ਭੰਗ ਹੋ ਚੁਕੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਮੁੜ ਸੁਖਬੀਰ ਬਾਦਲ 'ਤੇ ਵਿੰਨ੍ਹਿਆ ਨਿਸ਼ਾਨਾ
Published : Dec 14, 2024, 9:35 am IST
Updated : Dec 14, 2024, 9:35 am IST
SHARE ARTICLE
photo
photo

‘ਹੁਣ ਜੋ ਬਿਰਤਾਂਤ ਸਿਰਜਿਆ ਜਾ ਰਿਹੈ, ਉਸ ਨਾਲ ਨਾ ਉਨ੍ਹਾਂ ਦਾ ਕੇ ਨਾ ਹੀ ਪੰਥ ਦਾ ਭਲਾ ਹੋਣ ਵਾਲਾ ਹੈ'

ਚੰਡੀਗੜ੍ਹ (ਭੁੱਲਰ) : ਭੰਗ ਹੋ ਚੁਕੀ ਅਕਾਲੀ ਸੁਧਾਰ ਲਹਿਰ ਨਾਲ ਸੰਬੰਧਿਤ ਰਹੇ ਬਾਗੀ ਅਕਾਲੀ ਆਗੂਆਂ ਨੇ ਇਕ ਵਾਰ ਫਿਰ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ ਹੈ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ ’ਚ ਬਿਆਨ ਜਾਰੀ ਕੀਤਾ ਹੈ ਇਸ ਤੋਂ ਲਗਦਾ ਹੈ ਕਿ ਭਾਵੇਂ ਦੋਵੇਂ ਧੜਿਆਂ ਦੇ ਆਗੂਆਂ ਨੇ ਧਾਰਮਕ ਸਜ਼ਾ ਤਾਂ ਪੂਰੀ ਕਰ ਲਈ ਹੈ ਪਰ ਪਾਰਟੀ ਦੇ ਸਿਆਸੀ ਮਾਮਲਿਆ ’ਚ ਅਕਾਲ ਤਖ਼ਤ ਦੇ ਹੁਕਮ ਲਾਗੂ ਹੁੰਦੇ ਨਹੀਂ ਦਿਸ ਰਹੇ ਅਤੇ ਇਸ ਤਰ੍ਹਾਂ ਅਕਾਲੀ ਦਲ ’ਚ ਏਕਤਾ ਹੋਣੀ ਮੁਸ਼ਕਲ ਜਾਪਦੀ ਹੈ।

ਬਾਗੀ ਧੜੇ ਦੇ ਆਗੂਆਂ ਨੇ ਜਾਰੀ ਬਿਆਨ ਵਿਚ ਕਿਹਾ ਕਿ ਹੁਣ ਜੋ ਬਿਰਤਾਂਤ  ਸਿਰਜਿਆ ਜਾ ਰਿਹਾ ਹੈ ਉਸ ਨਾਲ ਨਾ ਹੀ ਉਨ੍ਹਾਂ ਦਾ ਅਤੇ ਨਾ ਹੀ ਪੰਥ ਦਾ ਕੋਈ ਭਲਾ ਹੋਣ ਵਾਲਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅਤੇ ਦਮਦਮਾ ਸਾਹਿਬ ਵਿਖੇ ਅਪਣੀ ਵਧੀਆ ਕਾਰਜਸ਼ੈਲੀ ਨਾਲ ਸੇਵਾ ਨਿਭਾਈ ਹੈ ਜਿਸ ਤੋਂ ਪੂਰੀ ਸਿੱਖ ਕੌਮ ਸੰਤੁਸ਼ਟ ਹੈ।

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੈਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ , ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁੱਰ, ਸੁਰਿੰਦਰ ਸਿੰਘ ਭੁਲੇਵਾਲ ਅਤੇ ਸੰਤਾ ਸਿੰਘ ਉਮੈਦਪੁੱਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕੌਮ ਅਤੇ ਪੰਥਕ ਮਸਲਿਆਂ ਦੀ ਹਮੇਸ਼ਾ ਸਿੰਘ ਸਾਹਿਬਾਨ ਨੇ ਪਹਿਰੇਦਾਰੀ ਕੀਤੀ ਹੈ।

ਇੰਨਾ ਆਗੂਆਂ ਨੇ ਕਿਹਾ ਕਿ ਬਾਦਲ ਦਲ ਦੇ ਕਰੀਬੀਆਂ ਵਲੋਂ ਜਥੇਦਾਰ ਸਾਹਿਬ ਦੇ ਕਈ ਸਾਲ ਪੁਰਾਣੇ ਮਸਲੇ ਨੂੰ ਉਛਾਲਣ ਲਈ ਇਕ ਇਨਸਾਨ ਨੂੰ ਲਿਆ ਉਸ ਨੂੰ ਅਪਣੇ ਵਲੋਂ ਪਹਿਲਾਂ ਤੋਂ ਤਿਆਰ ਕੀਤੀ ਸਕ੍ਰਿਪਟ ਦੇ ਕੇ ਅਪਣੇ ਮੀਡੀਆ ਕਰਮੀਆਂ ਤੋਂ ਕੂੜ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਕ ਧਾਰਮਿਕ ਸਖਸ਼ੀਅਤ ’ਤੇ ਇਸ ਤਰਾ ਚਿੱਕੜ ਸੁੱਟ ਕੇ ਉਹ ਸਾਰੀ ਕੌਮ ਨੂੰ ਸਰਮਸ਼ਾਰ ਕਰ ਰਹੇ ਹਨ।

ਆਗੂਆਂ ਨੇ ਜਾਰੀ ਅਪਣੇ ਬਿਆਨ ਵਿਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਪਾਸੇ ਤਾਂ ਇਹ ਦਰਸਾ ਰਹੇ ਹਨ ਕਿ ਉਨ੍ਹਾਂ ਨੇ ਇਕ ਨਿਮਾਣਾ ਸਿੱਖ ਬਣ ਕਿ ਸਾਰੇ ਗੁਨਾਹਾਂ ਨੂੰ ਕਬੂਲ ਕੀਤਾ ਅਤੇ ਉਸ ਦੀ ਸਜ਼ਾ ਨੂੰ ਵੀ ਮੰਨ ਲਿਆ ਹੈ। ਉਨ੍ਹਾਂ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹਨ ਪਰ ਦੂਜੇ ਇਹ ਜੋ ਸਾਰਾ ਬਿਰਤਾਂਤ ਉਨ੍ਹਾਂ ਵਲੋਂ ਸਿਰਜਿਆ ਜਾ ਰਿਹਾ ਹੈ ਉਸ ਤੋਂ ਲਗਦਾ ਹੈ ਇਹ ਸਭ ਉਹ ਕ੍ਰੋਧ ਅਤੇ ਬਦਲੇ ਦੀ ਭਾਵਨਾ ਨਾਲ ਕਰ ਰਹੇ ਹਨ, ਜਿਸ ਨਾਲ ਜਥੇਦਾਰ ਸਹਿਬਾਨ ਨੂੰ ਨੀਵਾਂ ਦਿਖਾਇਆ ਜਾ ਸਕੇ। 

ਪਰ ਉਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਸ ਨਾਲ ਜੋ ਇਹ ਕਰਵਾ ਰਹੇ ਹਨ ਉਨਾਂ ਦਾ ਭਲਾ ਨਹੀਂ ਹੋਣਾ ਅਤੇ ਨਾ ਹੀ ਪੰਥ ਦੀਆਂ ਕਦਰਾਂ ਕੀਮਤਾਂ ਇਹ ਦਰਸਾਉਂਦੀਆਂ ਹਨ ਅਤੇ ਇਹ ਸਿੱਖੀ ਸੋਚ ਦੇ ਵੀ ਉਲਟ ਹੈ। ਆਗੂਆਂ ਨੇ ਕਿਹਾ ਕਿ ਸਾਰੇ ਫੈਸਲੇ ਸਿੱਖ ਪ੍ਰੰਪਰਾ ਅਤੇ ਮਰਿਆਦਾ ਅਨੁਸਾਰ ਹੋਏ ਹਨ ਅਤੇ ਇਹ ਸਾਰੇ ਫੈਸਲੇ ਸਾਰੇ ਜਥੇਦਾਰ ਸਹਿਬਾਨਾਂ ਦੀ ਸਹਿਮਤੀ ਨਾਲ ਹੋਏ ਹਨ। ਪਰ ਜਿਸ ਤਰਾ ਦਾ ਹੁਣ ਬਿਰਤਾਂਤ ਸਿਰਜਿਆ ਜਾ ਰਿਹਾ ਓਹ ਸਿੱਖ ਕੌਮ ਨੂੰ ਹਨੇਰੇ ਵੱਲ ਧੱਕਣ ਦੀ ਕੋਸ਼ਿਸ਼ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement