ਨਸ਼ਿਆਂ ਦੇ ਹਥਿਆਰ ਨਾਲ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ : ਭਾਈ ਰਣਜੀਤ ਸਿੰਘ 
Published : Jul 9, 2018, 9:59 am IST
Updated : Jul 9, 2018, 9:59 am IST
SHARE ARTICLE
Bhai Ranjit Singh
Bhai Ranjit Singh

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਰੀ ਬਿਆਨ ਵਿਚ ਕਿਹਾ ਹੇ ਕਿ ਹਿੰਦੁਸਤਾਨ ਦੇ ਹੁਕਮਰਾਨ ਨਸ਼ਿਆਂ...

ਅੰਮ੍ਰਿਤਸਰ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਰੀ ਬਿਆਨ ਵਿਚ ਕਿਹਾ ਹੇ ਕਿ ਹਿੰਦੁਸਤਾਨ ਦੇ ਹੁਕਮਰਾਨ ਨਸ਼ਿਆਂ ਦੇ ਹਥਿਆਰ ਨਾਲ ਪੰਜਾਬ ਦੀ ਅਣਖੀਲੀ ਨੌਜਵਾਨੀ ਦੀ ਨਸਲਕੁਸ਼ੀ ਕਰ ਰਹੇ ਹਨ। ਪਹਿਲਾਂ ਸਿੱਖ ਕੌਮ ਦੇ ਯੋਧਿਆਂ ਨੂੰ ਟੈਂਕਾਂ-ਤੋਪਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਮਾਰਿਆ,

ਫਿਰ ਇਕ ਦਹਾਕਾ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਤੇ ਹੁਣ ਨੌਜਵਾਨਾਂ ਨੂੰ ਬੜੇ ਸਾਜ਼ਸ਼ੀ ਢੰਗ ਨਾਲ ਨਸ਼ਿਆਂ ਦੀ ਭੈੜੀ ਜਿਲਤ 'ਚ ਫਸਾ ਕੇ ਮਾਰਿਆ ਜਾ ਰਿਹਾ ਹੈ। ਬਜ਼ੁਰਗ ਮਾਪਿਆਂ ਦੀ ਪੁੱਤ ਡੰਗੋਰੀ ਬਣਦੇ ਹਨ ਪਰ ਹੁਣ ਤਾਂ ਆਏ ਦਿਨ ਮਾਪੇ ਅਪਣੇ ਮੋਢਿਆਂ 'ਤੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਢੋਅ ਰਹੇ ਹਨ। ਮਾਂਵਾਂ ਦੇ ਕੀਰਨੇ ਤੇ ਭੈਣਾਂ ਦੇ ਵੈਣ ਸੁਣੇ ਨਹੀਂ ਜਾਂਦੇ। 

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਦਾਨ ਵਿਚ ਨਿਤਰਣਾ ਪਵੇਗਾ। ਕੁਰਾਹੇ ਪਈ ਨੌਜਵਾਨੀ ਨੂੰ ਦਲਦਲ ਵਿਚੋਂ ਕੱਢਣ ਲਈ ਜਥੇਬੰਦਕ ਹੋ ਕੇ ਲਾਮਬੰਦ ਹੋਈਏ ਤੇ ਨੌਜਵਾਨਾਂ ਤਕ ਸਾਰਥਕ ਪਹੁੰਚ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਈਏ ਤੇ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਮੁਕਾਉਣ ਦਾ ਯਤਨ ਕਰੀਏ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement