Panthak News : ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਬਾਦਲ ਦੀਆਂ ਸਰਗਰਮੀਆਂ ਨਾਲ ਪੰਥਕ ਹਲਕਿਆਂ ਵਿਚ ਚੁੰਝ ਚਰਚਾ
Published : Oct 12, 2024, 6:53 am IST
Updated : Oct 12, 2024, 8:42 am IST
SHARE ARTICLE
The activities of Sukhbir Badal, who has been declared a salaryman, are being discussed in panthic circles
The activities of Sukhbir Badal, who has been declared a salaryman, are being discussed in panthic circles

Panthak News : ਪੰਥਕ ਆਗੂਆਂ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

The activities of Sukhbir Badal, who has been declared a salaryman, are being discussed in panthic circles: ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਖ਼ਤਾਂ ਦੇ ਜਥੇਦਾਰਾਂ ਵਲੋਂ ਤਨਖ਼ਾਹੀਆ ਕਰਾਰ ਦੇਣ ਦੇ ਬਾਵਜੂਦ ਬਾਦਲ ਵਲੋਂ ਰਾਜਨੀਤਕ ਅਤੇ ਸਮਾਜਕ ਪੋ੍ਰਗਰਾਮਾਂ ਵਿਚ ਹਿੱਸਾ ਲੈਣ ਦੇ ਮਾਮਲੇ ਨੇ ਉਸ ਵੇਲੇ ਤੂਲ ਫੜ ਲਿਆ, ਜਦੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰਾਂ ਭਾਈ ਮਨਜੀਤ ਸਿੰਘ ਅਤੇ ਬੀਬੀ ਕਿਰਨਜੋਤ ਕੌਰ ਸਮੇਤ ਸੁਧਾਰਵਾਦੀ ਅਕਾਲੀ ਦਲ ਦੇ ਆਗੂਆਂ ਨੇ ਬਾਦਲ ਦੇ ਉਕਤ ਵਰਤਾਰੇ ਨੂੰ ਪੰਥਕ ਵਿਚਾਰਧਾਰਾ ਅਤੇ ਸਿੱਖ ਸਿਧਾਂਤਾਂ ਦਾ ਘਾਣ ਦਸਿਆ। ਬਾਦਲ ਵਿਰੋਧੀਆਂ ਦੀ ਤਰਕਪੂਰਨ ਦਲੀਲ ਮੁਤਾਬਕ ਤਖ਼ਤਾਂ ਦੇ ਜਥੇਦਾਰਾਂ ਨੂੰ ਬਾਦਲ ਵਿਰੁਧ ਤਨਖ਼ਾਹੀਆ ਕਰਾਰ ਦੇਣ ਮੌਕੇ ਸਾਰੀ ਕਾਰਵਾਈ ਜਨਤਕ ਕਰਨੀ ਚਾਹੀਦੀ ਸੀ ਪਰ ਜੇਕਰ ਸਾਰਾ ਕੁਝ ਪੱਤਰਕਾਰਾਂ ਤੋਂ ਲੁਕੋ ਕੇ ਰਖਿਆ ਗਿਆ ਤਾਂ ਤਖ਼ਤਾਂ ਦੇ ਜਥੇਦਾਰ ਪਿਛਲੇ ਸਮੇਂ ਵਿਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ, ਆਦੇਸ਼ਾਂ ਤੇ ਐਲਾਨਨਾਮਿਆਂ ਦੀ ਪੜਤਾਲ ਤੇ ਪੜਚੋਲ ਜ਼ਰੂਰ ਕਰਵਾਉਣ। 

ਸ. ਜੋਗਿੰਦਰ ਸਿੰਘ ਸਪੋਕਸਮੈਨ ਦੇ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਭਾਗ-1 ਪੁਸਤਕ ਦੇ ਪੰਨਾ ਨੰਬਰ 22 ’ਤੇ 29/03/2000 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਾਲੀ ਟੀਮ ਵਲੋਂ ਗਿਆਨੀ ਪੂਰਨ ਸਿੰਘ ਦੇ ਕਾਰਜਕਾਲ ਦੌਰਾਨ 25-1-2000 ਤੋਂ ਲੈ ਕੇ 28-3-2000 ਤਕ ਦੇ ਸਮੇਂ ਵਿਚਕਾਰ ਪੰਥ ਵਿਚੋਂ ਛੇਕਣ ਸਬੰਧੀ ਸਮੁੱਚੀ ਕਾਰਵਾਈ ਨੂੰ ਰੱਦ ਕਰ ਦਿਤਾ ਗਿਆ ਸੀ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਮੇਤ ਪੰਜ ਜਥੇਦਾਰਾਂ ਦੇ ਦਸਤਖ਼ਤਾਂ ਵਾਲੇ ਮਤੇ ਵਿਚ ਲਿਖਿਆ ਗਿਆ ਹੈ ਕਿ ਉਕਤ ਸਮੇਂ ਦੌਰਾਨ ਪੰਥ ਵਿਚੋਂ ਛੇਕਣ ਸਬੰਧੀ ਕੀਤੀ ਗਈ ਸਮੁੱਚੀ ਕਾਰਵਾਈ ਅਧੀਨ ਜਾਰੀ ਕੀਤੇ ਗਏ ਸਾਰੇ ਐਲਾਨ ਗਿਆਨੀ ਪੂਰਨ ਸਿੰਘ ਦੀ ਸੌੜੀ ਸੋਚ ਅਤੇ ਨਿਜੀ ਹਿਤਾਂ ਤੋਂ ਪ੍ਰੇਰਿਤ ਸਨ।

ਉਕਤ ਸਾਰੇ ਐਲਾਨਨਾਮੇ ਪੰਥਕ ਸੋਚ, ਪੰਥਕ ਭਾਵਨਾ ਅਤੇ ਯੁਕਤ ਤੋਂ ਮੂਲੋਂ ਹੀ ਵਿਰਵੇ ਸਨ। ਇਹਨਾਂ ਰਾਹੀਂ ਗੁਰਮਤਿ ਸਿਧਾਂਤ ਅਤੇ ਪੰਥ ਦੀਆਂ ਪ੍ਰਮਾਨਿਤ ਪੰਥਕ ਪ੍ਰੰਪਰਾਵਾਂ ਦੀ ਖੁੱਲ੍ਹਮ ਖੁੱਲ੍ਹਾ ਉਲੰਘਣਾ ਕੀਤੀ ਗਈ, ਜਿਸ ਦੇ ਫਲਸਰੂਪ ਸਮੁੱਚੀ ਕੌਮ ਨੂੰ ਨਮੋਸ਼ੀ ਮਿਲੀ ਅਤੇ ਇਸ ਵਜੋਂ ਮਾਨਸਿਕ ਸੰਤਾਪ ਭੋਗਣਾ ਪਿਆ। ਮਿਤੀ 19-3-2000 ਨੂੰ ਪਾਸ ਕੀਤੇ ਗਏ ਮਤੇ ਤੋਂ ਇਕ ਦਿਨ ਪਹਿਲਾਂ ਅਰਥਾਤ 28-3-2000 ਤੱਕ ਜਾਰੀ ਕੀਤੇ ਹੁਕਮਨਾਮੇ ਰੱਦ ਕਰਨ ਮੌਕੇ ਉਹਨਾ ਨੂੰ ਨਿਰਾਧਾਰ ਅਤੇ ਨਿਰਮੂਲ ਦੋਸ਼ ਲਾ ਕੇ ਪੰਥ ਵਿਚੋਂ ਛੇਕਣ ਦੀ ਦਲੀਲ ਦਿਤੀ ਗਈ। ਉਕਤ ਮਤੇ ਵਿਚ ਜਥੇਦਾਰਾਂ ਨੇ ਸਰਬਸੰਮਤੀ ਨਾਲ ਪਹਿਲਾਂ ਕੀਤੇ ਹੁਕਮਨਾਮੇ ਅਤੇ ਐਲਾਨਨਾਮਿਆਂ ਨੂੰ ਅਣਉਚਿਤ ਅਤੇ ਨਜਾਇਜ਼ ਕਰਾਰ ਦੇ ਕੇ ਰੱਦ ਕਰਨ ਮੌਕੇ ਪ੍ਰੋ. ਮਨਜੀਤ ਸਿੰਘ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਗਿਆਨੀ ਕੇਵਲ ਸਿੰਘ ਜਥੇਦਾਰ ਤਖਤ ਦਮਦਮਾ ਸਾਹਿਬ, ਗਿਆਨੀ ਭਗਵਾਨ ਸਿੰਘ ਮੁੱਖ ਗ੍ਰੰਥੀ ਅਕਾਲ ਤਖਤ ਸਾਹਿਬ, ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਿਚ ਸ਼ਾਮਲ ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਗੁਰਪਾਲ ਸਿੰਘ, ਰਘੁਜੀਤ ਸਿੰਘ, ਸਤਨਾਮ ਸਿੰਘ ਭਾਈਰੂਪਾ ਆਦਿ ਨੂੰ ਵੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ ਮੁਕਤ ਐਲਾਨਿਆਂ ਗਿਆ।

 ਪੰਥਕ ਹਲਕਿਆਂ ਦਾ ਸੁਆਲ ਹੈ ਕਿ ਜੇਕਰ ਜੂਨ 1984 ਦੇ ਘੱਲੂਘਾਰੇ ਮੌਕੇ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ, ਬੂਟਾ ਸਿੰਘ ਗ੍ਰਹਿ ਮੰਤਰੀ, ਰਛਪਾਲ ਸਿੰਘ ਦਿੱਲੀ, ਕਰਤਾਰ ਸਿੰਘ ਟੱਕਰ ਨੂੰ ਤਨਖ਼ਾਹੀਆ ਕਰਾਰ ਦੇਣ ਮੌਕੇ ਉਹਨਾਂ ਨਾਲ ਕਿਸੇ ਪ੍ਰਕਾਰ ਦੀ ਸਾਂਝ ਨਾ ਰੱਖਣ ਦੀ ਹਦਾਇਤ ਕੀਤੀ ਗਈ ਤਾਂ ਹੁਣ ਵਿਧੀ ਵਿਧਾਨ ਵਿਚ ਤਬਦੀਲੀ ਕਿਸ ਆਧਾਰ ’ਤੇ ਕੀਤੀ ਗਈ ਹੈ? ਅਕਾਲ ਤਖ਼ਤ ਸਾਹਿਬ ਨੂੰ ਕਚਹਿਰੀ ਦਾ ਰੂਪ ਦੇਣ ਦੀਆਂ ਸਪੋਕਸਮੈਨ ਦੀਆਂ ਦਲੀਲਾਂ ਦੀ ਪ੍ਰੋੜਤਾ ਕਰਦਿਆਂ ਪੰਥਕ ਹਲਕਿਆਂ ਨੇ ਸੁਆਲ ਪੁੱਛੇ ਹਨ ਕਿ ਸੁਧਾਰਵਾਦੀ ਅਕਾਲੀ ਦਲ ਦੇ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ਉੱਪਰ ਸੋਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦਿਵਾਉਣ, ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਨੂੰ ਤਰੱਕੀਆਂ ਜਾਂ ਅਕਾਲੀ ਦਲ ਵਿੱਚ ਅਹੁਦੇ ਦੇਣ ਦੇ ਦੋਸ਼ ਲਾਏ ਗਏ ਸਨ ਪਰ ਤਖਤਾਂ ਦੇ ਜਥੇਦਾਰਾਂ ਨੇ ਇਸ ਮਾਮਲੇ ਵਿਚ ਅਜੇ ਕੋਈ ਫ਼ੈਸਲਾ ਨਹੀਂ ਸੁਣਾਇਆ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ (ਦੰਡ) ਲਾਈ ਗਈ ਹੈ ਤੇ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਵਲੋਂ ਰਾਜਨੀਤਕ ਸਰਗਰਮੀਆਂ ਵਿਢਣ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਰਘਬੀਰ ਸਿੰਘ ਸਮੇਤ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰਨਾ ਜਥੇਦਾਰਾਂ ਦੀ ਹੈਰਾਨੀਜਨਕ ਚੁੱਪ ਦੇ ਕਈ ਅਰਥ ਕੱਢੇ ਜਾ ਰਹੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement