
ਸਹਿਜਧਾਰੀ ਸਿੱਖ ਪਾਰਟੀ ਦੀ ਕੌਮੀ ਕਾਰਜਕਾਰਨੀ ਕੌਂਸਲ ਦੀ ਸਹਿਮਤੀ ਨਾਲ ਪਾਰਟੀ ਨੇ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ.....
ਐੱਸ. ਏ. ਐੱਸ. ਨਗਰ : ਸਹਿਜਧਾਰੀ ਸਿੱਖ ਪਾਰਟੀ ਦੀ ਕੌਮੀ ਕਾਰਜਕਾਰਨੀ ਕੌਂਸਲ ਦੀ ਸਹਿਮਤੀ ਨਾਲ ਪਾਰਟੀ ਨੇ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ ਕਾਂਗਰਸ ਦੇ ਆਗੂ ਸੁਨੀਲ ਜਾਖ਼ੜ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਪੱਤਰ ਲਿਖ ਕੇ ਕਾਂਗਰਸ ਵਲੋਂ ਹਾਰੀਆ ਹੋਈਆਂ ਸੀਟਾਂ ਵਿਚੋਂ ਇਕ ਸੀਟ 'ਸ੍ਰੀ ਆਨੰਦਪੁਰ ਸਾਹਿਬ' ਜਾਂ 'ਸੰਗਰੂਰ' ਸੀਟ ਦੀ ਮੰਗ ਕੀਤੀ ਹੈ। ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਸਹਿਜਧਾਰੀਆ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਰਨਾਟਕਾ ਵਿਚ 'ਲੰਗਾਇਤ' ਨਾਮ ਦੀ ਇਕ ਜਾਤੀ ਨੂੰ ਬਰਾਹਮਣ ਹਿੰਦੂ ਨਹੀ ਮੰਨਦੇ ਅਤੇ ਉਹ ਲੋਕ ਕਾਂਗਰਸ ਪਾਰਟੀ ਦੇ
ਹਮਾਇਤੀ ਹਨ ਅਤੇ ਉਹਨਾ ਨੂੰ ਕਾਂਗਰਸ ਦੀ ਸਰਕਾਰ ਨੇ ਵੱਖਰੀ ਘੱਟ ਗਿਣਤੀ ਦਾ ਦਰਜਾ ਵੀ ਪ੍ਰਦਾਨ ਕੀਤਾ ਹੈ ਉਸੇ ਤਰਾਂ ਪੰਜਾਬ ਵਿਚ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਵੀ ਸਿੱਖ ਨਹੀ ਮੰਨਦੇ ਅਤੇ ਉਹ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਸਮਰਥਕ ਹਨ। ਉਨ੍ਹਾਂ ਕਿਹਾ ਜਦੋਂ ਤਕ ਐਸ. ਜੀ. ਪੀ. ਸੀ. ਚੋਣਾਂ ਦਾ ਮਾਮਲਾ ਅਦਾਲਤ ਵਿਚ ਹੈ ਇਹ ਮਾਮਲਾ ਲੱਟਕਿਆ ਰਹੇਗਾ ਕਿਉਕਿ ਸਿੱਖ ਗੁਰਦੁਵਾਰਾ ਐਕਟ 1925 ਦੇ ਵਿਚ ਜੋ ਭਾਜਪਾ ਦੀ ਸਰਕਾਰ ਵਲੋਂ ਆਪਣੇ ਭਾਈਵਾਲ ਅਕਾਲੀ ਦਲ ਬਾਦਲ ਦੇ ਦਬਾਉ ਹੇਠ ਪਾਰਲੀਮੈਂਟ ਵਿਚ ਸੋਧ ਕੀਤੀ ਗਈ ਸੀ ਉਹ ਗੈਰ ਸੰਵੀਧਾਨਕ ਸੀ ਜਿਸ ਵਿਚ
ਸਹਿਜਧਾਰੀਆਂ ਦੀਆ ਵੋਟਾਂ ਕੱਟੀਆ ਗਈਆਂ ਸਨ। ਉਨ੍ਹਾਂ ਕਿਹਾ ਕਿ ਉਸ ਸੋਧ ਬਿੱਲ ਵਿਚ 'ਮਕਸਦ' ਅਤੇ 'ਕਾਰਨ' ਨਹੀਂ ਸਨ ਜੋ ਹਰ ਬਿੱਲ ਦੇ ਪਾਸ ਹੋਣ ਲਈ ਜ਼ਰੂਰੀ ਹੁੰਦੇ ਹਨ। ਇਹ ਮਾਲਮਾ ਅਦਾਲਤ ਦੇ ਫ਼ੈਸਲੇ ਉਪਰੰਤ ਫਿਰ ਦੋਬਾਰਾ ਪਾਰਲੀਮੈਂਟ ਵਿਚ ਜਾਵੇਗਾ ਅਤੇ ਉਦੋ ਤਕ ਇਸ ਦੀ ਚੋਣ ਨਾਮੁਮਕਿਨ ਹੈ। ਸਹਿਜਧਾਰੀ ਸਿੱਖ ਪਾਰਟੀ ਦਾ ਕਹਿਣਾ ਹੈ ਕੇ ਉਹਨਾਂ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਮਸ਼ਹੂਰ ਡਾਕਟਰ ਅਤੇ ਉੱਘੇ ਸਮਾਜ ਸੇਵੀ ਹਨ ਜੋ ਅਨੰਦਪੁਰ ਸਾਹਿਬ ਸੀਟ ਲਈ ਇਕ ਯੋਗ ਉਮੀਦਵਾਰ ਹਨ। ਡਾ.ਰਾਣੂੰ ਦੇ ਨਾਮ ਤੇ ਕਾਂਗਰਸ ਪਾਰਟੀ ਵਿਚ ਉਮੀਦਵਾਰਾਂ ਦੀ ਦੌੜ ਕਾਰਨ ਪੈਦਾ ਹੋਈ ਗੁਟਬੰਦੀ ਨੂੰ ਵੀ ਬਰੇਕਾ ਲੱਗ ਜਾਣਗੀਆ।