ਉਤਰ ਪ੍ਰਦੇਸ਼ ਦੇ ਹਿੰਦੂ ਵਿਅਕਤੀ ਵਲੋਂ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਸ਼ੁਰੂ
Published : Dec 10, 2018, 11:20 am IST
Updated : Dec 10, 2018, 11:20 am IST
SHARE ARTICLE
Hindu people of Uttar Pradesh started the pedestrian journey of five Takhts
Hindu people of Uttar Pradesh started the pedestrian journey of five Takhts

ਅੱਜ ਦੀ ਦੁਨੀਆਂ ਵਿਚ ਉਹ ਲੋਕ ਵੀ ਹਨ ਜੋ ਸੱਭ ਧਰਮਾਂ ਦਾ ਸਨਮਾਨ ਕਰਦੇ ਹਨ ਜਿਸ ਦੀ ਉਦਾਹਰਣ ਪਿੰਡ ਨੌਗਾਵਾਂ ਵਿਚ ਇਕ ਹਿੰਦੂ ਵਿਅਕਤੀ.........

ਬੱਸੀ ਪਠਾਣਾਂ : ਅੱਜ ਦੀ ਦੁਨੀਆਂ ਵਿਚ ਉਹ ਲੋਕ ਵੀ ਹਨ ਜੋ ਸੱਭ ਧਰਮਾਂ ਦਾ ਸਨਮਾਨ ਕਰਦੇ ਹਨ ਜਿਸ ਦੀ ਉਦਾਹਰਣ ਪਿੰਡ ਨੌਗਾਵਾਂ ਵਿਚ ਇਕ ਹਿੰਦੂ ਵਿਅਕਤੀ ਵਲੋਂ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਤੋਂ ਲੱਗਦੀ ਹੈ। ਪਿੰਡ ਨੌਗਾਵਾਂ ਦੇ ਸਮੂਹ ਸੰਗਤ ਵਲੋਂ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਰਾਣਾ ਸੰਗਰਾਮ ਸਿੰਘ ਦਾ ਸਨਮਾਨ ਗੁਰਦੁਆਰਾ ਸਾਹਿਬ ਵਿਚ ਕੀਤਾ ਗਿਆ। ਪੈਦਲ ਯਾਤਰਾ ਦੌਰਾਨ ਉਕਤ ਵਿਅਕਤੀ ਪਿੰਡ ਨੌਗਾਵਾ 'ਚ ਰਾਤ ਕੱਟਣ ਲਈ ਰੁਕਿਆ ਸੀ। ਰਾਣਾ ਸੰਗਰਾਮ ਸਿੰਘ ਨੇ ਗੱਲਬਾਤ ਕਰਦੇ ਹੋਏ ਦਸਿਆ

ਕਿ ਉਸ ਵਲੋਂ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਜਦੋਂ ਕਿ ਉਹ ਯੂਪੀ ਦੇ ਹਿੰਦੂ ਪਰਵਾਰ ਵਿਚ ਪੈਦਾ ਹੋਇਆ ਹੈ ਉਸ ਨੇ 2007 ਵਿਚ ਅਯੋਦਿਆ ਤੋਂ ਸ੍ਰੀ ਰਾਮੇਸ਼ਵਰ, ਰਾਮੇਸ਼ਵਰ ਤੋਂ ਅਯੋਦਿਆ ਤੇ ਕੁੱਝ ਸਮਾਂ ਬਾਅਦ ਸ੍ਰੀ ਦਵਾਰਿਕਾ ਧਾਮ ਤੋਂ ਜਗਨਾਥਪੁਰੀ ਉੜੀਸਾ ਦੀ ਪੈਦਲ ਯਾਤਰਾ ਕੀਤੀ ਸੀ ਤੇ ਹੁਣ ਉਸ ਵਲੋਂ ਚੌਥੀ ਪੈਦਲ ਯਾਤਰਾ ਹੈ ਜੋ ਸਦਭਾਵਨਾ ਤੇ ਭਾਈਚਾਰੇ ਲਈ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕਰ ਰਿਹਾ ਹਾਂ।

ਇਹ ਯਾਤਰਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ 23 ਨਵੰਬਰ ਤੋਂ ਮੇਰੇ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੁਣ ਸ੍ਰੀ ਅਨੰਦਪੁਰ ਸਾਹਿਬ ਜਾ ਰਿਹਾ ਹਾਂ ਤੇ ਉਸ ਤੋਂ ਬਾਅਦ 2 ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣਾ ਹੈ। ਇਸ ਯਾਤਰਾ ਨੂੰ 4 ਮਹੀਨੇ ਲੱਗ ਜਾਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement