
ਮੱਥਾ ਟੇਕਣ ਬਹਾਨੇ ਗੁਰੂ ਘਰ ਆਈ ਇਸ ਔਰਤ ਨੇ ਦੇਖੋ ਕੀ ਕੀਤਾ...
ਅੰਮ੍ਰਿਤਸਰ :- ਪੰਜਾਬ ਵਿਚ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਕੱਥੂਨੰਗਲ ਪਿੰਡ ਦੇ ਰੋਡ 'ਤੇ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਇਕ 27-28 ਸਾਲ ਦੀ ਮਹਿਲਾ ਵੱਲੋਂ ਗੁਰੂ ਘਰ ਮੱਥਾ ਟੇਕਦੇ ਹੋਏ ਰੁਮਾਲਾ ਸਾਹਿਬ ਨੂੰ ਖਿੱਚ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਚਲਦੇ ਮੌਕੇ 'ਤੇ ਮੌਜੂਦ ਦੋ ਮਹਿਲਾਵਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਫਿਰ ਬਾਅਦ ਵਿਚ ਉਹ ਮਹਿਲਾ ਸੀਸੀਟੀਵੀ ਵਿਚ ਮੁਆਫ਼ੀ ਮੰਗਦੀ ਵੀ ਨਜ਼ਰ ਆਈ।
ਇਸ ਸੰਬਧੀ ਜਿਥੇ ਪੁਲਿਸ ਜਾਂਚ ਅਧਿਕਾਰੀ ਡੀਐ ਪੀ ਮਜੀਠਾ ਐਚਐਸ ਔਲਖ ਨੇ ਦਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀਆ 'ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਰੁਮਾਲਾ ਸਾਹਿਬ ਨੂੰ ਖਿੱਚਿਆ ਗਿਆ ਹੈ ਅਤੇ ਦੋਸ਼ੀ ਔਰਤ ਦੀ ਮੰਸ਼ਾ ਬੇਅਦਬੀ ਕਰਨ ਦੀ ਦਿਖਾਈ ਦੇ ਰਹੀ ਸੀ ਪਰ ਸ਼ੁਕਰ ਹੈ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਇਸ ਸੰਬਧੀ ਮੌਕੇ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਲੋਕ ਧਰਮ ਦੇ ਉੱਪਰ ਰਾਜਨੀਤੀ ਕਰਨਾ ਬੰਦ ਕਰਨ, ਅੱਜ ਦੀ ਅਣਸੁਖਾਵੀਂ ਘਟਨਾ ਵਿਚ ਸ਼ੁਕਰ ਹੈ, ਵਾਹਿਗੁਰੂ ਦਾ ਕਿ ਬਚਾਅ ਹੋ ਗਿਆ ਨਹੀਂ ਤਾਂ ਉਸ ਔਰਤ ਦੀ ਮੰਸ਼ਾ ਬੇਅਦਬੀ ਕਰਨ ਦੀ ਨਜ਼ਰ ਆ ਰਹੀ ਸੀ। ਬਾਕੀ ਸੰਗਤਾਂ ਨੂੰ ਸ਼ਾਂਤੀ ਬਣਾਉਣ ਦੀ ਗੁਜਾਰਿਸ਼ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਕੋਲੋ ਸਹੀ ਅਤੇ ਬਣਦੀ ਕਾਰਵਾਈ ਜਲਦ ਕਰਨ ਦੀ ਅਪੀਲ ਵੀ ਕੀਤੀ ਗਈ ਹੈ।