
ਇਸ ਘਲੂਘਾਰੇ ਵਿਚ 25000 ਸਿੰਘ ਸਿੰਘਣੀਆਂ, ਬੱਚੇ ਇਕ ਦਿਨ ਵਿਚ ਸ਼ਹੀਦੀ ਦਾ ਜਾਮ ਪੀ ਗਏ।
ਇਸ ਘਲੂਘਾਰੇ ਵਿਚ 25000 ਸਿੰਘ ਸਿੰਘਣੀਆਂ, ਬੱਚੇ ਇਕ ਦਿਨ ਵਿਚ ਸ਼ਹੀਦੀ ਦਾ ਜਾਮ ਪੀ ਗਏ। ਵੱਡਾ ਘੱਲੂਘਾਰਾ ਅਫ਼ਗਾਨੀ ਫ਼ੌਜਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲੇਆਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ।
ਸਿੱਖਾਂ ਨੂੰ ਖ਼ਤਮ ਕਰਨ ਦਾ ਅਫ਼ਗ਼ਾਨ ਹਮਲਾਵਰਾਂ ਦਾ ਖ਼ੂਨੀ ਕਾਰਾ ਸੀ। ਗੁਰਦੁਆਰਾ ਵੱਡਾ ਘੱਲੂਘਾਰਾ ਕੁਤਬਾ ਬਾਹਮਣੀਆਂ ਵਿਚ ਸਥਿਤ ਹੈ। ਵੱਡਾ ਘੱਲੂਘਾਰਾ ਫ਼ਰਵਰੀ 1762 ਨੂੰ ਕੁੱਪ ਰਹੀੜਾ ਦੀ ਧਰਤੀ ਤੋਂ ਸ਼ੁਰੂ ਹੋ ਕੇ ਧਲੇਰ ਝਨੇਰ ਦੇ ਵਿਚ ਦੀ ਹੁੰਦਾ ਹੋਇਆ ਕੁਤਬਾ ਬਾਹਮਣੀਆਂ ਪੁੱਜਾ। ਘਲੂਘਾਰੇ ਦਾ ਮਤਲਬ ਸੱਭ ਕੁੱਝ ਬਰਬਾਦ ਹੋ ਜਾਣਾ ਹੈ। (ਘਲੂਘਾਰੇ) ਦਾ ਸ਼ਬਦ ਅਫ਼ਗਾਨੀ ਬੋਲੀ ਵਿਚ ਮਿਲਦਾ ਹੈ।
Vadda Ghalughara
ਅਹਿਮਦਸ਼ਾਹ ਅਬਦਾਲੀ ਦਾ ਛੇਵਾਂ ਹਮਲਾ : ਮੁਗ਼ਲ ਬਾਦਸ਼ਾਹ ਅਬਦਾਲੀ 20 ਸਾਲ ਦੀ ਉਮਰ ਵਿਚ ਬਾਦਸ਼ਾਹ ਬਣ ਗਿਆ। ਚੜ੍ਹਦੀ ਉਮਰ, ਰਾਜ ਦਾ ਨਸ਼ਾ, ਅਪਣਾ ਰਾਜ ਵਧਾਉਣ ਲਈ ਸੋਚਣ ਲੱਗ ਪਿਆ। ਉਸ ਦੇ ਸੂਹੀਏ ਵਿਉਪਾਰ ਕਰਨ ਦੇ ਬਹਾਨੇ ਸਾਰਾ ਭੇਤ ਲੈ ਜਾਂਦੇ ਸਨ। ਸਾਡੇ ਲੋਕਾ ਨੂੰ ਤਮਾਕੂ ਦੇ ਨਸ਼ੇ ਦੀ ਲੱਤ ਵੀ ਇਨ੍ਹਾਂ ਦੀ ਦੇਣ ਹੈ।
ਅਬਦਾਲੀ ਨੇ ਭਾਰਤ ’ਤੇ 10 ਹਮਲੇ ਕੀਤੇ। ਹਿੰਦੂਆਂ ਦੀਆਂ ਧੀਆਂ ਦਾ ਉਧਾਲਾ, ਧੰਨ ਦੌਲਤ ਲੁਟਣਾ ਉਸ ਦਾ ਪੇਸ਼ਾ ਬਣ ਗਿਆ ਸੀ। ਅਬਦਾਲੀ ਦੇ ਸਿਪਾਹੀਆਂ ਨੇ ਜਦੋਂ ਹਿੰਦੂਆਂ ’ਤੇ ਇੰਨੇ ਜ਼ੁਲਮ ਕਰਨੇ ਸ਼ੁਰੂ ਕਰ ਦਿਤੇ ਤਾਂ ਉਸ ਵੇਲੇ ਕਹਾਵਤ ਮਸ਼ਹੂਰ ਹੋ ਗਈ ਸੀ, ‘ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ।’ ਜੇ ਕਿਸੇ ਤੁਰਕਾਂ ਦੇ ਆਕਰਮਣ ਨੂੰ ਰੋਕਿਆ ਤਾਂ ਉਹ ਸਨ ਸਿੱਖ ਜੋ ਗਾਹੇ ਬਗਾਹੇ ਹਿੰਦੂਆਂ ਦੀਆਂ ਲੜਕੀਆ ਨੂੰ ਛੁਡਾ, ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੰਦੇ ਸਨ, ਲੁੱਟ ਦਾ ਮਾਲ ਤੇ ਘੋੜੇ ਆਪ ਰੱਖ ਲੈਂਦੇ ਸਨ।
Vadda Ghallughara
ਇਸ ਘਲੂਘਾਰੇ ਦੀ ਲੜਾਈ ਵਿਚ ਸਰਦਾਰ ਬਘੇਲ ਸਿੰਘ, ਸ਼ੇਰ ਸਿੰਘ ਜੋ ਦੁਸ਼ਮਣ ਨੂੰ ਨਿੰਬੂ ਦੀ ਤਰ੍ਹਾਂ ਨਿਚੋੜ ਰਹੇ ਸੀ, ਉਨ੍ਹਾਂ ਦੀ ਅਗਵਾਈ ਵਿਚ ਸਿੰਘ ਚਾਰ ਚੁਫੇਰੇ ਫ਼ੌਲਾਦੀ ਕੰਧ ਦੀ ਤਰ੍ਹਾਂ ਡੱਟ ਗਏ । ਅਬਦਾਲੀ ਦੀ ਫ਼ੌਜ ਨੂੰ ਸਿੰਘਾਂ ਨੇ ਇੱਕ ਵਿਉਂਤਬੰਦ ਲੜਾਈ ਨਾਲ ਮਾਤ ਦਿਤੀ ’ਤੇ ਉਸ ਦੇ ਦੰਦ ਖੱਟੇ ਕਰ ਦਿਤੇ। ਇਕ ਇਕ ਸਿੰਘ ਦਸਾਂ ਦਸਾਂ ਅਬਦਾਲੀ ਦੇ ਸਿਪਾਹੀਆਂ ’ਤੇ ਭਾਰੂ ਸੀ।
ਸਿੰਘ ਲੜਦੇ ਲੜਦੇ ਕੁਤਬਾ ਬਾਹਮਣੀਆਂ ਤੱਕ ਪਹੁੰਚ ਗਏ। ਢਾਬ ’ਤੇ ਪਹੁੰਚ ਤੁਰਕ ਪਾਣੀ ਪੀ ਵਾਪਸ ਮਲੇਰਕੋਟਲਾ ਵਲ ਮੁੜ ਪਏ। ਸਿੱਖ ਜੋ ਭਾਰੀ ਤਾਦਾਦ ਵਿਚ ਇਧਰ ਉਧਰ ਖਿਲਰੇ ਸਨ ਇਕੱਠੇ ਹੋ ਗਏ। ਸ਼ਹੀਦ ਹੋਏ ਸਿੰਘਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਬਰਨਾਲੇ ਵਲ ਚਲੇ ਗਏ। ਇਸ ਲੜਾਈ ਵਿਚ 30-35 ਹਜ਼ਾਰ ਸਿੰਘ ਸ਼ਹੀਦ ਹੋਏ। ਕੌਮ ਦੇ ਜਰਨੈਲ ਜੱਸਾ ਸਿੰਘ ਦੇ ਸ੍ਰੀਰ ’ਤੇ 22 ਨਿਸ਼ਾਨ ਜ਼ਖ਼ਮਾਂ ਦੇ ਮੌਜੂਦ ਸਨ, ਚੜ੍ਹਤ ਸਿੰਘ ਸੁਕਰਚਕੀਆ ਦੇ 18 ਨਿਸ਼ਾਨ ਸੀ।
Vadda Ghallughara
ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਇਸ ਘਲੂਘਾਰੇ ਵਿਚ ਹੋਏ ਸ਼ਹੀਦਾਂ ਦਾ ਬਦਲਾ ਲੈ ਕੇ ਸਰਹੰਦ ਜਿੱਤ ਲਈ ਤੇ ਜ਼ੈਨ ਖ਼ਾਂ ਨੂੰ ਮਾਰ ਮੁਕਾਇਆ ਤੇ ਮੁਖ਼ਬਰ ਆਕਲ ਦਾਸ ਨੂੰ ਵੀ ਗੱਡੀ ਚਾੜ੍ਹ ਦਿਤਾ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆਂ ਹਨ ਜੋ ਅਪਣੇ ਸ਼ਹੀਦਾਂ ਨੂੰ ਯਾਦ ਰਖਦੀਆਂ ਹਨ। ਸ਼੍ਰੋਮਣੀ ਕਮੇਟੀ ਜੋ ਸਿੱਖਾਂ ਦੀ ਸਰਬਉੱਚ ਸੰਸਥਾ ਹੈ, ਨੂੰ ਇਨ੍ਹਾਂ ਸਹੀਦਾਂ ਦੀਆਂ ਸ਼ਤਾਬਦੀਆਂ ਮਨਾ ਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਸਕੂਲ ਪੱਧਰ ’ਤੇ ਸਰਕਾਰ ਨੂੰ ਸਿੱਖ ਇਤਿਹਾਸ ਬਾਰੇ ਵਿਦਿਆ ਪੜ੍ਹਾਉਣੀ ਚਾਹੀਦੀ ਹੈ।
ਜੋ ਮੋਬਾਈਲ ਦੀ ਦੁਨੀਆਂ ਵਿਚ ਗਵਾਚ ਕਿਤਾਬਾਂ ਅਖ਼ਬਾਰਾ ਤੋਂ ਕੋਹਾਂ ਦੂਰ ਜਾ ਮਨੋਰੋਗੀ ਹੋ ਚੁੱਕੀ ਹੈ। ਬਾਲ ਸਭਾ ਕਰ ਕੇ ਟੀਚਰਾਂ ਨੂੰ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਨਾਲ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ।
- ਐਮ.ਏ. ਪੁਲਿਸ ਐਡਮਨਿਸਟਰੇਸ਼ਨ 9878609221