328 ਪਾਵਨ ਸਰੂਪਾਂ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਬਿਆਨ, ‘ਸਰੂਪ ਕਿਤੇ ਵੀ ਲਾਪਤਾ ਨਹੀਂ ਹੋਏ ਅਤੇ ਨਾ ਹੀ ਬੇਅਦਬੀ ਹੋਈ’
Published : Feb 13, 2023, 9:51 pm IST
Updated : Feb 13, 2023, 9:51 pm IST
SHARE ARTICLE
SGPC president Harjinder Singh Dhami
SGPC president Harjinder Singh Dhami

ਉਹਨਾਂ ਦੱਸਿਆ ਕਿ ਕੰਵਲਜੀਤ ਸਿੰਘ ਨੇ ਲੜੀ ਨੰਬਰ ਲਗਾਉਣਾ ਸੀ ਪਰ ਇਸ ਵਿਚ ਕੁਤਾਹੀ ਕੀਤੀ ਹੈ।

 

ਅੰਮ੍ਰਿਤਸਰ: 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਤੇ ਵੀ ਲਾਪਤਾ ਨਹੀਂ ਹੋਏ ਅਤੇ ਨਾ ਹੀ ਬੇਅਦਬੀ ਹੋਈ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਨੇ ਇਹ ਸਰੂਪ ਸੰਗਤ ਦਿੱਤੇ ਪਰ ਭੇਟਾ ਆਪਣੀ ਜੇਬ ਵਿਚ ਪਾ ਲਈ। ਉਹਨਾਂ ਕਿਹਾ ਕਿ ਇਹ ਘਟਨਾ 2013-14 ਦੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਪਬਲੀਕੇਸ਼ਨ ਵਿਚ ਅੰਗਾਂ ਦੀ ਛਪਾਈ ਹੁੰਦੀ ਹੈ ਅਤੇ ਫਿਰ ਗ੍ਰੰਥੀ ਸਿੰਘਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ।

 

ਉਹਨਾਂ ਕਿਹਾ ਕਿ ਜਿਲਦਸਾਜ਼ ਸਰੂਪ ਨੂੰ ਤਿਆਰ ਕਰਦਾ ਹੈ ਅਤੇ ਫਿਰ ਗ੍ਰੰਥੀ ਸਿੰਘ ਸਰੂਪ ਨੂੰ ਚੈੱਕ ਕਰਦੇ ਹਨ ਤਾਂ ਕਿ ਕੋਈ ਤੁਰੱਟੀ ਤਾਂ ਨਹੀਂ ਰਹਿ ਗਈ। ਇਸ ਤੋਂ ਬਾਅਦ ਲੜੀ ਨੰਬਰ ਲੱਗਦਾ ਹੈ ਫਿਰ ਸਚਖੰਡ ਸਾਹਿਬ ਵਿਖੇ ਸਰੂਪ ਸੁਸ਼ੋਭਿਤ ਕੀਤੇ ਜਾਂਦੇ ਹਨ। ਧਾਮੀ ਨੇ ਕਿਹਾ ਕਿ ਪਵਿੱਤਰ ਸਰੂਪਾਂ ਦੀ ਗਿਣਤੀ ਤਿੰਨ ਪੜਾਵਾਂ ਵਿਚੋਂ ਹੋ ਕੇ ਗੁਜ਼ਰਦੀ ਹੈ। ਉਸ ਤੋਂ ਬਾਅਦ ਸਰੂਪ ਦੀ ਜਿੱਥੇ ਮੰਗ ਹੁੰਦੀ ਹੈ, ਉਥੇ ਸਰੂਪ ਭੇਜੇ ਜਾਂਦੇ ਹਨ। ਉਹਨਾਂ ਦੱਸਿਆ ਕਿ ਕੰਵਲਜੀਤ ਸਿੰਘ ਨੇ ਲੜੀ ਨੰਬਰ ਲਗਾਉਣਾ ਸੀ ਪਰ ਇਸ ਵਿਚ ਕੁਤਾਹੀ ਕੀਤੀ ਹੈ। ਕੰਵਲਜੀਤ ਸਿੰਘ ਅਤੇ ਬਾਜ ਸਿੰਘ ਨੇ ਭੇਟਾ ਵਿਚ ਘਪਲਾ ਕੀਤਾ ਹੈ।

 

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਕੰਵਲਜੀਤ ਸਿੰਘ ਅਤੇ ਬਾਜ ਸਿੰਘ ਨੇ 267 ਸਰੂਪ ਅਣਧਿਕਾਰਿਤ ਤੌਰ ਦਿੱਤੇ ਹਨ ਅਤੇ ਭੇਟਾ ਆਪਣੀ ਜੇਬ ਵਿਚ ਪਾ ਲਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੰਵਲਜੀਤ ਸਿੰਘ ਨੇ ਆਪਣੇ ਸਪੱਸ਼ਟਕਰਨ ਵਿਚ ਸਾਰਾ ਕੁਝ ਸਵੀਕਾਰ ਕੀਤਾ ਹੈ। ਐਡਵੋਕੇਟ ਧਾਮੀ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਕਮੇਟੀ ਵਿਚ ਡਾ.ਈਸਰ ਸਿੰਘ, ਬੀਬੀ ਨਿਮੀਤਾ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਕੌਰ ਸਨ। ਕਮੇਟੀ ਨੇ ਜਾਂਚ ਕਰਕੇ ਇਕ ਰਿਪੋਰਟ ਬਣਾਈ। ਸ਼੍ਰੋਮਣੀ ਕਮੇਟੀ ਨੇ ਇਹ ਰਿਪੋਰਟ ਜਨਤਕ ਵੀ ਕੀਤੀ। ਉਹਨਾਂ ਕਿਹਾ ਹੈ ਕਿ ਰਿਪੋਰਟ ਵਿਚ ਸਪੱਸ਼ਟ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਨਹੀ ਹੋਏ ਅਤੇ ਨਾ ਹੀ ਬੇਅਦਬੀ ਹੋਈ ਹੈ।

 

ਉਹਨਾਂ ਕਿਹਾ ਹੈ ਕਿ ਡਾ.ਈਸਰ ਸਿੰਘ ਦੀ ਰਿਪੋਰਟ ਮੁਤਾਬਕ  ਕੰਵਲਜੀਤ ਸਿੰਘ,  ਬਾਜ ਸਿੰਘ, ਗੁਰਬਚਨ ਸਿੰਘ ਦਲਵੀਰ ਸਿੰਘ ਜਿਲਦਸਾਜ਼, ਕੁਲਵੰਤ ਸਿੰਘ, ਸਤਿੰਦਰ ਸਿੰਘ, ਨਿਸ਼ਾਨ ਸਿੰਘ, ਮਨਜੀਤ ਸਿੰਘ ਅਤੇ ਰੂਪ ਸਿੰਘ, ਗੁਰਮੁਖ ਸਿੰਘ, ਹਰਚਰਨ ਸਿੰਘ, ਸਿਕੰਦਰ ਸਿੰਘ, ਜੁਝਾਰ ਸਿੰਘ, ਅਮਰਜੀਤ ਸਿੰਘ ਅਤੇ ਪਰਮਦੀਪ ਸਿੰਘ ਨੇ ਘਪਲਾ ਕੀਤਾ ਹੈ। ਹਰਜਿੰਦਰ ਸਿੰਘ ਧਾਮੀ ਅਪੀਲ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਸਿਆਸਤ ਨਾ ਕੀਤੀ ਜਾਵੇ।  

Location: India, Punjab, Bahawalnagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement