ਬਾਦਲ ਦਲ ਅਤੇ ਪੰਥਕ ਧਿਰਾਂ ਵਿਚ ਮਤਭੇਦ ਬਰਕਰਾਰ
The decision was made by Badal Dal's group Baghi-Daghi News: ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਬਾਦਲ ਦਲ ਤੇ ਪੰਥਕ ਧਿਰਾਂ ਵਿਚ ਮਤਭੇਦ ਬਰਕਰਾਰ ਹਨ ਜੋ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਫ਼ੈਸਲਾ ਹੋਇਆ, ਉਹ ਬਾਦਲ ਦਲ ਦੇ ਬਾਗ਼ੀ ਦਾਗ਼ੀ ਗਰੁਪ ਦਾ ਹੋਇਆ ਹੈ। ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਸਜ਼ਾ ਨਾ ਮਿਲਣ ’ਤੇ ਪੰਥਕ ਸਫ਼ਾਂ ਅਸੰਤੁਸ਼ਟ ਹਨ।
ਪੰਥਕ ਲੀਡਰਸ਼ਿਪ ਸੁਖਬੀਰ ਬਾਦਲ ਨੂੰ ਸਿਆਸਤ ਵਿਚੋਂ ਬਾਹਰ ਵੇਖਣਾ ਚਾਹੁੰਦੀਆਂ ਸਨ? ਕੁੱਝ ਗਰਮ ਖ਼ਿਆਲੀ ਸੰਗਠਨ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹਨ। ਸੁਖਬੀਰ ਸਿੰਘ ਬਾਦਲ ਵਲੋਂ ਸਾਰੇ ਗੁਨਾਹ ਕਬੂਲਣ ਤੇ ਵਿਰੋਧੀ ਧਿਰ ਖਾਹਿਸ਼ ਰਖਦੀ ਸੀ ਕਿ ਇਹ ਹੁਣ ਸਿੱਖ ਪੰਥ ਦੀ ਅਗਵਾਈ ਦੇ ਯੋਗ ਨਹੀਂ, ਇਸ ਤੋਂ ਦੂਰ ਰਹਿਣ।
ਦੂਸਰਾ ਕੱੁਝ ਪੰਥਕ ਲੀਡਰਸ਼ਿਪ ਨੇ ਪੱਤਰਕਾਰ ਸੰਮੇਲਨ ਕਰ ਕੇ, ਨਰਾਜ਼ਗੀ ਪ੍ਰਗਟ ਕੀਤੀ ਹੈ ਕਿ ਬਣਾਈ ਗਈ ਕਮੇਟੀ ਵਿਚ ਉਨ੍ਹਾਂ ਨੂੰ ਨੁਮਾਇੰਦਗੀ ਨਹੀਂ ਮਿਲੀ। ਆਮ ਸੰਗਤ ਵਿਚ ਵੀ ਚਰਚਾ ਹੈ ਕਿ ਸਿੱਖ ਸ਼ਰਧਾਲੂ ਜੂਠੇ ਬਰਤਨ ਸਾਫ਼ ਕਰਨ, ਸੰਗਤ ਦੇ ਜੋੜਿਆਂ ਅਤੇ ਬਾਥਰੂਮ ਪਖ਼ਾਨੇ ਸਾਫ਼ ਕਰਨ ਦੀ ਸੇਵਾ ਰੋਜ਼ ਕਰਦੇ ਹਨ। ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਰਹੇ ਵਜ਼ੀਰਾਂ ਅਪਣੇ ਘਰ ਭਰੇ।
ਗੁਰੂ-ਗ੍ਰੰਥ ਸਾਹਿਬ ਅੱਗੇ ਸਿੱਖ ਪੰਥ ਦਾ ਸੀਸ ਝੁਕਦਾ ਹੈ ਪਰ ਬਾਦਲਾਂ, ਬਲਾਤਕਾਰੀ, ਅਪਰਾਧੀ ਬਿਰਤੀ ਵਾਲੇ ਸੌਦਾ-ਸਾਧ ਨੂੰ ਗੁਰੂ ਨਾਲੋਂ ਵੋਟਾਂ ਖ਼ਾਤਰ ਇਸ ਨੂੰ ਤਰਜੀਹ ਦਿਤੀ ,ਉਸ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ, ਜਦ ਲੋਕ ਸਾਥ ਛਡ ਗਏ ਤਾਂ ਇਨ੍ਹਾਂ ਨੂੰ ਮੁੜ ਪੰਥ ਯਾਦ ਆ ਗਿਆ ਜੋ ਮੌਕਾਪ੍ਰਸਤੀ ਤੇ ਬੜੇ ਵੱਡੇ ਘੋਲ 9 ਸਾਲ ਕਰਨ ਬਾਅਦ ਸੰਗਤ ਨੇ ਇਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਲਿਆਉਣ ਲਈ ਮਜਬੂਰ ਕੀਤਾ।
ਮਾਹਰਾਂ ਅਨੁਸਾਰ ਬੜੇ ਵੱਡੇ ਗੁਨਾਹ ਸੁਖਬੀਰ ਸਿੰਘ ਬਾਦਲ ਵਲੋਂ ਕਬੂਲੇ ਗਏ। ਦੂਸਰਾ ਸੁਖਬੀਰ ਐਂਡ ਪਾਰਟੀ ਨੂੰ ਸਿਆਸਤ ਵਿਚੋਂ ਬਾਹਰ ਕਰਨ ਬਾਅਦ ਹੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਦਾ ਕੰਟਰੋਲ ਪੰਥਕਾਂ ਕੋਲ ਆ ਸਕਦਾ ਸੀ ਪਰ ਅਜਿਹਾ ਹੋ ਨਹੀਂ ਸਕਿਆ ਜਿਸ ਕਰ ਕੇ ਸਿੱਖ ਪੰਥ ਵਿਚ ਨਿਰਾਸ਼ਤਾ ਹੈ। ਮਾਹਰਾਂ ਅਨੁਸਾਰ ਫ਼ੈਸਲਾ ਬਾਦਲ ਦਲ ਦੇ ਬਾਗ਼ੀ ਦਾਗ਼ੀ ਗਰੁਪ ਦਾ ਹੋਇਆ ਜੋ ਬਜਰ ਗੁਨਾਹ ਕਰਨ ਲਈ ਜ਼ਿੰਮੇਵਾਰ ਹਨ। ਉਹ ਧਿਰਾਂ ਅਸੰਤੁਸ਼ਟ ਹਨ ਜੋ ਇਨ੍ਹਾਂ ਨੂੰ ਪਾਸੇ ਕਰ ਕੇ, ਸਿੱਖ ਸੰਸਥਾਵਾਂ ਦੀ ਆਨ ਤੇ ਸ਼ਾਨ ਬਹਾਲ ਹੋ ਸਕਦੀ ਹੈ ਪਰ ਇਹ ਫਿਰ ਜੱਫਾ ਮਾਰਨ ਨੂੰ ਕਾਹਲੇ ਹਨ।