ਸ਼ਹੂਰਾ ਨੇ ਬਲਦੇਵ ਸਿੰਘ ਐਮ ਏ ਨੂੰ ਦਿਤੀ ਚੁਨੌਤੀ
Published : May 12, 2018, 8:59 am IST
Updated : May 12, 2018, 8:59 am IST
SHARE ARTICLE
Gurmez Singh Shahura
Gurmez Singh Shahura

ਢਾਡੀ ਦਰਬਾਰ ਬੰਦ ਹੋਣਾ ਬਲਦੇਵ ਸਿੰਘ ਐਮ.ਏ ਦੀ ਮਾੜੀ ਸੋਚ ਦਾ ਨਤੀਜਾ: ਸ਼ਹੂ

ਅੰਮ੍ਰਿਤਸਰ: ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਦੇ ਸਾਬਕਾ ਪ੍ਰਧਾਨ ਗਿਆਨੀ ਗੁਰਮੇਜ  ਸਿੰਘ ਸ਼ਹੂਰਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਜ ਰਹੇ ਢਾਡੀ ਦੀਵਾਨਾਂ ਦੇ ਟਾਇਮ ਦਾ ਮਸਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਲਝਾ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਹੁਣ ਕਿਸੇ ਵੀ ਕਿਸਮ ਦਾ ਕੋਈ ਵਾਦ-ਵਿਵਾਦ ਨਹੀਂ ਰਹਿ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਬਲਦੇਵ ਸਿੰਘ ਐਮ.ਏ ਵੱਲੋਂ ਦਿੱਤੇ ਬਿਆਨ ਕਿ ਢਾਡੀ ਦਰਬਾਰ ਜਥਿਆਂ ਦੀ ਖਿਚੋਤਾਣ ਕਰਕੇ ਨਹੀਂ ਕਿਸੇ ਸਾਜਿਸ਼ ਅਧੀਨ ਬੰਦ ਹੋਇਆ ਹੈ, ਉਸ ਸਬੰਧੀ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਨੇ ਕਿਹਾ ਕਿ ਜੇਕਰ ਗਿਆਨੀ ਐਮ.ਏ ਨੂੰ ਕਿਸੇ ਸਾਜਿਸ਼ ਬਾਰੇ ਜਾਣਕਾਰੀ ਹੈ ਤਾਂ ਉਹ ਜਨਤਕ ਤੌਰ 'ਤੇ ਸੰਗਤਾਂ ਨੂੰ ਦਸਣ ਤਾਕਿ ਇਹ ਪਤਾ ਲੱਗ ਸਕੇ ਕਿ ਸਾਜ਼ਸ਼ ਕਰਨ ਵਾਲਾ ਕੋਣ ਹੈ ਤਾਂ ਜੋ ਐਸੀਆਂ ਸਾਜ਼ਸ਼ਾਂ ਰਚਣ ਵਾਲਿਆਂ ਤੋਂ ਸਿੱਖ ਕੌਮ ਨੂੰ ਸੁਚੇਤ ਕੀਤਾ ਜਾ ਸਕੇ।

Gurmez Singh ShahuraGurmez Singh Shahura

ਉਨ੍ਹਾਂ ਗਿਆਨੀ ਬਲਦੇਵ ਸਿੰਘ ਐਮ.ਏ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵਲੋਂ ਇਸ ਸਬੰਧੀ ਤਸੱਲੀਬਖ਼ਸ਼ ਜਵਾਬ ਨਾ ਦਿਤਾ ਗਿਆ ਤਾਂ ਉਹ ਪ੍ਰੈਸ ਕਾਨਫ਼ਰੰਸ ਕਰ ਕੇ ਸਮੂਹ ਸੰਗਤਾਂ ਨੂੰ ਦਸਣਗੇ ਕਿ ਗਿਆਨੀ ਬਲਦੇਵ ਸਿੰਘ ਐਮ.ਏ ਵਲੋਂ ਪਿਛਲੇ ਲੰਬੇ ਸਮੇਂ ਤੋਂ ਢਾਡੀ ਸੰਸਥਾ ਨੂੰ ਪ੍ਰੇਸ਼ਾਨੀ ਵਿਚ ਪਾਈ ਰਖਿਆ ਹੈ, ਜਿਸ ਦੀ ਬਦੌਲਤ ਅਕਾਲ ਤਖ਼ਤ ਤੋਂ ਢਾਡੀ ਦੀਵਾਨ ਬੰਦ ਹੋਏ ਸਨ। ਗਿਆਨੀ ਸ਼ਹੂਰਾ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਉੇਹ ਬਲਦੇਵ ਸਿੰਘ ਐਮ.ਏ ਨੂੰ ਖੁਲ੍ਹੀ ਚੁਨੌਤੀ ਦਿੰਦੇ ਹਨ ਕਿ ਉਨ੍ਹਾਂ ਨਾਲ ਬਹਿਸ ਕਰਨ ਕਿ ਢਾਡੀ ਦੀਵਾਨ ਸਾਜ਼ਸ਼ ਜਾਂ ਫਿਰ ਐਮ.ਏ ਦੀ ਮਾੜੀ ਸੋਚ ਕਰ ਕੇ ਬੰਦ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵਿਚਾਰ ਸਹੀ ਹੋਏ ਤਾਂ ਸੰਗਤਾਂ ਪ੍ਰਵਾਨਗੀ ਦੇਣਗੀਆਂ ਪਰ ਜੇਕਰ ਤੁਹਾਡੀ ਸਾਜਿਸ਼ ਵਾਲੀ ਗੱਲ ਸਹੀ ਹੋਈ ਤਾਂ ਉਹ ਵੀ ਸੰਗਤਾਂ ਹੀ ਫੈਸਲਾ ਕਰਨਗੀਆਂ। ਉਨ੍ਹਾਂ ਆਪਣੀ ਰਾਏ ਦੱਸੀ ਕਿ 11 ਮਈ ਨੂੰ ਪ੍ਰੈਸ ਕਾਨਫਰੰਸ ਇਕੱਠਿਆਂ ਹੀ ਕੀਤੀ ਜਾਵੇ, ਜਿਸ ਵਿਚ ਇਹ ਫੈਸਲਾ ਹੋ ਜਾਵੇ ਕਿ ਸਾਜਿਸ਼ਕਾਰ ਕੋਣ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement