
ਭਾਈ ਮਰਦਾਨਾ ਸੁਸਾਇਟੀ ਪਾਕਿ ਜਾਣ ਵਾਲੇ ਸਿੱਖ ਜਥਿਆਂ ਵਿਚ ਕਿਸੇ ਇਕੱਲੀ ਸਿੱਖ ਨੌਜਵਾਨ ਬੀਬੀ ਦੀ ਵੀਜ਼ੇ ਲਈ ਸਿਫ਼ਾਰਸ਼ ਨਹੀਂ ...
ਫ਼ਿਰੋਜ਼ਪੁਰ, ਭਾਈ ਮਰਦਾਨਾ ਸੁਸਾਇਟੀ ਪਾਕਿ ਜਾਣ ਵਾਲੇ ਸਿੱਖ ਜਥਿਆਂ ਵਿਚ ਕਿਸੇ ਇਕੱਲੀ ਸਿੱਖ ਨੌਜਵਾਨ ਬੀਬੀ ਦੀ ਵੀਜ਼ੇ ਲਈ ਸਿਫ਼ਾਰਸ਼ ਨਹੀਂ ਕਰੇਗੀ। ਬੀਬੀ ਨਾਲ ਉਸ ਦਾ ਪਤੀ ਜਾਂ ਪਰਵਾਰ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਕਲੀਨ ਸ਼ੇਵ ਸਿੱਖ ਨੌਜਵਾਨ ਦੇ ਵੀਜ਼ੇ ਲਈ ਵੀ ਉਸ ਦੇ ਪਰਵਾਰ ਦਾ ਹੋਣਾ ਜ਼ਰੂਰੀ ਹੈ। ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਣ ਸਿੰਘ, ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੇ ਫ਼ੈਸਲੇ ਬੀਬੀ ਕਿਰਨ ਬਾਲਾ ਵਲੋਂ ਵਿਸਾਖੀ ਜਥੇ ਵਿਚ ਪਾਕਿ ਜਾ ਕੇ ਵਿਆਹ ਕਰ ਲਿਆ ਸੀ ਅਤੇ ਇਸੇ ਤਰ੍ਹਾਂ ਕਲੀਨ ਸ਼ੇਵ ਸਿੱਖ ਨੌਜਵਾਨ ਅਮਰਜੀਤ ਸਿੰਘ ਜੋ ਜਥੇ ਨਾਲੋਂ ਵੱਖ ਹੋ ਕੇ ਸ਼ੇਖੂਪੁਰਾ ਚਲਾ ਗਿਆ ਸੀ।
Bhai Harpal Singh Bhullar
ਏਕਵਈ ਟਰੱਸਟ ਪ੍ਰਾਪਰਟੀ ਬੋਰਡ ਦਾ ਕਹਿਣਾ ਹੈ ਕਿ ਪਾਕਿਤਸਾਨ ਜਾਣ ਵਾਲੇ ਸਿੱਖ ਯਾਤਰੀ ਜਥੇ ਸਿੱਖ ਜਥਿਆਂ ਵਿਚ ਜਾਇਆ ਕਰਨ ਤੇ ਹਿੰਦੂ ਯਾਤਰੀ ਜਥੇ ਹਿੰਦੂਆਂ ਦੇ ਜਥੇ ਵਿਚ ਜਾਇਆ ਕਰਨ। ਹਿੰਦੂ ਸਿੱਖਾਂ ਦੇ ਜਥੇ ਵਿਚ ਨਾ ਜਾਇਆ ਕਰਨ। ਸਿੱਖ ਹਿੰਦੂਆਂ ਦੇ ਜਥਿਆਂ ਵਿਚ ਨਾ ਜਾਇਆ ਕਰਨ। ਭੁੱਲਰ ਨੇ ਕਿਹਾ ਕਿ ਅੱਜ ਤੋਂ 30 ਸਾਲ ਪਹਿਲਾਂ ਜਾਣ ਵਲੇ ਸਿੱਖ ਜਥਿਆਂ ਵਿਚ ਕਈ-ਕਈ ਯਾਤਰੀ ਇਧਰੋਂ ਸਾਮਾਨ ਵੇਚਣ ਲਈ ਉਧਰ ਅਤੇ ਉਧਰੋਂ ਸਾਮਾਨ ਇਧਰ ਲਿਆ ਕੇ ਵੇਚਣ ਵਾਲੇ ਹੋਇਆ ਕਰਦੇ ਸਨ। ਫਿਰ ਸ਼੍ਰੋਮਣੀ ਕਮੇਟੀ ਨੇ ਸਖ਼ਤੀ ਨਾਲ ਇਨ੍ਹਾਂ 'ਤੇ ਕੰਟਰੋਲ ਕੀਤਾ ਜਦ ਤੋਂ 1999 ਵਿਚ ਪੀਐਸਜੀਪੀਸੀ ਬਣੀ ਹੈ, ਉਦੋਂ ਤੋਂ ਪਾਕਿ ਸਿੱਖ ਗੁਰਧਾਮਾਂ ਵਿਚ ਬੜਾ ਹੀ ਸੁਧਾਰ ਹੋਇਆ ਹੈ।