ਅਮਰੀਕਾ ਦਾ ਗੁਰਦਵਾਰਾ 'ਸੇਨ ਹੌਜ਼ੇ' ਬਣਿਆ ਲੜਾਈ ਦਾ ਅਖਾੜਾ
Published : Dec 12, 2019, 8:00 am IST
Updated : Dec 12, 2019, 8:00 am IST
SHARE ARTICLE
Gurdwara Sahib of San Jose
Gurdwara Sahib of San Jose

ਉਥੇ ਵੀ ਗੋਲਕ ਦੀ ਦੁਰਵਰਤੋਂ ਦੇ ਦੋਸ਼ ਹੀ ਉਛਲੇ

ਸੇਨ ਹੌਜ਼ੇ (ਕੈਲੀਫ਼ੋਰਨੀਆ) (ਜੰਗ ਸਿੰਘ): ਪੰਜਾਬ ਦੇ ਵਾਸੀ ਵਿਸ਼ੇਸ਼ ਕਰ ਕੇ ਸਿੱਖ ਜਿਹੜੇ ਭਾਵੇਂ ਅਪਣਾ ਵਤਨ ਛੱਡ ਕੇ ਅਮਰੀਕਾ ਆਦਿ ਵਰਗੇ ਕਈ ਵਿਕਸਤ ਦੇਸ਼ਾਂ ਵਿਚ ਪੁੱਜ ਕੇ ਅਨੰਦਮਈ ਜੀਵਨ ਬਤੀਤ ਕਰ ਰਹੇ ਹਨ । ਪਰ ਲਗਦਾ ਹੈ ਇਨ੍ਹਾਂ ਵਿਚੋਂ ਕੁੱਝ ਨੇ ਅਪਣੀਆਂ ਮੂਲ ਆਦਤਾਂ ਨੂੰ ਨਾ ਤਾਂ ਛਡਿਆ ਹੈ ਨਾ ਹੀ ਸੁਧਾਰਿਆ ਹੈ। ਇਥੋਂ ਦੇ ਕੁੱਝ ਗੁਰਦਵਾਰਿਆਂ ਦੀਆਂ ਕਮੇਟੀਆਂ ਲੜਾਈ ਭਿੜਾਈ ਦਾ ਸ਼ਿਕਾਰ ਹੀ ਨਜ਼ਰ ਆ ਰਹੀਆਂ ਹਨ। ਇੰਝ ਲਗਦਾ ਹੈ ਕਿ ਜਿਵੇਂ ਗੁਰਦਵਾਰੇ ਸਾਧ ਸੰਗਤ ਦੇ ਨਾ ਹੋ ਕੇ ਨਿਜੀ ਜਾਇਦਾਦ ਬਣੇ ਹੋਏ ਹੋਣ।

Gurdwara Sahib of San JoseGurdwara Sahib of San Jose

ਬੀਤੇ ਦਿਨ ਗੁਰਦਵਾਰਾ ਫ਼ਰੀਮੌਂਟ ਜੋ ਕਿ ਕੈਲੀਫ਼ੋਰਨੀਆਂ ਦੇ ਮਸ਼ਹੂਰ ਗੁਰਦਵਾਰਿਆਂ ਵਿਚੋਂ ਇਕ ਹੈ, ਇਹ ਵੀ ਲੜਾਈ ਦਾ ਅਖਾੜਾ ਬਣਿਆ ਹੋਇਆ ਹੈ ਦੀ ਰੀਪੋਰਟ ਪ੍ਰਕਾਸ਼ਤ ਹੋਈ ਸੀ । ਇਨ੍ਹਾਂ ਦੋਹਾਂ ਧੜਿਆਂ ਦੀ ਆਪਸੀ ਰੰਜਸ਼ ਮੁਕਣ ਦਾ ਨਾਮ ਨਹੀਂ ਲੈ ਰਹੀ। ਹਾਲੇ ਇਸ ਖ਼ਬਰ ਦੀ ਸਿਆਹੀ ਸੁਕੀ ਨਹੀਂ ਸੀ ਕਿ ਹੁਣ ਸੂਚਨਾ ਮਿਲੀ ਹੈ ਕਿ ਗੁਰਦੁਆਰਾ 'ਸੇਨ ਹੌਜ਼ੇ' ਜੋ ਕਿ ਅਮਰੀਕਾ ਦਾ ਸੱਭ ਤੋਂ ਵੱਡਾ ਗੁਰਦਵਾਰਾ ਆਖਿਆ ਜਾਂਦਾ ਹੈ, ਇਥੇ ਵੀ ਬਾਬ ਢਿੱਲੋਂ ਦੇ ਸਾਥੀਆਂ ਤੇ ਸਾਧ ਸੰਗਤ ਸਲੇਟ ਵਿਚ ਭਾਰੀ ਖਿੱਚੋਤਾਣ ਚਲਦੀ ਆ ਰਹੀ ਹੈ।

ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਾਬਾ ਢਿਲੋਂ ਗਰੁਪ ਨੇ ਸਾਧ ਸੰਗਤ ਸਲੇਟ ਦੇ ਤਿੰਨ ਉਮੀਦਵਾਰਾਂ ਸਤਪਾਲ ਸਿੰਘ ਸਿੱਧੂ, ਸਰਬਜੋਤ ਸਿੰਘ ਸਵੱਦੀ ਤੇ ਜਸਪਾਲ ਸਿੰਘ ਸੈਣੀ ਨੂੰ ਵਕਤੀ ਤੌਰ 'ਤੇ ਹੁਕਮ ਲੈ ਕੇ ਇਨ੍ਹਾਂ ਤਿੰਨਾਂ ਨੁੰ ਗੁਰਦਵਾਰੇ ਵਿਚ ਆਉਣ 'ਤੇ ਪਾਬੰਦੀ ਲਗਵਾ ਦਿਤੀ ਹੈ ਜਿਸ ਦੀ ਸਾਧ ਸੰਗਤ ਸਲੇਟ ਨੇ ਵਿਸ਼ਾਲ ਮੀਟਿੰਗ ਕਰ ਕੇ ਬਾਬਾ ਢਿੱਲੋਂ ਗਰੁਪ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

Golak Golak

ਸਾਧ ਸੰਗਤ ਸਲੇਟ ਦਾ ਕਹਿਣਾ ਹੈ ਕਿ ਬਾਬਾ ਢਿੱਲੋਂ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰ ਕੇ ਪੈਸੇ ਦੇ ਜ਼ੋਰ ਨਾਲ ਵਿਰੋਧੀ ਧਿਰ ਨੂੰ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬਾਬਾ ਢਿੱਲੋਂ ਦਾ ਗਰੁਪ  ਅਪਣੇ ਵਿਰੋਧੀਆਂ ਨੂੰ ਅਦਾਲਤਾਂ ਦੇ ਕੇਸਾਂ ਵਿਚ ਉਲਝਾ ਕੇ ਗੁਰਦਆਰਾ ਸੇਨ ਹੌਜੇ 'ਤੇ ਅਪਣਾ ਕਬਜ਼ਾ ਕੀਤਾ ਹੋਇਆ ਹੈ ।

ਸਾਧ ਸੰਗਤ ਸਲੇਟ ਨੇ ਪਤਵੰਤੇ ਸੱਜਣਾਂ ਦੀ ਮੀਟਿੰਗ ਕਰ ਕੇ ਸਮੂਹ ਸਿੱਖ ਸੰਗਤਾਂ, ਧਾਰਮਕ, ਸਮਾਜਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਅਪਣੀ ਆਵਾਜ਼ ਬੁਲੰਦ ਕਰਨ ਤਾਕਿ ਅਜਿਹੇ ਘਿਣਾਉਣੇ ਕਾਰੇ ਨਾ ਹੋ ਸਕਣ। ਇਨ੍ਹਾਂ ਗੁਰਦਵਾਰਿਆਂ ਦਾ ਵਾਤਾਵਰਣ ਚੰਗਾ ਬਣਿਆ ਰਹੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement