Sikh News:ਵਿਦੇਸ਼ਾਂ ’ਚ ਵਸਦੇ ਸਿੱਖਾਂ ਵਲੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੰਥ ’ਚੋਂ ਛੇਕਣ ਦੀ ਮੰਗ

By : GAGANDEEP

Published : Jan 10, 2024, 9:23 pm IST
Updated : Jan 10, 2024, 9:23 pm IST
SHARE ARTICLE
Sikhs living abroad demand ex-jathedar of Akal Takht Giani Gurbachan Singh to be expelled from the panth.
Sikhs living abroad demand ex-jathedar of Akal Takht Giani Gurbachan Singh to be expelled from the panth.

Sikh News: ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ’ ਅਤੇ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲਏ ਜਾਣ ਤੇ ਸੁਖਬੀਰ ਬਾਦਲ ਵਿਰੁਧ ਮਾਮਲਾ ਦਰਜ ਹੋਵੇ

Sikhs living abroad demand ex-jathedar of Akal Takht Giani Gurbachan Singh to be expelled from the panth.: ਅਮਰੀਕੀ ਸਿੱਖਾਂ ਦੀ ਨੁਮਾਇੰਗੀ ਕਰਨ ਵਾਲੀਆਂ ਦੋ ਸਿਰਮੌਰ ਸਿੱਖ ਜਥੇਬੰਦੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸ.ਸੀ.ਸੀ.ਈ.ਸੀ.) ਅਤੇ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ‘ਗ਼ੈਰ-ਕਾਨੂੰਨੀ ਕਤਲ’ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ| ਜਥੇਦਾਰ ਕਾਉਂਕੇ ਦੇ ਪੁਲਿਸ ਹਿਰਾਸਤ ਵਿਚ ਹੋਏ ਤਸ਼ੱਦਦ ਤੇ ਕਤਲ ਬਾਰੇ ਹਾਲ ਹੀ ਵਿਚ ਸਾਹਮਣੇ ਆਈ ‘ਤਿਵਾੜੀ ਰਿਪੋਰਟ’ ਵਿਚ ਵਿਸਥਾਰ ਨਾਲ ਦਸਿਆ ਗਿਆ ਹੈ|

ਇਹ ਵੀ ਪੜ੍ਹੋ :  Salman Khan News: ਪੁਲਿਸ ਨੇ ਸਲਮਾਨ ਖਾਨ ਦੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਖਿਲਾਫ਼ ਮਾਮਲਾ ਕੀਤਾ ਦਰਜ  

ਐਸਸੀਸੀਈਸੀ ਦੇ ਕੋਆਰਡੀਨੇਟਰ ਹਿੰਮਤ ਸਿੰਘ, ਏਜੀਪੀਸੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਮੀਡੀਆ ਸਪੋਕਸਮੈਨ ਹਰਜਿੰਦਰ ਸਿੰਘ ਵਲੋਂ ‘ਰੋਜ਼ਾਨਾ ਸਪੋਕਸਮੈਨ’ ਨੂੰ ਈਮੇਲ ਰਾਹੀਂ ਭੇਜੇ ਗਏ ਪੈ੍ਰਸ ਨੋਟ ਮੁਤਾਬਕ ‘ਸਰਬੱਤ-ਖ਼ਾਲਸਾ’ ਦੁਆਰਾ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਅਗ਼ਵਾ, ਤਸ਼ੱਦਦ ਅਤੇ ਘਿਨਾਉਣੇ ਕਤਲ ’ਤੇ ਉਸ ਸਮੇਂ ਦੇ ਏਡੀਜੀਪੀ-ਸੁਰੱਖਿਆ ਪੰਜਾਬ ਬੀ.ਐਨ. ਤਿਵਾੜੀ ਵਲੋਂ ਪੇਸ਼ ਕੀਤੀ ਗਈ ਰਿਪੋਰਟ ਹੁਣ 24 ਸਾਲਾਂ ਬਾਅਦ ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਪੀ.ਐਚ.ਆਰ.ਓ.) ਦੇ ਯਤਨਾਂ ਨਾਲ ਹਾਲ ਹੀ ’ਚ ਜਨਤਕ ਕੀਤੀ ਗਈ ਸੀ| ਇਹ ਰਿਪੋਰਟ ਅਸਲ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਾਲ 1999 ਵਿਚ ਸੌਂਪੀ ਗਈ ਸੀ, ਜਿਨ੍ਹਾਂ ਨੇ ਕਦੇ ਵੀ ਇਸ ਨੂੰ ਜਨਤਕ ਨਹੀਂ ਕੀਤਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੋਈ ਕਾਰਵਾਈ ਨਹੀਂ ਕੀਤੀ| ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਬੇਅੰਤ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਹੋਇਆ। ਸਮੇਂ-ਸਮੇਂ ’ਤੇ ਪੰਜਾਬ ਵਿਚ ਸੱਤਾ ’ਚ ਰਹੀਆਂ ਕਾਂਗਰਸ, ਬਾਦਲ ਸਮੇਤ ਹੋਰ ਸਰਕਾਰਾਂ ਹਮੇਸ਼ਾ ਕੇਂਦਰ ਦੇ ਇਸ਼ਾਰਿਆਂ ’ਤੇ ਭਾਰਤੀ ਸਟੇਟ ਦੇ ਹੱਥ-ਠੋਕੇ ਬਣ ਕੇ ਸਿੱਖਾਂ ਦਾ ਘਾਣ ਕਰਨ ’ਚ ਕਦੇ ਪਿੱਛੇ ਨਹੀਂ ਰਹੀਆਂ|

ਇਹ ਵੀ ਪੜ੍ਹੋ :  ਪੰਜਾਬ ਦੇ ਸਾਰੇ ਪਿੰਡਾਂ ਵਿਚ ‘ਨਲ ਜਲ ਮਿੱਤਰ ਪ੍ਰੋਗਰਾਮ’ ਜਲਦ ਸ਼ੁਰੂ ਹੋਵੇਗਾ- ਮੰਤਰੀ ਬ੍ਰਹਮ ਸ਼ੰਕਰ ਜਿੰਪਾ

ਵਿਦੇਸ਼ਾਂ ’ਚ ਵਸਦੇ ਸਿੱਖ ਡਾਇਸਪੋਰਾ ਦੀ ਤਰਫ਼ੋਂ ਅਤੇ ਲੀਡਰਸ਼ਿਪ ਨੇ ਸਿੱਖ ਪੰਥ ਨੂੰ ਕਾਰਵਾਈ ਕਰਨ ਲਈ ਕਿਹਾ ਹੈ| ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਦੁਨੀਆਂ ਭਰ ਵਿਚ ਵਸਦੇ ਕਰੋੜਾਂ ਸਿੱਖਾਂ ਦਾ ਮੁਖੀ ਹੁੰਦਾ ਹੈ| ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਾਉਂਕੇ ਦਾ ਨਾਜਾਇਜ਼ ਹਿਰਾਸਤੀ ਕਤਲ 30 ਸਾਲਾਂ ਤੋਂ ਲੈ ਕੇ ਬਾਦਲਾਂ ਵਲੋਂ ਲੁਕਾਇਆ ਗਿਆ ਘਿਨਾਉਣਾ ਅਪਰਾਧ ਸੀ| ਤਿਵਾੜੀ ਰਿਪੋਰਟ ਜਾਰੀ ਹੋਣ ਨਾਲ ਆਖ਼ਰਕਾਰ ਇਸ ਕਤਲ ਦੀ ਸੱਚਾਈ ਸਾਹਮਣੇ ਆ ਗਈ ਹੈ| ਇਹ ਸਪੱਸ਼ਟ ਹੈ ਕਿ ਬਾਦਲ ਇਸ ਵਿਚ ਇਕ ਮੁੱਖ ਦੋਸ਼ੀ ਧਿਰ ਹਨ, ਜਿਨ੍ਹਾਂ ਨੇ ਇਸ ਅਪਰਾਧ ਨੂੰ ਉਕਸਾਇਆ ਅਤੇ ਇਸ ’ਤੇ ਪਰਦਾ ਪਾਇਆ ਹੈ| ਇਸ ਲਈ 2015 ਵਿਚ ਹੋਏ ਸਰਬੱਤ-ਖ਼ਾਲਸਾ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ’ ਅਤੇ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲੈ ਲਿਆ ਸੀ|

ਉਕਤ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਚਿੰਤਕਾਂ ਨੇ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ’ਤੇ ਮੁਕੱਦਮਾ ਚਲਾਇਆ ਜਾਵੇ ਜਿਸ ਨੇ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਦਹਾਕਿਆਂ ਤਕ ਤਿਵਾੜੀ ਰਿਪੋਰਟ ’ਤੇ ਪਰਦਾ ਪਾਇਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ-ਦਲ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ| ਜਥੇਦਾਰ ਕਾਉਂਕੇ ਨੂੰ ਤਸੀਹੇ ਦੇਣ ਅਤੇ ਕਤਲ ਕਰਨ ਦਾ ਹੁਕਮ ਦੇਣ ਵਾਲੇ ਸੁਮੇਧ ਸੈਣੀ ’ਤੇ ਮੁਕੱਦਮਾ ਚਲਾਇਆ ਜਾਵੇ ਜਿਸ ਨੇ ਅਪਣੇ ਅਧੀਨ ਐਸਐਸਪੀ ਸਵਰਨ ਸਿੰਘ ਘੋਟਣਾ ਅਤੇ ਐਸਐਚਓ ਗੁਰਮੀਤ ਸਿੰਘ ਰਾਹੀਂ ਇਹ ਅਪਰਾਧ  ਕੀਤਾ| ਜਥੇਦਾਰ ਕਾਉਂਕੇ ਨੂੰ ਅਗ਼ਵਾ ਕਰਨ, ਤਸ਼ੱਦਦ ਕਰਨ ਅਤੇ ਕਤਲ ਕਰਨ ਲਈ ਹੁਣ ਡੀ.ਐਸ.ਪੀ. ਗੁਰਮੀਤ ਸਿੰਘ ’ਤੇ ਮੁਕੱਦਮਾ ਚਲਾਇਆ ਜਾਵੇ| ਸਵਰਨ ਸਿੰਘ ਘੋਟਣਾ ਦੇ ਭੋਗ ’ਤੇ ਜ਼ਬਰਦਸਤੀ ਰਾਗੀ ਜਥਾ ਭੇਜਣ ਲਈ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਪੰਥ ’ਚੋਂ ਛੇਕਣ ਦੀ ਵੀ ਮੰਗ ਕੀਤੀ ਗਈ ਹੈ|

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement