ਭਾਜਪਾ ਵਲੋਂ ਮਾਸਕਾਂ ਲਈ ਦਸਤਾਰਾਂ ਭੇਂਟ ਕਰਨੀਆਂ, ਸਿੱਖੀ ਦਾ ਘੋਰ ਅਪਮਾਨ : ਜਾਚਕ
Published : Jun 10, 2020, 9:09 am IST
Updated : Jun 10, 2020, 9:09 am IST
SHARE ARTICLE
Jagtar Singh Jachak
Jagtar Singh Jachak

ਆਖਿਆ! ਸਿੱਖ ਜਗਤ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਵਿਲੱਖਣ ਸੇਵਾ ਪਰ...

ਕੋਟਕਪੂਰਾ, 9 ਜੂਨ (ਗੁਰਿੰਦਰ ਸਿੰਘ) : ‘ਕੋਰੋਨਾ’ ਦੇ ਸੰਕਟ ਕਾਲ ’ਚ ਲੋਕ ਭਲਾਈ ਹਿੱਤ ਸਿੱਖ ਜਗਤ ਨੇ ਸੰਸਾਰ ਭਰ ’ਚ ਆਪਣੀਆਂ ਜਾਨਾਂ ’ਤੇ ਖੇਡ ਕੇ ਮੋਹਰੀ ਰੋਲ ਨਿਭਾਇਆ ਹੈ। ਸੈਨੇਟਾਈਜ਼ਰ ਅਤੇ ਮਾਸਕ ਵੀ ਬਣਾ ਕੇ ਵੰਡੇ ਹਨ ਤੇ ਭੁੱਖਿਆਂ ਨੂੰ ਲੰਗਰ ਵੀ ਛਕਾਇਆ ਹੈ। ਭਾਰਤ ਨੂੰ ਛੱਡ ਕੇ ਸੰਸਾਰ ਭਰ ਦੀਆਂ ਸਰਕਾਰਾਂ ਸਿੱਖਾਂ ਦੇ ਉਪਕਾਰੀ ਰੋਲ ਦੀ ਸ਼ਲਾਘਾ ਕਰ ਰਹੀਆਂ ਹਨ, ਭਾਜਪਾ ਸਿੱਖ ਸੈਲ ਦਿੱਲੀ ਵਲੋਂ ਮਾਸਕਾਂ ਲਈ ਹੋਰ ਕਈ ਕਿਸਮ ਦੇ ਕੱਪੜੇ ਛੱਡ ਕੇ ਵਿਸ਼ੇਸ਼ ਤੌਰ ’ਤੇ ਦਸਤਾਰਾਂ ਭੇਂਟ ਕਰਨੀਆਂ, ਵੇਖਣ ਨੂੰ ਤਾਂ ਮਨੁੱਖਤਾ ਦੀ ਸੇਵਾ ਜਾਪਦਾ ਹੈ ਪਰ ਪੌਰਾਣਿਕ ਦਰਸ਼ਨ ਅੰਦਰਲੀ ਬ੍ਰਾਹਮਣ ਦੀ ਚਿੰਨਾਤਮਕ ਲੁਕਵੀਂ ਭਾਸ਼ਾ ਨੂੰ ਸਮਝਣ ਵਾਲਿਆਂ ਲਈ ਇਹ ਸਿੱਖੀ ਦੀ ਸ਼ਾਨ ਤੇ ਪਹਿਚਾਣ ਮੰਨੀ ਜਾਂਦੀ ‘ਦਸਤਾਰ’ ਦਾ ਘੌਰ ਅਪਮਾਨ ਹੈ। ਇਹ ਤਾਂ ਸਿੱਖਾਂ ਵਲੋਂ ਅਪਣੀ ਇਜ਼ਤ, ਅਣਖ, ਸਵੈਮਾਣ, ਨਿਆਰੀ ਹੋਂਦ ਤੇ ਅਜ਼ਾਦ ਹਸਤੀ ਦੀ ਪ੍ਰਤੀਕ ਮੰਨੀ ਜਾਂਦੀ ‘ਪੱਗ’ ਨੂੰ ਹਿੰਦੂਤਵੀ ਭਾਜਪਾ ਦੇ ਹੱਥੀਂ ਸੌਂਪਣ ਵਾਲਾ ਗ਼ੁਲਾਮ ਮਾਨਸਿਕਤਾ ਭਰਪੂਰ ਮਾਰੂ ਸੰਦੇਸ਼ ਹੈ। 

File

ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੈਰਾਨੀ ਪ੍ਰਗਟਾਈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਥੋਂ ਦੀਆਂ ਹੋਰ ਸਿੱਖ ਜਥੇਬੰਦੀਆਂ ਇਸ ਪੱਖੋਂ ਚੁੱਪ ਕਿਉਂ ਹਨ? ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਭਰ ’ਚ ਭਾਜਪਾ ਦਾ ਸਿੱਖ ਸੈਲ ਅਸਲ ’ਚ ਸਿੱਖ ਜਗਤ ਨੂੰ ਗੁਮਰਾਹ ਕਰ ਕੇ ਕੇਸਧਾਰੀ ਹਿੰਦੂ ਅਖਵਾਉਣ ਅਤੇ ਬਣਾਉਣ ਲਈ ਕਾਇਮ ਕੀਤੀ ਆਰ.ਐਸ.ਐਸ ਦੀ ਸ਼ਾਖਾ ‘ਰਾਸ਼ਟਰੀ ਸਿੱਖ ਸੰਗਤ’ ਨਾਂ ਦੀ ਬਿਪਰਵਾਦੀ ਜਥੇਬੰਦੀ ਦਾ ਹੀ ਇਕ ਰਾਜਨੀਤਕ ਰੂਪ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖ਼ਾਲਸੇ ਦਾ ਹਿਰਦਾ ਬੜਾ ਵਿਸ਼ਾਲ ਹੈ। ਪਰਉਪਕਾਰ ਲਈ ਦਸਤਾਰ ਤਾਂ ਕੀ, ਉਹ ਅਪਣੀ ਜਾਨ ਤਕ ਵੀ ਕੁਰਬਾਨ ਕਰ ਸਕਦਾ ਹੈ। 

ਉਨ੍ਹਾਂ ਅਖ਼ਬਾਰੀ ਇਤਿਹਾਸ ਦਾ ਹਵਾਲਾ ਦਿੰਦਿਆਂ ਦਸਿਆ ਕਿ ਬੰਗਲਾਦੇਸ਼ ਦੀ ਲੜਾਈ ’ਚ ਜਨਰਲ ਜਗਜੀਤ ਸਿੰਘ (ਅਰੋੜਾ) ਤੇ ਜੂਨ 84 ਦੇ ਸਿੱਖ ਸ਼ਹੀਦ ਜਨਰਲ ਸ਼ੁਬੇਗ ਸਿੰਘ ਦੇ ਸਾਹਮਣੇ ਜਦੋਂ ਇਕ ਲੱਖ ਪਾਕਿਸਤਾਨੀ ਫ਼ੌਜ ਨੇ ਹਥਿਆਰ ਸੁਟੇ ਸਨ ਤਾਂ ਉਨ੍ਹਾਂ ਦੇ ਬੰਕਰਾਂ ’ਚੋਂ ਨਿਕਲੀਆਂ ਨਗਨ ਔਰਤਾਂ ਦਾ ਨੰਗੇਜ ਢਕਣ ਲਈ ਉਪਕਾਰੀ ਗੁਰਸਿੱਖ ਫ਼ੌਜੀਆਂ ਨੇ ਆਪਣੀਆਂ ਦਸਤਾਰਾਂ ਦੀ ਸੁਚੱਜੀ ਵਰਤੋਂ ਕੀਤੀ ਸੀ। ਕੈਨੇਡਾ ਦੇ ਦਰਿਆ ’ਚ ਰੁੜਦੇ ਜਾਂਦੇ ਗ਼ੋਰੇ ਬੱਚੇ ਨੂੰ ਇਕ ਗੁਰਸਿੱਖ ਨੌਜਵਾਨ ਨੇ ਅਪਣੀ ਦਸਤਾਰ ਸੁੱਟ ਕੇ ਬਚਾਇਆ ਸੀ। 

‘ਰੋਜ਼ਾਨਾ ਸਪੋਕਸਮੈਨ’ ਦੀ ਹੀ ਖ਼ਬਰ ਹੈ ਕਿ ਲੁਧਿਆਣੇ ਦੇ ਇਕ ਗੁਰਸਿੱਖ ਨੇ ਅਪਣੀ ਦਸਤਾਰ ਪਾੜ ਕੇ ਕਿਸੇ ਐਕਸੀਡੈਂਟ ’ਚ ਜ਼ਖ਼ਮੀ ਹੋਏ ਵਿਅਕਤੀ ਦੀ ਮਰਮ-ਪੱਟੀ ਕੀਤੀ ਸੀ ਪਰ ਮਾਸਕ ਬਣਾ ਕੇ ਵੰਡਣ ਦੇ ਬਹਾਨੇ ਦਸਤਾਰਾਂ ਭੇਂਟ ਕਰਨ ਦੀ ਜਿਹੜੀ ਚਾਣਕੀਆ ਬ੍ਰਾਹਮਣੀ ਚਾਲ ਭਾਜਪਾ ਨੇ ਵਰਤੀ ਹੈ, ਉਸ ਨੂੰ ਸਿੱਖ ਜਗਤ ਲਈ ਬਰਦਾਸ਼ਤ ਕਰਨਾ ਅਸੰਭਵ ਹੈ, ਭਾਵੇਂ ਕਿਸੇ ਸ਼ਾਇਰ ਦੇ ਕਥਨ ਮੁਤਾਬਕ ‘ਮੁੱਦਤ ਸੇ ਰਾਹਬਰੋਂ ਕੀ ਰਵਸ ਬਦਲ ਚੁੱਕੀ ਹੈ, ਬੇ-ਚੈਨ ਹੂੰ ਖ਼ਿਆਲਿ ਅੰਜਾਮਿ ਕਾਰਵਾਂ ਸੇ।’ਪਰ ਫਿਰ ਵੀ ਆਸ ਰਖਦਾ ਹਾਂ ਕਿ ਖ਼ਾਲਸਈ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਹੋਰ ਜਾਗਰੂਕ ਕੌਮੀ ਸਿੱਖ ਆਗੂ ਇਸ ਮਾਰੂ ਪ੍ਰਵਿਰਤੀ ਨੂੰ ਰੋਕਣ ਲਈ ਕੋਈ ਵਿਸ਼ੇਸ਼ ਉਪਰਾਲਾ ਜਲਦ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement