
ਆਦਿ ਗ੍ਰੰਥ ਦਾ ਸੰਕਲਨ ਕਰਦੇ ਸਮੇਂ ਆਪ ਨੇ ਬਿਨਾਂ ਕਿਸੇ ਜਾਤ-ਪਾਤ, ਊਚ ਨੀਚ ਧਰਮ ਜਾਂ ਹੋਰ ਕਿਸੇ ਭੇਦ ਭਾਵ ਤੋਂ ਵੱਖ ਵੱਖ ਗੁਰੂ ਸਾਹਿਬਾਨ, ਸੰਤਾਂ ਭਗਤਾਂ ਦੀਆਂ ਰਚਨਾਵਾਂ..
ਆਦਿ ਗ੍ਰੰਥ ਦਾ ਸੰਕਲਨ ਕਰਦੇ ਸਮੇਂ ਆਪ ਨੇ ਬਿਨਾਂ ਕਿਸੇ ਜਾਤ-ਪਾਤ, ਊਚ ਨੀਚ ਧਰਮ ਜਾਂ ਹੋਰ ਕਿਸੇ ਭੇਦ ਭਾਵ ਤੋਂ ਵੱਖ ਵੱਖ ਗੁਰੂ ਸਾਹਿਬਾਨ, ਸੰਤਾਂ ਭਗਤਾਂ ਦੀਆਂ ਰਚਨਾਵਾਂ ਨੂੰ ਸ਼ਾਮਲ ਕਰ ਕੇ ਸਮਾਨਤਾ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ।
ਨੌਵੇਂ ਗੁਰੂ ਤੇਗ਼ ਬਹਾਰ ਜੀ ਨੇ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਦੀ ਰਖਿਆ ਲਈ ਜਿਸ ਤਰ੍ਹਾਂ ਅਪਣੀ ਤੇ ਅਪਣੇ ਪ੍ਰਵਾਰ ਦੀਆਂ ਕੁਰਬਾਨੀਆਂ ਦਿਤੀਆਂ, ਇਤਿਹਾਸ ’ਚ ਇਸ ਤਰ੍ਹਾਂ ਦੀਆਂ ਹੋਰ ਉਦਾਹਰਣਾਂ ਵੇਖਣ ਨੂੰ ਨਹੀਂ ਮਿਲਦੀਆਂ। ਇਸ ਲਈ ਆਪ ਜੀ ਨੂੰ ਮਨੁੱਖੀ ਅਧਿਕਾਰਾਂ ਦਾ ਮਹਾਨ ਰਖਿਅਕ ਮੰਨਿਆ ਗਿਆ ਹੈ ਤੇ ਇਸ ਲਈ ਹੀ ਆਪ ਜੀ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਹੈ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੀਆਂ ਰਚਨਾਵਾਂ ਤੇ ਵਿਹਾਰਕ ਗਤੀਵਿਧੀਆਂ ਰਾਹੀਂ ਮਨੁੱਖਤਾ ਦੇ ਪੱਖ ’ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਆਪ ਜੀ ਦਾ ਵਿਚਾਰ ਹੈ ਕਿ ਜਦੋਂ ਪ੍ਰਮਾਤਮਾ ਨੇ ਸੱਭ ਨੂੰ ਇਕ ਸਮਾਨ ਬਣਾਇਆ ਹੈ ਤਾਂ ਫਿਰ ਭੇਦਭਾਵ ਕਿਉਂ? ਆਪ ਜੀ ਦਾ ਫ਼ੁਰਮਾਨ ਹੈ : ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨਾ॥ ਖਾਕ ਬਾਕ ਆਤਸ ਐ ਆਬ ਕੇ ਰਲਾਉ ਹੈ॥
ਆਧੁਨਿਕ ਯੁਗ ’ਚ ਮਨੁੱਖੀ ਅਧਿਕਾਰਾਂ ਦੀ ਧਾਰਨਾ ਦਾ ਬਹੁਤ ਮਹੱਤਵ ਹੈ। ਆਮ ਤੌਰ ’ਤੇ ਮਨੁੱਖ ਦੇ ਸਰਬਪੱਖੀ ਵਿਕਾਸ ਨਾਲ ਸਬੰਧਤ ਹਰ ਅਧਿਕਾਰ ਹੀ ਮਨੁੱਖੀ ਅਧਿਕਾਰ ਹੈ ਪ੍ਰੰਤੂ ਸਿਧਾਂਤਕ ਪੱਖ ਤੋਂ ਜੀਵਨ ਸੁਤੰਤਰਤਾ, ਮਨੁੱਖੀ ਗੌਰਵ ਤੇ ਸਨਮਾਨ ਦੇ ਅਧਿਕਾਰ ਨੂੰ ਮਨੁੱਖੀ ਅਧਿਕਾਰ ਦਾ ਨਾਂ ਦਿਤਾ ਗਿਆ ਹੈ। ਇਸ ਵਿਚ ਆਰਥਕ, ਸਮਾਜਕ ਤੇ ਰਾਜਨੀਤਕ ਅਧਿਕਾਰ ਵੀ ਅਟੁਟ ਰੂਪ ’ਚ ਜੁੜੇ ਹੋਏ ਹਨ। ਇਨ੍ਹਾਂ ਅਧਿਕਾਰਾਂ ਦੀ ਪ੍ਰਾਪਤੀ ਨਾਲ ਹੀ ਮਨੁੱਖ ਆਜ਼ਾਦੀ ਨਾਲ ਸਨਮਾਨਜਨਕ ਜ਼ਿੰਦਗੀ ਬਤੀਤ ਕਰ ਸਕਦਾ ਹੈ।
ਮਨੁੱਖੀ ਜੀਵਨ ਜਿਊਣਾ ਹਰ ਵਿਅਕਤੀ ਦੁਆਰਾ ਮਨੁੱਖੀ ਜੀਵਨ ਜਿਊਣ ਨੂੰ ਯਕੀਨੀ ਬਣਾਉਣਾ ਸੰਸਾਰਕ ਭਾਈਚਾਰੇ ਤੇ ਅੰਤਰ-ਰਾਸ਼ਟਰੀ ਸੰਗਠਨ ਦਾ ਕਰਤਵ ਹੈ। ਮਨੁੱਖੀ ਜੀਵਨ ਜਿਊਣ ਲਈ ਵਿਅਕਤੀ ਲਈ ਰੋਟੀ, ਕਪੜਾ ਤੇ ਮਕਾਨ ਦੀ ਵਿਵਸਥਾ ਕਰਨੀ ਤੇ ਉਸ ਦੇ ਵਿਅਕਤਿਤਵ ਦੇ ਸਤਿਕਾਰ ਨੂੰ ਯਕੀਨੀ ਬਣਾਉਣਾ ਅਤਿ ਜ਼ਰੂਰੀ ਹੈ। ਇਸ ਲਈ ਹਰ ਰਾਜ ਯਤਨਸ਼ੀਲ ਹੈ। 10 ਦਸੰਬਰ, 1948 ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੁਆਰਾ ਮਨੁੱਖੀ ਅਧਿਕਾਰਾਂ ਦੀ ਵਿਸ਼ਵ ਵਿਆਪੀ ਘੋਸ਼ਣਾ ਨੂੰ ਅਪਣਾਇਆ ਗਿਆ ਸੀ।
ਭਾਰਤੀ ਇਤਿਹਾਸ ’ਚ ਮਨੁੱਖੀ ਅਧਿਕਾਰਾਂ ਦਾ ਇਤਿਹਾਸ ਲੰਮਾ ਤੇ ਉਤਰਾਵਾਂ ਚੜ੍ਹਾਵਾਂ ਭਰਿਆ ਰਿਹਾ ਹੈ। ਸਿੱਖ ਧਰਮ ’ਚ ਸਾਰੇ ਗੁਰੂ ਸਾਹਿਬਾਨ ਵਲੋਂ ਸਦੀਆਂ ਪਹਿਲਾਂ ਹੀ ਮਨੁੱਖੀ ਅਧਿਕਾਰਾਂ ਸਬੰਧੀ ਆਵਾਜ਼ ਬੁਲੰਦ ਕੀਤੀ ਗਈ ਸੀ ਜੋ ਅਜੋਕੇ ਯੁੱਗ ’ਚ ਵੀ ਪ੍ਰਸੰਗਿਕ ਹੈ।ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੀਆਂ ਰਚਨਾਵਾਂ ’ਚ ਮਨੁੱਖਤਾ ਦੇ ਪੱਖ ਤੇ ਜ਼ੁਲਮ ਅਤੇ ਅਣਮਨੁੱਖੀ ਵਿਵਹਾਰ ਵਿਰੁਧ ਆਵਾਜ਼ ਉਠਾਈ। ਗੁਰੂ ਨਾਨਕ ਸਾਹਿਬ ਨੇ ਸਮਾਜਕ ਸਮਾਨਤਾ ਦੀ ਗੱਲ ਕੀਤੀ ਤੇ ਮਨੂਵਾਦੀ ਉੱਚ ਜਾਤੀ ਦੇ ਪ੍ਰਬੰਧ ਦਾ ਖੰਡਨ ਕੀਤਾ ਹੈ :
ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚੁ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਇਸ ਤਰ੍ਹਾਂ ਆਪ ਜੀ ਨੇ ਆਪਸੀ ਭਾਈਚਾਰੇ ਸਬੰਧੀ ਵਿਚਾਰ ਦਿਤੇ : ‘‘ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਇ॥’’
ਗੁਰੂ ਸਾਹਿਬਾਨ ਨੇ ਸਮਾਜ ’ਚ ਸਮਾਨਤਾ ਸਥਾਪਤ ਕਰਨ ਲਈ ਲੰਗਰ ਪ੍ਰਥਾ ਚਲਾਈ ਜਿਸ ’ਚ ਜਾਤ-ਪਾਤ, ਊਚ-ਨੀਚ, ਅਮੀਰ-ਗ਼ਰੀਬ ਤੇ ਹੋਰ ਕਿਸੇ ਦਾ ਭੇਦ ਭਾਵ ਨਹੀਂ ਸੀ।
ਜਾਣਹੁ ਜੋਤਿ ਨ ਪੁਛਹੁ ਜਾਤੀ
ਜਾਤੀ ਆਗੇ ਜਾਤੀ ਨ ਹੈ॥
ਗੁਰੂ ਸਾਹਿਬਾਨ ਨੇ ਔਰਤਾਂ ਲਈ ਸਮਾਜਕ ਸਮਾਨਤਾ ਲਈ ਪ੍ਰੇਰਿਕ ਲਹਿਰ ਚਲਾਈ ਤੇ ਉਨ੍ਹਾਂ ਨੂੰ ਵੀ ਧਾਰਮਕ ਸਿਖਿਆ ਦਿਤੀ ਜਾਣ ਲੱਗੀ ਜਿਸ ਦੀ ਪ੍ਰੋੜਤਾ ਗੁਰਬਾਣੀ ’ਚ ਇਸ ਤਰ੍ਹਾਂ ਹੋਈ ਹੈ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਗੁਰੂ ਅੰਗਦ ਦੇਵ ਜੀ ਨੇ ਸੰਗਤ ਪ੍ਰਥਾ ਦੇ ਨਾਲ ਨਾਲ ਲੰਗਰ ਪ੍ਰਥਾ ਵੀ ਚਲਾਈ ਜਿਸ ਦਾ ਉਦੇਸ਼ ਸਮਾਜ ’ਚ ਸਮਾਨਤਾ ਸਥਾਪਤ ਕਰਨਾ ਸੀ। ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੰਗਤ ’ਚ ਬੈਠ ਕੇ ਲੰਗਰ ਛਕਣਾ ਜ਼ਰੂਰੀ ਕਰ ਦਿਤਾ। ਮੁਗ਼ਲ ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਪਹੁੰਚਿਆ ਤਾਂ ਗੁਰੂ ਜੀ ਵਲੋਂ ਉਸ ਨੂੰ ਸੰਗਤ ਵਿਚ ਬੈਠ ਕੇ ਲੰਗਰ ਛਕਣ ਲਈ ਕਿਹਾ ਗਿਆ। ਇਸ ਦੇ ਨਾਲ ਨਾਲ ਆਪ ਜੀ ਨੇ ਸਤੀ ਪ੍ਰਥਾ, ਪਰਦਾ ਪ੍ਰਥਾ, ਜਾਤ-ਪਾਤ ਲੰਗ ਭੇਦ ਤੇ ਔਰਤ ਵਿਰੋਧੀ ਪ੍ਰੰਪਰਾਵਾਂ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਜਾਗ੍ਰਿਤ ਕੀਤਾ। ਸਤੀ ਪ੍ਰਥਾ ਦਾ ਵਿਰੋਧ ਕਰਦੇ ਆਪ ਜੀ ਫ਼ੁਰਮਾਉਂਦੇ ਹੋ :
ਸਤੀਆਂ ਏਹਿ ਨ ਆਖੀਅਨਿ ਜੋ ਮੜ੍ਹੀਆਂ ਲਗਿ ਜਲਨਿ॥
ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਜੋਟ ਮਰਨਿ॥
ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਖਿਆ ਲਈ ਲਾਸਾਨੀ ਕੁਰਬਾਨੀ ਦਿਤੀ। ਆਪ ਜੀ ਨੇ ਜਦੋਂ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ ਤਾਂ ਚਾਰੇ ਦਿਸ਼ਾਵਾਂ ਵਲ ਚਾਰ ਦਰਵਾਜ਼ੇ ਰਖਵਾਏ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਪਵਿੱਤਰ ਸਥਾਨ ’ਤੇ ਵਿਸ਼ਵ ਦੀਆਂ ਚਾਰੇ ਦਿਸ਼ਾਵਾਂ ਤੋਂ ਚਾਰੇ ਵਰਗਾਂ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਤੋਂ ਸਜਦਾ ਕਰ ਸਕਦੇ ਹਨ।
ਇਸੇ ਤਰ੍ਹਾਂ ਆਦਿ ਗ੍ਰੰਥ ਦਾ ਸੰਕਲਨ ਕਰਦੇ ਸਮੇਂ ਆਪ ਨੇ ਬਿਨਾਂ ਕਿਸੇ ਜਾਤ-ਪਾਤ, ਊਚ ਨੀਚ ਧਰਮ ਜਾਂ ਹੋਰ ਕਿਸੇ ਭੇਦ ਭਾਵ ਤੋਂ ਵੱਖ ਵੱਖ ਗੁਰੂ ਸਾਹਿਬਾਨ, ਸੰਤਾਂ ਭਗਤਾਂ ਦੀਆਂ ਰਚਨਾਵਾਂ ਨੂੰ ਸ਼ਾਮਲ ਕਰ ਕੇ ਸਮਾਨਤਾ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ। ਨੌਵੇਂ ਗੁਰੂ ਤੇਗ਼ ਬਹਾਰ ਜੀ ਨੇ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਦੀ ਰਖਿਆ ਲਈ ਜਿਸ ਤਰ੍ਹਾਂ ਅਪਣੀ ਤੇ ਅਪਣੇ ਪ੍ਰਵਾਰ ਦੀਆਂ ਕੁਰਬਾਨੀਆਂ ਦਿਤੀਆਂ, ਇਤਿਹਾਸ ’ਚ ਇਸ ਤਰ੍ਹਾਂ ਦੀਆਂ ਹੋਰ ਉਦਾਹਰਣਾਂ ਵੇਖਣ ਨੂੰ ਨਹੀਂ ਮਿਲਦੀਆਂ। ਇਸ ਲਈ ਆਪ ਜੀ ਨੂੰ ਮਨੁੱਖੀ ਅਧਿਕਾਰਾਂ ਦਾ ਮਹਾਨ ਰਖਿਅਕ ਮੰਨਿਆ ਗਿਆ ਹੈ ਤੇ ਇਸ ਲਈ ਹੀ ਆਪ ਜੀ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਹੈ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੀਆਂ ਰਚਨਾਵਾਂ ਤੇ ਵਿਹਾਰਕ ਗਤੀਵਿਧੀਆਂ ਰਾਹੀਂ ਮਨੁੱਖਤਾ ਦੇ ਪੱਖ ’ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਆਪ ਜੀ ਦਾ ਵਿਚਾਰ ਹੈ ਕਿ ਜਦੋਂ ਪ੍ਰਮਾਤਮਾ ਨੇ ਸੱਭ ਨੂੰ ਇਕ ਸਮਾਨ ਬਣਾਇਆ ਹੈ ਤਾਂ ਫਿਰ ਭੇਦਭਾਵ ਕਿਉਂ? ਆਪ ਜੀ ਦਾ ਫ਼ੁਰਮਾਨ ਹੈ :
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨਾ॥
ਖਾਕ ਬਾਕ ਆਤਸ ਐ ਆਬ ਕੇ ਰਲਾਉ ਹੈ॥
ਆਪ ਜੀ ਨੇ ਅਸਮਾਨਤਾ ਨੂੰ ਖ਼ਤਮ ਕਰਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਬਿਨਾਂ ਕਿਸੇ ਭੇਦਭਾਵ ਤੋਂ ਇਕੋ ਬਾਟੇ ’ਚ ਅੰਮ੍ਰਿਤਪਾਨ ਕਰਵਾ ਕੇ ਜਾਤ-ਪਾਤ ਅਤੇ ਊਚ ਨੀਚ ਦੇ ਭੇਦਭਾਵ ਨੂੰ ਬਿਲਕੁਲ ਹੀ ਖ਼ਤਮ ਕਰ ਦਿਤਾ ਅਤੇ ਫ਼ੁਰਮਾਇਆ :
ਅਨੇਕ ਹੈ ਫਿਰ ਏਕ ਹੈ॥
ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਮਨੁੱਖੀ ਅਧਿਕਾਰਾਂ ਦੀ ਰਖਿਆ ਦਾ ਸੰਕਲਪ ਲਿਆ ਤੇ ਬਾਣੀ ਵਿਚ ਇਸ ਨੂੰ ਮਹੱਤਵਪੂਰਨ ਸਥਾਨ ਦਿਤਾ। ਅਜੋਕੇ ਸਮੇਂ ਵਿਚ ਵਿਭਿੰਨ ਸੰਸਥਾਵਾਂ ਵੱਖ ਵੱਖ ਪਧਰਾਂ ’ਤੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਜਾਗਰੂਕ ਕਰ ਰਹੀਆਂ ਹਨ ਪ੍ਰੰਤੂ ਗੁਰਬਾਣੀ ਵਿਚ ਇਸ ਧਾਰਨਾ ਦਾ ਮੂਲ ਰੂਪ ਨਜ਼ਰ ਆਉਂਦਾ ਹੈ।
- ਲੈਕ. ਪੋਲ ਸਾਇੰਸ
ਸ.ਸ.ਸ.ਸ. ਖੇਡੀ ਸਲਾਬਤਪੁਰ, ਰੂਪਨਗਰ।
- ਸਰੋਜ ਲੈਕਚਰਾਰ