
ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਲੋਂ ਫ਼ਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ 72ਵਾਂ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿਚ.....
ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਲੋਂ ਫ਼ਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ 72ਵਾਂ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿਚ ਪੰਜਾਬ ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਂਨ, ਜੰਮੂ-ਕਸ਼ਮੀਰ, ਦਿੱਲੀ ਆਦਿ ਸੂਬਿਆਂ ਤੋਂ ਆਈਆ ਸੰਗਤਾਂ, ਅਹੁਦੇਦਾਰਾਂ, ਵਰਕਰ, ਪਾਰਟੀ ਹਮਦਰਦਾਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਭਾਵੇਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਠੀਕ ਨਾ ਹੋਣ ਕਾਰਨ ਇਸ ਸਮਾਗਮ ਵਿਚ ਸ਼ਾਮਲ ਨਾ ਹੋ ਸਕੇ, ਪ੍ਰੰਤੂ ਪਾਰਟੀ ਦੇ ਕੌਮੀ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਨਿਸ਼ਾਨਿਆਂ ਦੇ ਉਜਾਗਰ ਕੀਤਾ।
ਇਸ ਮੌਕੇ ਸਮਾਗਮ ਵਿਚ ਸਰਬਸੰਮਤੀ ਨਾਲ ਕਈ ਪੇਸ਼ ਕੀਤੇ ਗਏ। ਮਤੇ ਪਾਸ ਕਰ ਕੇ ਮੰਗ ਕੀਤੀ ਗਈ ਕਿ ਵੈਨੇਜ਼ੁਏਲਾ ਮੁਲਕ ਦੀਆਂ ਚੋਣਾਂ ਕਰਵਾਉਣ ਲਈ ਯੂ.ਐਨ. ਨੂੰ ਗੁਜ਼ਾਰਿਸ਼ ਕਰਨ ਵਾਂਗ ਕਾਨੂੰਨ ਅਨੁਸਾਰ ਹੋਂਦ ਵਿਚ ਆਈ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਈਆਂ ਜਾਣ, ਐਮਾਜ਼ੋਨ-ਫ਼ਲਿਪਕਾਰਟ ਵਰਗੀਆਂ ਹਿੰਦੁਤਵ ਕੰਪਨੀਆਂ ਵਲੋਂ ਮੈਟਾਂ ਉਤੇ ਸ੍ਰੀ ਦਰਬਾਰ ਸਾਹਿਬ ਦੀ ਫ਼ੋਟੋ ਲਗਾਉਣ ਦੀ ਸਾਜ਼ਸ਼ ਦੀ ਨਿਖੇਧੀ, ਰਵਿੰਦਰ ਸਿੰਘ, ਰਣਜੀਤ ਸਿੰਘ ਤੇ ਸੁਰਜੀਤ ਸਿੰਘ ਉਤੇ ਪ੍ਰਕਾਸ਼ਤ ਲਿਟਰੇਚਰ ਨੂੰ ਅਧਾਰ ਬਣਾ ਕੇ ਉਮਰ ਕੈਦ ਦੀ ਸਜ਼ਾ ਸੁਣਾਉਣ ਅਤੇ ਸੁਪਰੀਮ ਕੌਰਟ ਦੇ ਵਕੀਲ ਅਮ੍ਰਿੰਤਪਾਲ ਸਿੰਘ ਨੂੰ
ਅਪਣੇ ਧਾਰਮਕ ਚਿੰਨ੍ਹ ਸ਼੍ਰੀ ਸਾਹਿਬ ਸਹਿਤ ਅੰਦਰ ਜਾਣ ਤੋਂ ਰੋਕਣਾ ਮੁਤੱਸਬੀ ਸੋਚ ਦਾ ਨਤੀਜਾ ਕਰਾਰ ਦੇਣ, ਬਹਿਬਲ ਗੋਲੀ ਕਾਂਡ ਦੇ ਦੂਸਰੇ ਕਥਿਤ ਦੋਸ਼ੀ ਸਿਆਸਤਦਾਨ ਬਾਦਲ, ਸੁਖਬੀਰ ਬਾਦਲ ਅਤੇ ਸੈਣੀ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਕਰਨ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਪੂਰਨ ਤੌਰ 'ਤੇ ਵੀਜ਼ਾ ਰਹਿਤ ਕੀਤੇ ਜਾਣ, ਸਰਬਜੀਤ ਸਿੰਘ ਘੁੰਮਣ ਵਲੋਂ 'ਅਮ੍ਰਿੰਤਸਰ ਦਾ ਬੁੱਚੜ' ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਕਿਤਾਬ ਸਿੱਖ ਕੌਮ ਉਤੇ ਹੋਏ ਜਬਰ ਜ਼ੁਲਮ ਨੂੰ ਪ੍ਰਤੱਖ ਰੂਪ ਵਿਚ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਦੇ ਉਦਮ ਦੀ ਪ੍ਰਸ਼ੰਸਾ, ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹਾਈਕੋਰਟ ਵਲੋਂ
ਮਿਲੀ ਉਮਰ ਕੈਦ ਦੀ ਸਜ਼ਾ ਦਰੁੱਸਤ ਤੇ ਬਾਕੀ ਕੌਮੀ ਕਾਤਲਾਂ ਨੂੰ ਵੀ ਇਸੇ ਤਰ੍ਹਾਂ ਤੁਰਤ ਸਜ਼ਾ ਦੇਣ ਲਈ ਕਾਰਵਾਈ ਦੀ ਮੰਗ ਅਤੇ ਅਮਨ ਮਈ ਤਰੀਕੇ ਤਿੰਨ ਪ੍ਰਮਾਣੂ ਤਾਕਤਾਂ ਵਿਚਕਾਰ ਬਫਰ ਸਟੇਟ ਖ਼ਾਲਿਸਤਾਨ ਕਾਇਮ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਮੌਕੇ ਮਹਿੰਦਰਪਾਲ ਸਿੰਘ, ਰੇਸ਼ਮ ਸਿੰਘ ਯੂ.ਐਸ.ਏ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਦਲ ਖਾਲਸਾ ਦੇ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਰਤੀ ਮੁਕਤੀ ਪਾਰਟੀ ਦੇ ਸੁਰਜੀਤ ਸਿੰਘ, ਗੁਰਜੀਤ ਸਿੰਘ ਜੋਤੀ ਕੈਨੇਡਾ, ਗੁਰਸੇਵਕ ਸਿੰਘ ਜੁਹਾਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ, ਹਰਵੀਰ ਸਿੰਘ ਸੰਧੂ ਅਮ੍ਰਿੰਤਸਰ, ਸਵਰਨ ਸਿੰਘ ਪੰਜ ਗਰਾਈਆਂ ਆਦਿ ਸਮੇਤ ਪਾਰਟੀ ਦੇ ਸਮੁੱਚੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਵੀ ਹਾਜ਼ਰ ਸਨ।