
ਹਾਥਰਸ ਦੀ ਘਟਨਾ 'ਤੇ ਬੀਬੀ ਰਣਜੀਤ ਕੌਰ ਦਾ ਬਿਆਨ
ਅੰਮ੍ਰਿਤਸਰ:ਅੰਮ੍ਰਿਤਸਰ ਵਿਖੇ ਪੁੱਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਹਾਥਰਸ ਗੈਂਗਰੇਪ ਦੀ ਘਟਨਾ ਬਾਰੇ ਬੋਲਦਿਆਂ ਆਖਿਆ ਕਿ ਸਾਰੀਆਂ ਕੁੜੀਆਂ ਨੂੰ ਸਸ਼ਤਰ ਵਿਦਿਆ ਸਿੱਖ ਕੇ ਅਪਣੇ ਕੋਲ ਹਥਿਆਰ ਰੱਖਣੇ ਚਾਹੀਦੇ ਹਨ।
Bibi Ranjit kaur
ਅਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਬਲਾਤਕਾਰੀਆਂ ਨੂੰ ਚੌਂਕ ਵਿਚ ਖੜ੍ਹਾ ਕੇ ਅੱਗ ਲਗਾ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ, ਉਥੇ ਹੀ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਵਿਤਕਰੇ ਦਾ ਮੁੱਦਾ ਵੀ ਉਠਾਇਆ।
Bibi Ranjit kaur
ਦੱਸ ਦਈਏ ਕਿ ਬੀਬੀ ਰਣਜੀਤ ਕੌਰ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਬਰਸੀ ਅਤੇ ਭਾਈ ਤਾਰੂ ਸਿੰਘ ਜੀ ਦੇ ਜਨਮ ਸ਼ਤਾਬਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ।