ਪ੍ਰਸਿੱਧ ਤੇ ਪੁਰਾਤਨ ਵਿਦਿਅਕ ਅਦਾਰੇ ਫ਼ੋਰ ਐਸ ਸਕੂਲ ਦਾ ਵਿਵਾਦ ਭੱਖਿਆ
Published : Sep 14, 2019, 3:34 am IST
Updated : Sep 14, 2019, 3:34 am IST
SHARE ARTICLE
Pic
Pic

1893 ਵਿਚ ਸੰਤ ਸਿੰਘ ਨੇ ਅਪਣੀ ਜਾਇਦਾਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਨੂੰ ਸਮਰਪਿਤ ਕੀਤੀ

ਅੰਮ੍ਰਿਤਸਰ : ਪ੍ਰਸਿੱਧ ਤੇ ਪੁਰਾਤਨ ਵਿਦਿਅਕ ਅਦਾਰੇ ਫ਼ੋਰ ਐਸ ਸਕੂਲ ਦਾ ਵਿਵਾਦ ਭੱਖਿਆ ਹੈ। ਸਿੱਖ ਸੰਸਥਾਵਾਂ ਦੇ ਆਗੂਆਂ ਭਾਈ ਸੰਤ ਸਿੰਘ ਦੀ ਵਿਰਾਸਤ ਦੀ ਰਾਖੀ ਲਈ  ਪ੍ਰਬੰਧਕੀ ਕਮੇਟੀ ਬਣਾਈ ਹੈ। 13 ਮਈ 1893 ਨੂੰ ਸਰਦਾਰ ਸੰਤ ਸਿੰਘ ਨੇ ਅਪਣੀ ਜਾਇਦਾਦ ਨੂੰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਨੂੰ ਸਮਰਪਿਤ ਕਰ ਦਿਤੀ ਅਤੇ ਇਸ ਨੂੰ ਵਿਦਿਆ ਦੇ ਪ੍ਰਸਾਰ ਅਤੇ ਪੰਥ ਦੀ ਸੇਵਾ ਨੂੰ ਅਰਪਿਤ ਕੀਤਾ। ਉਨ੍ਹਾਂ ਨੇ ਇਕ ਤਮਲੀਕ ਨਾਮੇ ਰਾਹੀਂ ਉਸ ਸਮੇਂ ਦੀਆਂ ਸੱਭ ਤੋਂ ਨਾਮਵਰ ਸੰਸਥਾਵਾਂ ਨੂੰ ਅਪਣੀ ਵਸੀਅਤ ਸਾਂਭਣ ਸਬੰਧੀ ਵਚਨਬੱਧ ਕੀਤਾ।

ਭਾਈ ਸੰਤ ਸਿੰਘ ਨੇ ਉਸ ਤਮਲੀਕ ਨਾਮੇ 'ਚ ਲਿਖਿਆ ਕਿ ਕਿਉਂਕਿ ਇਸ ਸਮੇਂ ਦਸਵੇਂ ਪਾਤਸ਼ਾਹ ਇਸ ਧਰਤੀ 'ਤੇ 'ਸਰੀਰਿਕ ਰੂਪ' 'ਚ ਹਾਜ਼ਰ ਨਹੀਂ ਹਨ ਅਤੇ ਉਹ ਖ਼ਾਲਸਾ ਰੂਪ 'ਚ ਪ੍ਰਤੱਖ ਹਨ, ਇਸ ਕਰ ਕੇ ਉਕਤ ਸੰਸਥਾਵਾਂ ਦੇ ਮੈਂਬਰਾਂ ਦੀ ਇਕ ਕਮੇਟੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਦੀ ਸੰਪਤੀ (ਜਾਇਦਾਦ) ਨੂੰ ਸਮਾਜ ਭਲਾਈ ਲਈ ਇਸਤੇਮਾਲ ਕੀਤਾ ਜਾ ਸਕੇ। ਉਨ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਸਿੰਘ ਸਭਾ ਨੂੰ ਇਸ ਦਾ ਕਾਰਜਭਾਰ ਸਾਂਭਣ ਦੀ ਜ਼ਿੰਮੇਵਾਰੀ ਸੌਂਪ ਦਿਤੀ। ਤਮਲੀਕਨਾਮੇ 'ਚ ਇਹ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਉਕਤ ਦੋਵੇਂ ਸੰਸਥਾਵਾਂ ਹੋਂਦ 'ਚ ਨਹੀਂ ਰਹਿੰਦੀਆਂ ਹਨ ਤਾਂ ਇਸ ਸਥਿਤੀ ਵਿਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਨੂੰ ਉਕਤ ਸਮੂਹ ਜਾਇਦਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਮਰਪਿਤ ਕਰਨ ਦੀ ਜ਼ਿੰਮੇਵਾਰੀ ਦਿਤੀ ਜਾਵੇਗੀ। ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਦੀ ਮੈਨੇਜਮੈਂਟ ਲਈ ਹੁਣੇ ਹੀ 12 ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਭਾਈ ਸੰਤ ਸਿੰਘ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ।

ਇਸ ਕਮੇਟੀ ਨੇ ਅੱਜ ਸ: ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਹੋਈ ਆਣੀ ਬੈਠਕ ਵਿਚ ਸੰਕਲਪ ਲਿਆ ਕਿ ਉਹ ਭਾਈ ਸੰਤ ਸਿੰਘ ਦੇ ਤਮਲੀਕਨਾਮੇ ਅਨੁਸਾਰ ਸੰਨ 1893 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਕੀਤੀ ਗਈ ਜਾਇਦਾਦ ਦੀ ਰਾਖੀ ਕਰਨ ਲਈ ਹਰ ਇਕ ਯਤਨ ਕਰਨਗੇ। ਅੱਜ ਇਸ ਮੂਲ ਕਮੇਟੀ ਜਿਸ 'ਚ ਸ. ਰਜਿੰਦਰ ਮੋਹਨ ਸਿੰਘ ਛੀਨਾ, ਸ. ਅਜਮੇਰ ਸਿੰਘ ਹੇਰ, ਸ: ਨਿਰਮਲ ਸਿੰਘ, ਸ. ਸਵਿੰਦਰ ਸਿੰਘ ਕੱਥੂਨੰਗਲ, ਸ: ਅਵਤਾਰ ਸਿੰਘ, ਸ: ਜਸਪਾਲ ਸਿੰਘ (ਸੇਵਾਮੁਕਤ ਪੀ. ਸੀ. ਐੱਸ.), ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ. ਭਗਵੰਤਪਾਲ ਸਿੰਘ ਸੱਚਰ, ਸ: ਤਰਨਦੀਪ ਸਿੰਘ ਘੁੰਮਣ ਸ਼ਾਮਿਲ ਹਨ, ਨੇ ਫ਼ੋਰ ਐਸ ਸਕੂਲ ਦੇ ਬਾਹਰ ਅੱਜ ਸ਼ਾਂਤਮਈ ਢੰਗ ਨਾਲ ਮੀਟਿੰਗ ਕੀਤੀ। ਜਦੋਂ ਉਨ੍ਹਾਂ ਨੂੰ ਸਕੂਲ ਕੈਂਪਸ 'ਚ ਦਾਖਲ ਨਾ ਹੋਣ ਦਿਤਾ ਗਿਆ ਅਤੇ ਇਸ ਉਪਰੰਤ ਪੱਤਰਕਾਰ ਸੰਮੇਲਨ 'ਚ ਉਕਤ ਜਾਇਦਾਦ ਸਬੰਧੀ ਦਸਤਾਵੇਜ਼ਾਂ ਸਮੇਤ ਅਹਿਮ ਪ੍ਰਗਟਾਵੇ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਨੂੰ ਉਕਤ ਜਾਇਦਾਦ ਸਬੰਧੀ ਉਹੀ ਹੱਕ ਹਕੂਕ ਦਿਤੇ ਗਏ ਸਨ, ਜੋ ਕਿ ਭਾਈ ਸੰਤ ਸਿੰਘ ਕੋਲ ਖ਼ੁਦ ਸਨ। ਉਕਤ ਤਮਲੀਕਨਾਮੇ ਵਿਚ ਖ਼ਾਸ ਤੌਰ 'ਤੇ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਉਕਤ ਜਾਇਦਾਦ ਸਬੰਧੀ ਆਮਦਨੀ ਅਤੇ ਖ਼ਰਚਿਆਂ ਦਾ ਪ੍ਰਬੰਧਨ ਇਸ ਨਿਯਮਤ ਗਠਤ ਕਮੇਟੀ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਉਕਤ ਜਾਇਦਾਦ ਦੀ ਪ੍ਰਾਪਤੀ ਅਤੇ ਖ਼ਰਚਿਆਂ ਦੇ ਲੇਖੇ-ਜੋਖੇ ਸਾਲਾਨਾ ਉਕਤ ਮੈਂਬਰਾਂ ਦੁਆਰਾ ਤਿਆਰ ਕੀਤੇ ਜਾਣਗੇ ਅਤੇ ਖ਼ਾਲਸਾ ਕਾਲਜ ਕੌਂਸਲ ਨੂੰ ਸੌਂਪੇ ਜਾਣਗੇ। ਕਾਰਜਕਾਰੀ ਆਨਰੇਰੀ ਸਕੱਤਰ ਸ: ਗੁਨਬੀਰ ਸਿੰਘ ਨੇ ਕਿਹਾ ਕਿ ਇਸ ਕਮੇਟੀ ਦਾ ਧਿਆਨ ਹੁਣ ਉਪਰੋਕਤ ਜ਼ਮੀਨਾਂ ਅਤੇ ਜਾਇਦਾਦਾਂ ਦੀ ਗ਼ੈਰਕਾਨੂੰਨੀ ਵਿਕਰੀ ਵਲ ਕੇਂਦਰਿਤ ਕੀਤਾ ਗਿਆ ਹੈ।

ਇਨ੍ਹਾਂ ਗ਼ੈਰ ਕਾਨੂੰਨੀ ਢੰਗ ਦੀ ਵਿਕਰੀ ਕਰ ਕੇ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਜੋ ਕਿ ਇਨ੍ਹਾਂ ਜਾਇਦਾਦਾਂ ਅਤੇ ਸੰਪਤੀਆਂ ਦੀ ਵਿਕਰੀ ਭਾਈ ਸੰਤ ਸਿੰਘ ਦੀ ਤਮਲੀਕਨਾਮੇ ਦੀ ਭਾਵਨਾ ਵਿਰੁਧ ਹੈ। ਅੱਜ ਦੀ ਮੀਟਿੰਗ 'ਚ ਤਮਲੀਕਨਾਮੇ ਨੂੰ ਲਾਗੂ ਕਰਨ ਲਈ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਅਤੇ ਪਰਵਾਰਕ ਰਾਜ ਅਤੇ ਸਵਾਰਥੀ ਹਿਤਾਂ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਦੁਹਰਾਈ ਗਈ। ਗੜਬੜ ਰੋਕਣ ਲਈ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement