
Panthak News : ਸ੍ਰੀ ਅਨੰਦਪੁਰ ਸਾਹਿਬ ਵਿਚ ਬੁੱਢਾ ਦਲ ਦੀਆਂ ਜਥੇਬੰਦੀਆਂ ਦੀ ਹੋਈ ਸੀ ਵੱਡੀ ਮੀਟਿੰਗ
Baba Balbir Singh refused to accept Kuldeep Singh Gargajj as Jathedar Latest News in Punjabi : ਸ੍ਰੀ ਅਨੰਦਪੁਰ ਸਾਹਿਬ ਵਿਚ ਬੁੱਢਾ ਦਲ ਦੇ ਨਾਲ ਜੁੜੀਆਂ ਹੋਈਆਂ ਦਲ ਖ਼ਾਲਸੇ ਦੀਆਂ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਬਾਬਾ ਬਲਬੀਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ। ਅਸੀਂ ਉਨ੍ਹਾਂ ਦੇ ਕਿਸੇ ਪ੍ਰੋਗਰਾਮ ਵਿਚ ਨਹੀਂ ਜਾਣਾ ਤੇ ਨਾ ਹੀ ਅਸੀਂ ਅਪਣੇ ਪ੍ਰੋਗਰਾਮ ਵਿਚ ਉਨ੍ਹਾਂ ਨੂੰ ਬੁਲਾਉਣਾ ਹੈ।
ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਚ ਬੁੱਢਾ ਦਲ ਦੇ ਨਾਲ ਜੁੜੀਆਂ ਹੋਈਆਂ ਦਲ ਖ਼ਾਲਸੇ ਦੀਆਂ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਬਾਬਾ ਬਲਬੀਰ ਸਿੰਘ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਗਾਏ ਜਾਣ ’ਤੇ ਅਪਣੀ ਨਾਰਾਜ਼ਗੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਈ ਅਹਿਮ ਖ਼ੁਲਾਸੇ ਕੀਤੇ।
ਉਨ੍ਹਾਂ ਕਿਹਾ ਕਿ ਅਸੀਂ ਕੁਲਦੀਪ ਸਿੰਘ ਨੂੰ ਜਥੇਦਾਰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਇਹ ਸੱਭ ਕੁੱਝ ਇਕ ਪਰਵਾਰ ਨੂੰ ਬਚਾਉਣ ਲਈ ਜਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ।
ਇਸ ਦੇ ਨਾਲ ਹੀ ਬਾਬਾ ਬਲਬੀਰ ਸਿੰਘ ਨੇ ਲਾਂਭੇ ਕੀਤੇ ਅੰਤ੍ਰਿਗ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੰਤ੍ਰਿਗ ਕਮੇਟੀ ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ ਨੂੰ ਰੱਦ ਕਰੇ ਤੇ ਉਨ੍ਹਾਂ ਨੂੰ ਮੁੜ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ।
ਇਹ ਪਹਿਲੀ ਵਾਰ ਹੋਇਆ ਹੈ ਕਿ ਮਹੱਲਾ ਸਜਾਉਣ ਵੇਲੇ ਕੋਈ ਵੀ ਜਥੇਦਾਰ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ SGPC ਦੀਆਂ ਚੋਣਾਂ ਛੇਤੀ ਕਰਵਾਉਣ ਦੀ ਮੰਗ ਕੀਤੀ।