ਤਾਜ਼ਾ ਖ਼ਬਰਾਂ

Advertisement

ਸਿੱਖਾਂ ਦੀਆਂ ਮੁਸ਼ਕਲਾਂ ਸਰਕਾਰ ਤਕ ਪਹੁੰਚਾਏਗੀ ਪੱਤਰਕਾਰ ਮਨਮੀਤ ਕੌਰ 

ROZANA SPOKESMAN
Published May 15, 2018, 7:05 am IST
Updated May 15, 2018, 7:05 am IST
ਪਾਕਿਸਤਾਨੀ ਮੀਡੀਆ 'ਚ ਵਧਿਆ ਸਿੱਖਾਂ ਦਾ ਦਬਦਬਾ
Manmeet Kaur
 Manmeet Kaur

ਇਸਲਾਮਾਬਾਦ:  ਕੁੜੀਆਂ ਅੱਜ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ, ਚਾਹੇ ਉਹ ਪੜ੍ਹਾਈ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਪੱਤਰਕਾਰੀ ਦਾ ਖੇਤਰ ਹੋਵੇ। ਭਾਰਤੀ ਕੁੜੀਆਂ ਹੀ ਨਹੀਂ ਸਗੋਂ ਪਾਕਿਸਤਾਨੀ ਕੁੜੀਆਂ ਵੀ ਹੁਣ ਕਿਸੇ ਤੋਂ ਪਿਛੇ ਨਹੀਂ ਹਨ। ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪੇਸ਼ਾਵਰ ਸ਼ਹਿਰ ਦੀ ਸਿੱਖ ਲੜਕੀ ਮਨਮੀਤ ਕੌਰ ਨੂੰ ਪਾਕਿਸਤਾਨ ਟੈਲੀਵਿਜ਼ਨ 'ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਹੈ। ਪਾਕਿਸਤਾਨ ਸਮਾਚਾਰ ਚੈਨਲ 'ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੀ ਉਹ ਪਾਕਿਸਤਾਨ ਦੀ ਪਹਿਲੀ ਸਿੱਖ ਕੁੜੀ ਹੈ, ਜੋ ਕਿ ਰਿਪੋਰਟਿੰਗ ਕਰਦੀ ਹੋਈ ਨਜ਼ਰ ਆਵੇਗੀ। ਮਨਮੀਤ ਇਕ ਨਿੱਜੀ ਚੈਨਲ ਦੀ ਲਾਈਵ ਗੱਡੀ 'ਤੇ ਸਿੱਖਾਂ ਦੇ ਪ੍ਰੋਗਰਾਮ ਨੂੰ ਕਵਰ ਕਰਨ ਦੇ ਨਾਲ-ਨਾਲ ਗ਼ੈਰ-ਸਰਕਾਰੀ ਸੰਸਥਾਵਾਂ ਦੇ ਪ੍ਰੋਗਰਾਮ ਵੀ ਕਵਰ ਕਰੇਗੀ।

Manmeet KaurManmeet Kaur

Loading...

ਪੇਸ਼ਾਵਰ ਦੀ ਰਹਿਣ ਵਾਲੀ ਮਨਮੀਤ ਕੌਰ ਨੂੰ ਬਚਪਨ ਤੋਂ ਹੀ ਟੀਵੀ ਚੈਨਲ 'ਤੇ ਰਿਪੋਰਟਿੰਗ ਕਰਨ ਦਾ ਸ਼ੌਕ ਸੀ। ਪੇਸ਼ਾਵਰ ਯੂਨੀਵਰਸਿਟੀ ਦੇ 'ਜਿਨਾਹ ਕਾਲਜ ਫ਼ਾਰ ਵਿਮੈਨ' ਤੋਂ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਚੈਨਲ ਜੁਆਇਨ ਕੀਤਾ ਹੈ। ਉਸ ਨੇ ਅਪਣੀ ਸਫ਼ਲਤਾ ਲਈ ਪੇਸ਼ਾਵਰ ਦੇ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲਿਆ।ਉਸ ਨੇ ਦਸਿਆ ਕਿ ਉਸ ਨੂੰ ਆਪਣੀ ਇਸ ਪ੍ਰਾਪਤੀ 'ਤੇ ਬੇਹੱਦ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਕਿ ਉਸ ਨੂੰ ਪਾਕਿਸਤਾਨ ਦੇ ਸੱਭ ਤੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਆਵਾਜ਼ ਅਤੇ ਮੁਸ਼ਕਲਾਂ ਨੂੰ ਪਾਕਿਸਤਾਨ ਹਕੂਮਤ ਤਕ ਪਹੁੰਚਾਉਣ ਦਾ ਮੌਕਾ ਮਿਲਿਆ ਹੈ। ਮਨਮੀਤ ਕੌਰ ਦਾ ਕੁੱਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਉਸ ਨੇ ਪੱਤਰਕਾਰੀ ਨਾਲ ਜੁੜੇ ਸਾਰੇ ਪੇਪਰ ਪਾਸ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ।  (ਏਜੰਸੀ)

Advertisement
Loading...
Advertisement
Advertisement
Loading...
Advertisement
Loading...