
ਕਿਰਨ ਬਾਲਾ ਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਨਾਲ ਸੱਚ ਸਾਹਮਣੇ ਆਵੇਗਾ: ਸਿਰਸਾ
ਅੰਮ੍ਰਿਤਸਰ 8 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ ) ਪਾਕਿਸਤਾਨ ਚ ਸ਼ਰਨ ਲੈਣ ਵਾਲੀ ਕਿਰਨ ਬਾਲਾ ਦੇ ਮੱਸਲੇ ਚ ਸੱਚਖੰਡ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੂੰ ਬਦਲ ਕੇ ਉਸ ਦੀ ਥਾਂ ਜਸਵਿੰਦਰ ਸਿੰਘ ਦੀਨਪੁਰ ਦੀ ਨਿਯੁਕਤੀ ਕਰਨ ਤੇ ਮਸਲਾ ਫਿਰ ਸੁਰਖੀਆਂ ਵਿਚ ਆ ਗਿਆ ਹੈ । ਦੂਸਰੇ ਪਾਸੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਮੰਗ ਕੀਤੀ ਹੈ ਕਿ ਇਹ ਬੜਾ ਸੰਵੇਦਨਸ਼ੀਲ ਮੱਸਲਾ ਹੈ ਤੇ ਦੋ ਮੁਲਕਾਂ ਹਿੰਦ - ਪਾਕਿਸਤਾਨ ਨਾਲ ਜੁੜਿਆ ਹੈ , ਇਸ ਲਈ ਕਿਰਨ ਬਾਲਾ ਕੇਸ ਦੀ ਪੜਤਾਲ ਸੀ ਬੀ ਆਈ ਤੋ ਕਰਵਾਉਣ ਨਾਲ ਹੀ ਸਚਾਈ ਸਾਹਮਣੇ ਆ ਸਕਦੀ ਹੈ । ਸਿਰਸਾ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋ ਬਣਾਈ ਗਈ ਜਾਂਚ ਕਮੇਟੀ ਤੋ ਇਨਸਾਫ ਦੀ ਕੋਈ ਆਸ ਨਹੀ । ਸ਼ੋਮਣੀ ਕਮੇਟੀ ਪ੍ਰਧਾਨ ਵੱਲੋ ਬਣਾਈ ਗਈ 4 ਮੈਬਰੀ ਜਾਂਚ ਕਮੇਟੀ ਦਾ ਇਕ ਮੈਬਰ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਦਾ ਨੇੜਲਾ ਸਾਥੀ ਹੈ । ਇਹ ਕਾਬਲ-ਏ-ਗੌਰ ਹੈ ਕਿ ਤਲਬੀਰ ਸਿੰਘ ਗਿੱਲ ਤੇ ਸੁਲੱਖਣ ਸਿੰਘ ਭੰਗਾਲੀ ਸਾਬਕਾ ਮੰਤਰੀ ਬਿਕਰਮ ਸਿੰੰਘ ਮਜੀਠੀਆ ਦੇ ਕਰੀਬੀ ਹਨ ।
Kiran Bala
ਮੀਡੀਆ ਅਨੁਸਾਰ ਸੁਲਖਣ ਸਿੰਘ ਭੰਗਾਲੀ ਨੇ ਤਲਬੀਰ ਸਿੰਘ ਗਿੱਲ ਦੀ ਸਿਫਾਰਸ਼ ਤੇ ਹੀ ਯਾਤਰਾ ਵਿਭਾਗ ਨੂੰ ਆਦੇਸ਼ ਕਿਰਨ ਬਾਲਾ ਦਾ ਵੀਜਾ ਜਾਰੀ ਕਰਨ ਵਾਸਤੇ ਦਿਤੇ ਸਨ । ਦੂਸਰੇ ਪਾਸੇ ਕਿਰਨ ਬਾਲਾ ਵਾਸੀ ਗੜਸ਼ੰਕਰ ਹੁਸ਼ਿਆਰਪੁਰ ਦੀ ਸਿਫਾਰਸ਼ ਅੰਮ੍ਰਿਤਸਰ ਦੇ ਆਗੂਆਂ ਤੋ ਕਰਵਾਉਣ ਦਾ ਮਸਲਾ ਬੜਾ ਬੁਝਾਰਤ ਸਿਆਸੀ ਤੇ ਖੁਫੀਆੱ ਏਜਸੀਆ ਚ ਬਣਿਆ ਹੈ ਕਿ ਇਸ ਪਿਛੇ ਕੋਈ ਵੱਡਾ ਰਾਜ਼ ਹੈ । ਸੂਤਰਾਂ ਅਨੁਸਾਰ ਕਿਰਨ ਬਾਲਾ ਸਿੱਖ ਸ਼ਰਧਾਲੂ ਬਣ ਕੇ ਨਹੀ ਸਗੋ ਬੜੀ ਵਿਉਤਬੰਦੀ ਅਤੇ ਸਾਜ਼ਸ਼ ਤਹਿਤ ਦੂਸਰੇ ਮੁਲਕ ਪਾਕਿਸਤਾਨ ਗਈ ਜਿਥੇ ਉਸ ਦੀ ਉਡੀਕ ਸਾਜਿਸ਼ ਘਾੜੇ ਕਰ ਰਹੇ ਸਨ । ਸਿਆਸੀ ਹਲਕਿਆਾਂ ਅਨੁਸਾਰ ਆਮ ਔਰਤ ਨੂੰ ਆਪਣੇ ਦੇਸ਼ ਵਿਚ ਹੀ ਦੂਸਰੀ ਥਾਂ ਦਾ ਕੋਈ ਅਤਾ -ਪਤਾ ਨਹੀ ਲਗਦਾ ਪਰ ਜਿਸ ਤਰਾਂ ਲਾਹੋਰ ਵਿਚ ਬੜੀ ਫੁਰਤੀ ਨਾਲ ਕਿਰਨ ਬਾਲਾ ਨੇ ਮੁਸਲਮਾਨ ਨਾਲ ਨਿਕਾਹ ਕਰਨ ਬਾਅਦ ਉਥੇ ਰਹਿਣ ਦੀ ਸ਼ਰਨ ਮੰਗੀ , ਜੋ ਕਈ ਤਰਾਂ ਦੇ ਸਵਾਲ ਖੜੇ ਕਰ ਰਹੀ ਹੈ । ਸੂਤਰ ਦਸਦੇ ਹਨ ਕਿ ਸਰਕਾਰ ਵੱਲੋ ਕਿਰਨ ਬਾਲਾ ਦੇ ਕੇਸ ਨੂੰ ਗੰਭੀਰਤਾ ਨਾਲ ਨਹੀ ਲਿਆ ਜਾ ਰਿਹਾ ਤੋ ਸ਼ੱਕ ਦੀ ਸੂਈ ਸਮਾਜ ਵਿਰੋਧੀ ਤੱਤਾਂ ਨਾਲ ਵੀ ਜੁੜਦੀ ਜਾਪਦੀ ਹੈ। ਤਿੰਨ ਬੱਚਿਆ ਦਾ ਮਾਂ ਕਿਰਨ ਬਾਲਾ ਦਾ ਪਿਛੋਕੜ ਦਿਲੀ ਨਾਲ ਜੁੜਿਆ ਹੈ ਕਿ ਉਸ ਨੇ ਹੁਸ਼ਿਆਰਪੁਰ ਵਾਸੀ ਨਾਲ ਵਿਆਹ ਕਰਵਾਇਆ ਤੇ ਵਿਧਵਾ ਹੋਣ ਬਾਅਦ ਉਸ ਨੇ ਪਾਕਿਸਤਾਨ ਜਾਣ ਨੂੰ ਕਿਉ ਤਰਜੀਹ ਦਿਤੀ ? ਇਹ ਸਵਾਲ ਕਈ ਸ਼ੰਕੇ ਖੜੇ ਕਰ ਰਿਹਾ ਹੈ ।