ਸ਼ਹੀਦ ਭਾਈ ਬੇਅੰਤ ਸਿੰਘ ਦੀ 34ਵੀਂ ਬਰਸੀ ਮੌਕੇ ਪੰਥ 'ਚ ਆਏ ਨਿਘਾਰ ਸਬੰਧੀ ਤਕਰੀਰਾਂ!
Published : Jun 11, 2018, 4:14 pm IST
Updated : Jun 11, 2018, 4:14 pm IST
SHARE ARTICLE
Shaheed Bhai Beant Singh's 34th anniversary
Shaheed Bhai Beant Singh's 34th anniversary

ਨੇੜਲੇ ਪਿੰਡ ਕੋਟਸੁਖੀਆ ਵਿਖੇ ਧਰਮੀ ਫੌਜ਼ੀ ਸ਼ਹੀਦ ਭਾਈ ਬੇਅੰਤ ਸਿੰਘ ਦੀ 34ਵੀਂ ਬਰਸੀ ਮੌਕੇ ਕਥਾ-ਵਿਚਾਰਾਂ ਦੀ ਸਾਂਝ ਪਾਉਦਿਆਂ ਉੱਘੇ ਸਿੱਖ ਚਿੰਤਕ

ਕੋਟਕਪੂਰਾ, (ਗੁਰਮੀਤ ਸਿੰਘ ਮੀਤਾ), ਨੇੜਲੇ ਪਿੰਡ ਕੋਟਸੁਖੀਆ ਵਿਖੇ ਧਰਮੀ ਫੌਜ਼ੀ ਸ਼ਹੀਦ ਭਾਈ ਬੇਅੰਤ ਸਿੰਘ ਦੀ 34ਵੀਂ ਬਰਸੀ ਮੌਕੇ ਕਥਾ-ਵਿਚਾਰਾਂ ਦੀ ਸਾਂਝ ਪਾਉਦਿਆਂ ਉੱਘੇ ਸਿੱਖ ਚਿੰਤਕ ਭਾਈ ਅਵਤਾਰ ਸਿੰਘ ਸਾਧਾਂਵਾਲਾ ਨੇ ਦਾਅਵਾ ਕੀਤਾ ਕਿ ਫ਼ਖ਼ਰ-ਏ-ਕੌਮ ਦੇ ਖ਼ਿਤਾਬ ਦੇ ਹੱਕਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਧਰਮੀ ਫੌਜ਼ੀ ਸਨ। ਕਿਉਂਕਿ ਉਨ੍ਹਾਂ ਜਾਗਦੀ ਜ਼ਮੀਰ ਕਰਕੇ ਆਪਣੇ ਜਾਨਾਂ ਤੋਂ ਪਿਆਰੇ ਗੁਰਦਵਾਰਿਆਂ ਦੀ ਬੇਅਦਬੀ ਨਾ ਸਹਾਰਦਿਆਂ ਐਨੀ ਵੱਡੀ ਕੁਰਬਾਨੀ ਕੀਤੀ।

ਗਿਆਨੀ ਬਲਦੇਵ ਸਿੰਘ ਗੁਰਦਾਸਪੁਰ, ਜਸਵੀਰ ਸਿੰਘ ਖਾਲਸਾ, ਬਲਦੇਵ ਸਿੰਘ ਔਲਖ, ਗੁਰਮੇਲ ਸਿੰਘ ਧਰਮੀ ਫੌਜੀ ਅਤੇ ਫੈਡਰੇਸ਼ਨ ਆਗੂ ਦਲੇਰ ਸਿੰਘ ਡੋਡ ਨੇ ਕਿਹਾ ਕਿ ਧਰਮੀ ਫੌਜ਼ੀਆਂ ਨੇ ਆਪਣੀਆਂ ਨੌਕਰੀਆਂ ਅਤੇ ਸੁੱਖ-ਸਹੂਲਤਾਂ ਦੀ ਪ੍ਰਵਾਹ ਕੀਤੇ ਬਿਨਾਂ ਬੈਰਕਾਂ ਛੱਡੀਆਂ ਅਰਥਾਤ ਬਗਾਵਤ ਕਰ ਦਿੱਤੀ, ਨਹੀਂ ਤਾਂ ਉਹ ਧਰਮੀ ਫੌਜ਼ੀ ਅੱਜ ਨੂੰ ਉੱਚ ਅਹੁਦਿਆਂ ਤੋਂ ਸੇਵਾਮੁਕਤ ਹੁੰਦੇ, ਪੈਨਸ਼ਨਾਂ ਲੈਂਦੇ ਤੇ ਹਰ ਤਰ੍ਹਾਂ ਦੀ ਸੁੱਖ-ਸਹੂਲਤ ਦਾ ਆਨੰਦ ਮਾਣਦੇ ਪਰ ਉਨ੍ਹਾਂ ਦੀ ਕੁਰਬਾਨੀ ਨੂੰ ਨਜ਼ਰ-ਅੰਦਾਜ਼ ਕਰਨਾ ਸਾਡੀ ਬਦਕਿਸਮਤੀ ਹੀ ਨਹੀਂ, ਬਲਕਿ ਅਕ੍ਰਿਤਘਣਤਾ ਵੀ ਹੈ।

ਉਨਾ ਰੋਸ ਜ਼ਾਹਰ ਕੀਤਾ ਕਿ ਡੇਰੇਦਾਰਾਂ ਦੀਆਂ ਬਰਸੀਆਂ ਅਤੇ ਪੰਥ ਵਿਰੋਧੀ ਹੋਰ ਅਨੇਕਾਂ ਸਮਾਗਮਾਂ 'ਤੇ ਪਹੁੰਚਣ ਵਾਲੇ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਧਰਮੀ ਫੌਜ਼ੀਆਂ ਦੀਆਂ ਬਰਸੀਆਂ 'ਤੇ ਹਾਜ਼ਰੀਆਂ ਕਿਉਂ ਨਹੀਂ ਭਰਦੇ? ਹਿੰਮਤ ਸਿੰਘ ਸ਼ਕੂਰ ਨੇ ਧਰਮੀ ਫੌਜ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗੁਰਬਤ ਭਰੀ ਜ਼ਿੰਦਗੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਰਮੀ ਫੌਜ਼ੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਬਣਦਾ ਮਾਣ-ਸਨਮਾਨ ਮਿਲਣਾ ਚਾਹੀਦਾ ਹੈ।

ਗੁਰਿੰਦਰ ਸਿੰਘ ਕੋਟਕਪੂਰਾ ਨੇ ਰੋਜਾਨਾ ਸਪੋਕਸਮੈਨ 'ਚ ਮੁੱਖ ਸੰਪਾਦਕ ਸ੍ਰ. ਜੋਗਿੰਦਰ ਸਿੰਘ ਦੇ ਛਪੇ 'ਮੇਰੀ ਨਿੱਜੀ ਡਾਇਰੀ ਦੇ ਪੰਨੇ ਵਾਲਾ ਅੰਕ ਲਹਿਰਾ ਕੇ ਦਿਖਾਉਂਦਿਆਂ ਆਖਿਆ ਕਿ ਰੋਜਾਨਾ ਸਪੋਕਸਮੈਨ ਨੇ ਪਹਿਲੇ ਦਿਨ ਤੋਂ ਹੀ ਪੰਥ ਦਾ ਘਾਣ ਕਰਨ ਵਾਲੇ ਉਨਾ ਨਕਾਬਪੋਸ਼ਾਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਜੋ ਸਿੱਖ ਸ਼ਕਲਾਂ 'ਚ ਹੋਣ ਦੇ ਬਾਵਜੂਦ ਦੁਸ਼ਮਣ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਹਨ।

ਉਨਾ ਦੱਸਿਆ ਕਿ ਅੱਜ ਦੀ ਸ੍ਰ. ਜੋਗਿੰਦਰ ਸਿੰਘ ਦੀ ਲਿਖਤ 'ਚ ਦਲੀਲ ਨਾਲ ਇਹ ਸਮਝਾਉਣ ਦੀ ਕੌਸ਼ਿਸ਼ ਕੀਤੀ ਗਈ ਹੈ ਕਿ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਮਹਿਜ 4 ਆਗੂਆਂ 'ਚੋਂ ਕਿਸੇ ਇਕ ਦੀ ਮਾਮੂਲੀ ਜਿਹੀ ਪਹਿਲਕਦਮੀ ਨਾਲ ਹੀ ਪੰਥ 'ਚ ਏਕਤਾ ਦਾ ਮੁੱਢ ਬੱਝ ਸਕਦਾ ਹੈ। ਧਰਮੀ ਫੌਜੀਆਂ ਨੂੰ ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ ਨੂੰ ਸਲਾਮੀ ਵੀ ਦਿੱਤੀ ਤੇ ਅੰਤ 'ਚ ਉਪਰੋਕਤ ਬੁਲਾਰਿਆਂ ਸਮੇਤ ਸ਼ਹੀਦ ਦੀ ਮਾਤਾ ਜਸਮੇਲ ਕੌਰ, ਭਰਾਵਾਂ ਬਲਕਾਰ ਸਿੰਘ ਤੇ ਲਖਵੀਰ ਸਿੰਘ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਨੂੰ ਸਿਰੋਪਾਓ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement