ਵਿਸਾਖੀ ਮੌਕੇ 'ਤੇ ਹਾਜਰਾਂ ਸਿੱਖ ਸੰਗਤਾ ਨੇ ਵਰਦੇ੍ ਮੀਂਹ 'ਚ ਨਗਰ ਕੀਰਤਨ ਵਿੱਚ ਕੀਤੀ ਸ਼ਿਕਰਤ
Published : Apr 9, 2018, 12:50 pm IST
Updated : Apr 9, 2018, 12:50 pm IST
SHARE ARTICLE
gurduwara singh sbha
gurduwara singh sbha

ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਅਰਾਭੰਤਾ ਗੁਰਦਵਾਰਾ ਸੀ੍ ਗੁਰੂ  ਸਿੰਘ ਸਭਾ ਹੈਵਲੋਕ ਰੋਡ ਤੋਂ ਦੁਪਹਿਰ ਬਾਰਾਂ ਵਜੇ ਦੇ ਕਰੀਬ ਹੋਈ

ਗੁਰਦਵਾਰਾ ਸੀ੍ ਗੁਰੂ  ਸਿੰਘ ਸਭਾ ਸਾਊਥਾਲ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਾਜਰਾਂ ਹੀ ਨਾਨਕ ਲੇਵਾ ਸੰਗਤਾਂ ਨੇ ਵਰਦੇ੍ ਮੀਂਹ ਵਿੱਚ ਸਬਦ ਗੁਰੂ ਨੂੰ ਨਮਸਕਾਰ ਕੀਤੀ ਗਈ।  ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਅਰਾਭੰਤਾ ਗੁਰਦਵਾਰਾ ਸੀ੍ ਗੁਰੂ  ਸਿੰਘ ਸਭਾ ਹੈਵਲੋਕ ਰੋਡ ਤੋਂ ਦੁਪਹਿਰ ਬਾਰਾਂ ਵਜੇ ਦੇ ਕਰੀਬ ਹੋਈ। ਟਰੱਕ ਨੂੰ ਸੋਹਣੇ ਫੁੱਲਾਂ ਨਾਲ ਸਜਾ ਕੇ ਅੰਦਰ ਖੂਬਸੂਰਤ ਪਾਲਕੀ ਵਿੱਚ ਸਬਦ ਗੁਰੂ ਨੂੰ  ਸ਼ੌਸੋਬਿਤ ਕੀਤਾ ਗਿਆ 'ਤੇ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ
ਗਿਆਨੀ ਸੁਖਜਿੰਦਰ ਸਿੰਘ ਵੱਲੋਂ ਚੌਰ ਸਾਹਿਬ ਦੀ ਸੇਵਾ ਨਿਭਾਈ  ਗਈ। ਪਾਲਕੀ ਵਿੱਚ ਸ਼ੌਸੋਬਿਤ ਸਬਦ ਗੁਰੂ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ।  ਗਿਆਨੀ ਸੁਖਜਿੰਦਰ ਸਿੰਘ ਵੱਲੋਂ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਕੀਤੀ ਗਈ ਅਤੇ ਸਮਾਪਤੀ ਦੀ ਅਰਦਾਸ ਗੁਰਦਵਾਰਾ ਪਾਰਕ ਐਵਨਿਊ ਵਿੱਚ ਦੇਰ ਸਾਮ ਭਾਈ  ਬਲਵਿੰਦਰ ਸਿੰਘ ਪੱਟੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਨਗਰ ਕੀਰਤਨ ਸਬਦ ਗੁਰੂ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਸੁਰੂ ਹੋਇਆ।  ਨਗਰ ਕੀਰਤਨ ਵਿੱਚ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵੱਧ ਦੀਆਂ ਗਈਆਂ। ਇਸ ਮੋਕੇ ਅਖੰਡ ਕੀਰਤਨੀ ਜਥੇ ਵਲੋ ਭਾਈ ਪਿਰਥੀਪਾਲ ਸਿੰਘ, ਭਾਈ ਨਾਨਕ ਸਿੰਘ , ਭਾਈ ਸਾਹਿਬ ਸਿੰਘ, ਭਾਈ ਅਮਰਦੀਪ ਸਿੰਘ, ਰਨਜੀਤ ਸਿੰਘ ਵੱਲੋ ਰੰਸ ਭਿੰਨਾਂ ਕੀਰਤਨ ਕੀਤਾ ਗਿਆ।ਸੰਗਤਾਂ ਵਲੋਂ ਥਾਂ-ਥਾਂ ਤੇ ਲੰਗਰ ਦਾ ਇਤਜਾਮ ਕੀਤਾ ਗਿਆ ਸੀ। ਨਗਰ ਕੀਰਤਨ ਦੇ ਰਸਤੇ ਵਿੱਚ ਥਾਂ-ਥਾਂ ਤੇ ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੇ ਬੈਨਰ ਲੱਗੇ ਹੋਏ ਸਨ।
ਨਗਰ ਕੀਰਤਨ ਵਿੱਚ  ਗੁਰਘਰ ਦੇ ਪ੍ਰਬੰਧ ਦੇ ਅਧੀਨ ਬਣੇ ਖਾਲਸਾ ਪ੍ਰਾਇਮਰੀ ਸਕੂਲ ਦੇ ਛੋਟੇ ਛੋਟੇ ਬੱਚੇ ਤੁਰ ਰਹੇ ਸਨ।  ਟਰੱਕ ਤੇ ਨਗਾਰੇ ਵਾਲੇ ਸਿੰਘ ਤੇ ਗਤਕਾ ਪਾਰਟੀ, ਸੰਗਤਾਂ, ਸੜਕ ਸਾਫ਼ ਕਰਦੀਆਂ ਸੰਗਤਾਂ, ਪੰਜ ਨਿਸਾਨਚੀ, ਪੰਜ ਪਿਆਰੇ ਉਸ ਤੋਂ ਬਾਅਦ ਪਾਲਕੀ ਤੇ ਪਿੱਛੇ ਹਜ਼ਾਰਾ ਸਿੱਖ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਤੁਰ ਰਹੀਆਂ ਸਨ। ਯੂ ਕੇ ਵਿੱਚ ਜੰਮੇ ਬੱਚੇ  ਨੀਲੇ, ਚਿੱਟੇ, ਕੇਸਰੀ ਦਸਤਾਰਾਂ ਨਾਲ ਬਾਣੇ ਪਾਈ, ਨਿਸ਼ਾਨ ਸਾਹਿਬ ਚੁੱਕ ਨਗਰ ਕੀਰਤਨ ਵਿੱਚ ਹਾਜ਼ਿਰ ਸਨ। ਸਿੰਘ ਸਭਾ ਸਾਊਥਾਲ ਦੇ ਨਵੇਂ ਮੁਖੀ ਗੁਰਮੇਲ ਸਿੰਘ ਮੱਲੀ ਸਮਾਗਮ ਵਿੱਚ ਗ਼ੈਰ ਹਾਜਿਰ ਰਹੇ ਤੇ ਨਗਰ ਕੀਰਤਨ ਵਿੱਚ ਸੋਹਣ ਸਿੰਘ ਸਮਰਾ ਮੀਤ ਪ੍ਰਧਾਨ, ਸ ਹਿੰਮਤ ਸਿੰਘ ਸੋਹੀ, ਨੇ 'ਸਪੋਕਸਮੈਂਨ ਪ੍ਰਤੀਨਿਧ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਸਮੂਹ ਸਿੱਖਾਂ ਨੂੰ ਖਾਲਸੇ ਦੇ 319ਵੇਂ ਜਨਮ ਦਿਹਾੜੇ ਦੀ ਵਧਾਈ ਦਿੱਤੀ ਗਈ । ਇਸ ਮੌਕੇ  ਯੂ ਕੇ ਦੇ ਜੰਮ ਪਲ ਬੱਚੇ ਗਤਕਾ ਦੇ ਜੌਹਰ ਦਿਖਾ ਰਹੇ ਸਨ। ਸਿੱਖ ਮਿਸ਼ਨਰੀ ਸੁਸਾਇਟੀ ਵੱਲੋਂ ਸਿੱਖ ਧਾਰਮਿਕ ਲਿਟਰੇਚਰ, ਸਿੱਖ ਰਹਿਤ ਮਰਿਯਾਦਾ ਸੰਗਤਾਂ ਨੂੰ ਮੁਫ਼ਤ ਵੰਡਿਆਂ ਗਿਆ। ਇਸ ਬਾਰ ਨਗਰ ਕੀਰਤਨ ਵਿੱਚ ਰਿਕਾਰਡ ਤੋੜ ਸੰਗਤਾਂ ਹਾਜ਼ਿਰ ਹੋਈਆਂ । ਇਸ ਮੌਕੇ ਈਲਿੰਗ-ਸਾਊਥਾਲ, ਫੈਲਥਮ ਦੇ ਸੰਸਦ ਮੈਂਬਰ , ਸ ਰਾਵਿੰਦਰ ਸਿੰਘ, ਸ ਸਤਨਾਮ ਸਿੰਘ, ਡਾ ਪਰਵਿੰਦਰ ਸਿੰਘ ਗਰਚਾ, ਸ ਸੁਖਪਾਲ ਸਿੰਘ ਜੌਹਲ, ਸ ਸਰਬਜੀਤ ਸਿੰਘ, ਸ ਗੁਰਪ੍ਰੀਤ ਸਿੰਘ, ਸ ਜਸਬੀਰ ਸਿੰਘ ਘੁਮਾਣ, ਸ ਤੇਜਿੰਦਰ ਸਿੰਘ ਸਮਰਾ, ਡਾ ਤਾਰਾ ਸਿੰਘ, ਸ ਸੁਰਜੀਤ ਸਿੰਘ ਬਿਲਗਾ, ਸ ਜਤਿੰਦਰ ਸਿੰਘ, ਸ ਪ੍ਰੇਮ ਸਿੰਘ ਢਾਡੀ, ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਸਤਿੰਦਰਪਾਲ ਸਿੰਘ ਮੰਗੂਵਾਲ, ਸ ਅਵਤਾਰ ਸਿੰਘ ਖੰਡਾ, ਸ ਰਜਿੰਦਰ ਸਿੰਘ, ਸ ਸੁਖਾ ਸਿੰਘ, ਹਰਜਿੰਦਰ ਸਿੰਘ, ਸ ਮਲਕੀਤ ਸਿੰਘ, ਸ ਨਰਿੰਦਰ ਸਿੰਘ, ਸਟਾਲਜੀਤ ਸਿੰਘ ਗੋਲਡੀ ਅਤੇ ਸ ਰਤਨ ਸਿੰਘ, ਸ ਰਾਵਿੰਦਰ  ਸਿੰਘ ਸਲੋਹ, ਸ ਜਸਪਾਲ ਸਿੰਘ ਸਲੋਹ  ਆਦਿ ਨੇ ਸੰਗਤਾਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਗਈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement