
ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਮਿਆਂ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਮਿਆਂ ਦੀ ਹੋ ਰਹੀ ਉਲੰਘਣਾ ਨੂੰ ਕਮੇਟੀ ਪ੍ਰਬੰਧਕਾਂ ਅੱਗੇ ਜੱਗਰ ਕਰਨ ਦੇ ਮਕਸਦ ਨਾਲ ਇਲਾਕੇ ਦੇ ਸਿੱਖ ਚਿੰਤਕ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਦੀ ਅਗਵਾਈ 'ਚ ਇਕ ਵਫਦ ਨੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਨੱਥਾ ਸਿੰਘ ਨੂੰ ਇਸ ਸਬੰਧੀ ਇਕ ਮੈਮੋਰੰਡਮ ਦਿੱਤਾ।
Pro Jalwera
ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰੋਫੈਸਰ ਜਲਵੇੜਾ ਨੇ ਕਿਹਾ ਕਿ ਸੰਗਤ 'ਚ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਗੁਰੂ ਘਰ ਦੇ ਨਾਲ ਬਣੇ ਕਮੇਟੀ ਦਫ਼ਤਰਾਂ 'ਚ ਕੁੱਝ ਸਿਆਸੀ ਲੀਡਰ, ਉਨ੍ਹਾਂ ਦੇ ਜਾਣਕਾਰ ਅਤੇ ਰਿਸ਼ਤੇਦਾਰ ਕੁਰਸੀਆਂ 'ਤੇ ਬੈਠ ਕੇ ਲੰਗਰ ਛੱਕਦੇ ਹਨ ਅਤੇ ਗੁਰੂ ਘਰ ਦੇ ਸੇਵਾਦਾਰਾਂ ਤੋਂ ਵੇਟਰਾਂ ਵਾਂਗ ਕੰਮ ਲਿਆ ਜਾਂਦਾ ਹੈ।
Prof. Dharamjit Singh Jalwera
ਜੋ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ 1998 'ਚ ਜਾਰੀ ਕੀਤੇ ਗਏ ਹੁਕਮਨਾਮੇ ਦੀ ਘੋਰ ਉਲੰਘਣਾ ਹੈ ਜਿਸ ਨੂੰ ਸਿੱਖ ਕੌਮ ਬਰਦਾਸਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਪੰਗਤ ਦਾ ਸਨਮਾਨ ਕਰਦੇ ਹੋਏ ਹਰ ਸ਼ਰਧਾਲੂ ਨੂੰ ਧਰਤੀ 'ਤੇ ਬੈਠ ਕੇ ਲੰਗਰ ਛੱਕਣਾ ਚਾਹੀਦਾ ਹੈ।
Gurdwara Sahib
ਮੈਮੋਰੰਡਮ ਦੇਣ ਤੋਂ ਬਾਅਦ ਉਨ੍ਹਾਂ ਉਮੀਦ ਕੀਤੀ ਕਿ ਮੈਨੇਜਰ ਸਾਹਬ ਗੁਰੂ ਘਰ 'ਚ ਹੋ ਰਹੀ ਇਸ ਬੇਨਿਯਮੀ ਦਾ ਨੋਟਿਸ ਲੈਣਗੇ ਅਤੇ ਅਜਿਹੀ ਉਲੰਘਣਾ ਦੁਬਾਰਾ ਨਹੀ ਹੋਵੇਗੀ ਅਤੇ ਜੇਕਰ ਫਿਰ ਵੀ ਇਹ ਵਰਤਾਰਾ ਜਾਰੀ ਰਿਹਾ ਤਾਂ ਉਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੋਸ ਧਰਨੇ 'ਤੇ ਬੈਠਣਗੇ। ਇਸ ਸਮੇਂ ਉਨ੍ਹਾਂ ਨਾਲ ਅਵਤਾਰ ਸਿੰਘ ਛਿੱਬਰ, ਅਵਤਾਰ ਸਿੰਘ ਪੰਜੋਲੀ, ਖੁਸ਼ਵਿੰਦਰ ਸਿੰਘ ਖਾਲਸਾ, ਸੁਖਵਿੰਦਰ ਸਿੰਘ ਰਿਓਨਾ ਆਦਿ ਹਾਜ਼ਰ ਸਨ।