ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ-ਸੰਭਾਲ ਅਤੇ ਨਾਜਾਇਜ਼ ਕਬਜ਼ਿਆ ਤੋਂ ਮੁਕਤੀ ਯਕੀਨੀ ਬਣਾਵੇ ਪਾਕਿਸਤਾਨ ਸਰਕਾਰ: ਗਿਆਨੀ ਰਘਬੀਰ ਸਿੰਘ
Published : Sep 11, 2023, 5:54 pm IST
Updated : Sep 11, 2023, 5:54 pm IST
SHARE ARTICLE
Giani Raghbir Singh
Giani Raghbir Singh

ਕਿਹਾ, ਸਰਕਾਰਾਂ ਦੀ ਅਣਦੇਖੀ ਕਾਰਨ ਅਲੋਪ ਹੁੰਦੇ ਜਾ ਰਹੇ ਸਿੱਖ ਪੰਥ ਦੇ ਮਹੱਤਵਪੂਰਨ ਧਾਰਮਕ ਅਸਥਾਨ

 

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਸਿੱਖ ਪੰਥ ਦੇ ਧਾਰਮਕ ਅਸਥਾਨਾਂ ਦੀ ਸੇਵਾ-ਸੰਭਾਲ ਵੱਲ ਪਾਕਿਸਤਾਨ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1947 ਵਿਚ ਵਾਪਰੇ ਵੰਡ ਦੇ ਦੁਖਾਂਤ ਉਪਰੰਤ ਪਾਕਿਸਤਾਨ ਵਿਚ ਰਹਿ ਗਏ ਸਿੱਖ ਪੰਥ ਦੇ ਮਹੱਤਵਪੂਰਨ ਧਾਰਮਕ ਅਸਥਾਨ ਸਰਕਾਰਾਂ ਦੀ ਅਣਦੇਖੀ ਕਾਰਨ ਅਲੋਪ ਹੁੰਦੇ ਜਾ ਰਹੇ ਹਨ। ਇਹ ਅਸਥਾਨ ਸਿੱਖ ਕੌਮ ਦੇ ਗੌਰਵਸ਼ਾਲੀ ਇਤਿਹਾਸ ਨੂੰ ਬਿਆਨ ਕਰਦੇ ਹਨ।

ਇਹ ਵੀ ਪੜ੍ਹੋ: ਮੰਤਰੀ ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜ਼ਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਜਥੇਦਾਰ ਨੇ ਕਿਹਾ ਕਿ ਹਾਲ ਵਿਚ ਹੀ ਕੁੱਝ ਸੰਗਤਾਂ ਦੇ ਉਪਰਾਲੇ ਸਦਕਾ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੀ ਮੁੜ ਸੇਵਾ ਸੰਭਾਲ ਸ਼ੁਰੂ ਹੋਈ ਹੈ। ਪਾਕਿਸਤਾਨ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਇਤਿਹਾਸਕ ਅਸਥਾਨਾਂ ਨੂੰ ਪਹਿਲ ਦੇ ਅਧਾਰ 'ਤੇ ਸੰਭਾਲਿਆ ਜਾਵੇ ਅਤੇ ਨਾਜਾਇਜ਼ ਕਬਜਿਆਂ ਤੋਂ ਮੁਕਤ ਕਰਵਾ ਕੇ ਮੁੜ ਗੁਰਮਤਿ ਮਰਯਾਦਾ ਲਾਗੂ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਿੱਖਾਂ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਪਤਾ ਲੱਗ ਸਕੇ।

ਇਹ ਵੀ ਪੜ੍ਹੋ: Fact Check: ਕੱਚੇ ਅਧਿਆਪਕਾਂ 'ਤੇ ਹੋਈ ਲਾਠੀਚਾਰਜ ਦਾ ਇਹ ਵੀਡੀਓ ਅਧਿਆਪਕ ਦਿਵਸ ਦਾ ਨਹੀਂ ਹੈ

ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਸਾਰੇ ਧਾਰਮਕ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਵੀ ਛੋਟ ਦੇਵੇ। ਇਸ ਸਬੰਧੀ ਸਿੰਘ ਸਾਹਿਬ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿਤਾ ਕਿ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਰਕੇ ਇਸ ਵੱਲ ਧਿਆਨ ਦਿਤਾ ਜਾਵੇ ਅਤੇ ਗੁਰਦੁਆਰਾ ਸਾਹਿਬਾਨਾਂ 'ਤੇ ਹੋਏ ਨਾਜਾਇਜ਼ ਕਬਜ਼ੇ ਹਟਵਾ ਕੇ ਗੁਰਮਤਿ ਮਰਿਯਾਦਾ ਲਾਗੂ ਕੀਤੀ ਜਾਵੇ।

ਇਹ ਵੀ ਪੜ੍ਹੋ: ਮੋਗਾ ਵਿਖੇ ਭੁਜੀਆ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ; ਝੁਲਸਣ ਨਾਲ ਇਕ ਮਜ਼ਦੂਰ ਦੀ ਮੌਤ  

ਇਸ ਤੋਂ ਇਲਾਵਾ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਹੈ ਕਿ ਇਸ ਸਬੰਧੀ ਭਾਰਤ ਸਰਕਾਰ ਨੂੰ ਪਾਕਿਸਤਾਨ ਵਿਚਲੇ ਗੁਰਧਾਮਾਂ 'ਤੇ ਕੀਤੇ ਕਬਜ਼ੇ ਛੁਡਵਾਉਣ ਲਈ ਪੱਤਰ ਲਿਖਿਆ ਜਾਵੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Mar 2025 12:40 PM

Tehsildara ਨੂੰ ਦਿੱਤਾ ਅਲਟੀਮੇਟਮ ਖ਼ਤਮ, ਪੰਜਾਬ ਸਰਕਾਰ ਦੀ ਚਿਤਾਵਨੀ ਦਾ ਅਸਰ, ਦੇਖੋ ਕਿੱਥੇ-ਕਿੱਥੇ ਡਿਊਟੀ 'ਤੇ ਪਰਤੇ..

05 Mar 2025 12:19 PM
Advertisement