਤਾ ਜਿਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਅਤੇ ਹੁਕਮਨਾਮਿਆਂ ਦਾ ਸ਼ਿਕਾਰ ਹੋਣਾ ਪਿਆ।
Spokesman
ਇਥੋਂ ਤਕ ਕਿ ਬੀਤੇ ਦਸ ਸਾਲਾਂ ਵਿਚ ਉਸ ਵੇਲੇ ਦੀ ਹਕੂਮਤ ਵਲੋਂ ਕੀਤੀਆਂ ਜ਼ਿਆਦਤੀਆਂ ਦਾ ਸਹਾਮਣਾ ਕਰਨਾ ਪਰ ਉਹ ਸੱਚ ਤੋਂ ਕਦੇ ਵੀ ਨਹੀਂ ਡੋਲੇ, ਨਿਧੜਕ ਹੋ ਕੇ ਪਾਖੰਡਵਾਦ ਤੇ ਪੁਜਾਰੀਵਾਦ ਵਿਰੁਧ ਲਿਖਿਆ ਅਤੇ ਆਉਣ ਵਾਲੇ ਸਮੇਂ ਵਿਚ ਸਪੋਕਸਮੈਨ ਲੋਕਾਂ ਨੂੰ ਸਹੀ ਸੇਧ ਦੇਣ ਲਈ ਨਿਧੜਕ ਹੋ ਕੇ ਵਿਚਰਦਾ ਰਹੇਗਾ। ਅਖ਼ੀਰ ਵਿਚ ਸਮੂਹ ਸਰਪੰਚਾਂ ਨੇ ਸਪੋਕਸਮੈਨ ਦੇ ਸਮੂਹ ਪਾਠਕਾਂ ਨੂੰ ਸਪੋਕਸਮੈਨ ਦੇ 15ਵੇਂ ਜਨਮ ਦਿਨ 'ਤੇ ਵਧਾਈ ਦਿਤੀ।