Advertisement

ਨਿੰਬੂ-ਨਲੇਰ ਹਿੰਦੂਆਂ ਦੀ ਮਿਥਿਹਾਸਕ ਪੂਜਾ ਦਾ ਹਿੱਸਾ ਹਨ, ਭਾਰਤੀ ਸਭਿਆਚਾਰ ਦਾ ਨਹੀਂ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ
Published Oct 14, 2019, 8:59 am IST
Updated Oct 14, 2019, 8:59 am IST
ਕਿਹਾ, ਲੋਕਾਂ ਨੂੰ ਗੁਮਰਾਹ ਕਰਨ ਲਈ ਭਾਜਪਾ ਦੀ ਦੋਗਲੀ ਨੀਤੀ ਅਫ਼ਸੋਸਨਾਕ
Giani Jagtar Singh Jachak
 Giani Jagtar Singh Jachak

ਕੋਟਕਪੂਰਾ (ਗੁਰਿੰਦਰ ਸਿੰਘ) : ਭਾਰਤੀ ਭਾਈਚਾਰਾ ਹਿੰਦੂਆਂ, ਈਸਾਈਆਂ, ਮੂਸਾਈਆਂ, ਮੁਸਲਮਾਨਾਂ, ਸਿੱਖਾਂ, ਬੋਧੀਆਂ ਤੇ ਜੈਨੀਆਂ ਤੋਂ ਇਲਾਵਾ ਹੋਰ ਵੀ ਕਈ ਕੌਮਾਂ ਦਾ ਇਕ ਬਹੁਰੰਗੀ ਤੇ ਖ਼ੂਬਸੂਰਤ ਗੁਲਦਸਤਾ ਹੈ, ਜਿਨ੍ਹਾਂ ਦੇ ਧਰਮ ਗ੍ਰੰਥ, ਅਕੀਦੇ, ਪੂਜਾ ਪਧਤੀਆਂ ਤੇ ਪ੍ਰੰਪਰਾਗਤ ਮਾਨਤਾਵਾਂ ਵੱਖ ਵੱਖ ਹਨ। ਇਨ੍ਹਾਂ ਵਿਚੋਂ ਨਿੰਬੂ-ਨਾਰੀਅਲ ਦੁਆਰਾ ਕਰਮ ਕਾਂਡੀ ਦੇਵ-ਪੂਜਾ ਕੇਵਲ ਹਿੰਦੂਆਂ ਵਿਚ ਪ੍ਰਚਲਤ ਹੈ, ਕਿਉਂਕਿ ਇਸ ਪ੍ਰਕਾਰ ਦੀ ਪੂਜਾ ਦਾ ਆਧਾਰ ਪੌਰਾਣਿਕ (ਮਿਥਿਹਾਸਕ) ਕਥਾ ਕਹਾਣੀਆਂ ਹਨ, ਜਿਨ੍ਹਾਂ ਨੂੰ ਕੇਵਲ ਹਿੰਦੂ ਹੀ ਅਪਣੇ ਮਤ ਦੀਆਂ ਧਰਮ ਪੁਸਤਕਾਂ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਵਿਖੇ ਨਿੰਬੂ-ਨਾਰੀਅਲ ਪੂਜਾ ਨੂੰ ਬ੍ਰਾਹਮਣੀ ਲੁੱਟ-ਘਸੁੱਟ ਦੱਸ ਕੇ ਸਾਰੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਹੋਇਆ ਹੈ।

Image result for rafale nimbuRafale nimbu

Advertisement

ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਉਕਤ ਵਿਚਾਰ ਉਦੋਂ ਲਿਖ ਕੇ ਭੇਜੇ, ਜਦੋਂ ਸਾਡੇ ਪੱਤਰਕਾਰ ਨੇ ਕੇਂਦਰੀ ਵਿੱਤ ਮੰਤਰੀ ਸੀਤਾਰਮਣ ਦਾ ਉਹ ਬਿਆਨ ਧਿਆਨ ਵਿਚ ਲਿਆਂਦਾ ਜਿਸ ਵਿਚ ਉਨ੍ਹਾਂ ਨੇ ਰਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕਰਦਿਆਂ ਰਾਫ਼ੇਲ ਦੇ ਪਹੀਏ ਹੇਠ ਨਿੰਬੂ ਤੇ ਉਪਰ ਨਾਰੀਅਲ ਰੱਖਣ ਨੂੰ ਭਾਰਤੀ ਸਭਿਆਚਾਰ ਦਾ ਹਿੱਸਾ ਦਸਿਆ ਹੈ। ਉਨ੍ਹਾਂ ਇਹ ਵੀ ਵਰਨਣ ਕੀਤਾ ਕਿ ਵੋਟ-ਨੀਤੀ ਤਹਿਤ ਭਾਵੇਂ ਕਾਂਗਰਸ ਸਰਕਾਰ ਵੇਲੇ ਵੀ ਅਜਿਹੇ ਧਾਰਮਕ ਕਰਮਕਾਂਡ ਕੀਤੇ ਜਾਂਦੇ ਰਹੇ ਹਨ ਪਰ ਉਸ ਦੇ ਆਗੂ ਭਾਰਤ ਦੇ ਲੋਕਤੰਤਰੀ ਵਿਧਾਨ ਨੂੰ ਕਾਇਮ ਰੱਖਣ ਲਈ ਬਾਕੀ ਧਰਮਾਂ ਦੇ ਪੁਜਾਰੀਆਂ ਨੂੰ ਵੀ ਪ੍ਰਾਰਥਨਾ ਲਈ ਬੁਲਾਉਂਦੇ ਰਹੇ ਹਨ।

Varanasi bjp to celebrate seva saptaah on birthday of pm modiPM modi

ਭਾਰਤੀ ਜਨਤਾ ਪਾਰਟੀ ਅਜਿਹਾ ਲੋਕਤੰਤਰੀ ਢੰਗ ਨਹੀਂ ਅਪਣਾ ਰਹੀ, ਕਿਉਂਕਿ ਉਸ ਦਾ ਸੁਪਨਾ ਭਾਰਤੀ ਭਾਈਚਾਰੇ ਦੇ ਬਹੁਰੰਗੀ ਗੁਲਦਸਤੇ ਨੂੰ ਪੰਖੜੋ-ਪੰਖੜੀ ਕਰ ਕੇ ਹਿੰਦੂਰਾਸ਼ਟਰ ਦੇ ਰੂਪ 'ਚ ਇਕ-ਰੰਗੀ ਭਗਵਾਂ ਗੁਲਦਸਤਾ ਬਣਾਉਣਾ ਹੈ। ਗਿ. ਜਾਚਕ ਨੇ ਸਪੱਸ਼ਟ ਕੀਤਾ ਕਿ ਇਸੇ ਲਈ ਹੀ ਬੇ.ਜੇ.ਪੀ ਦੇ ਆਗੂਆਂ ਨੇ ਦੋਗਲੀ ਨੀਤੀ ਅਪਣਾਈ ਹੋਈ ਹੈ, ਤਾਕਿ ਬਹੁਗਿਣਤੀ ਲੋਕਾਂ ਨੂੰ ਉਪਰੋਕਤ ਪੱਖੋਂ ਅੰਧੇਰੇ 'ਚ ਰਖਿਆ ਜਾ ਸਕੇ। ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ, ਨਿੰਬੂ, ਮਿਰਚਾਂ ਤੇ ਨਾਰੀਅਲ ਵਾਲੀ ਪੂਜਾ ਪੱਧਤੀ ਇਕ ਭਰਮ ਹੈ, ਵਹਿਮ ਹੈ ਤੇ ਇਕ ਅੰਧ-ਵਿਸ਼ਵਾਸ ਹੈ ਪਰ ਰਖਿਆ ਮੰਤਰੀ ਫ਼ਰਾਂਸ ਵਿਚ ਉਸੇ ਢੰਗ ਦੀ ਪੂਜਾ ਕਰ ਰਿਹਾ ਹੈ। ਭਾਵੇਂ ਕਿ ਅਜਿਹੇ ਅਵਿਗਿਆਨੀ ਕਰਮਕਾਂਡ ਦੁਆਰਾ ਸੰਸਾਰ ਭਰ 'ਚ ਭਾਰਤ ਸਰਕਾਰ ਦੀ ਕਿਰਕਰੀ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Punjab
Advertisement

 

Advertisement
Advertisement