
ਕਿਹਾ - ਬਾਦਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਜ਼ੋਰ ਪਾ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਜੀ ਸਿੱਟ ਦਾ ਤਬਾਦਲਾ ਕਰਵਾਇਆ
ਅੰਮ੍ਰਿਤਸਰ : ਭਾਈ ਜਗਤਾਰ ਸਿੰਘ ਹਵਾਰਾ ਦੀ 21 ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਬਾਦਲਾਂ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਬਰਗਾੜੀ ਕਾਂਡ ਲਈ ਜ਼ੁੰਮੇਵਾਰ ਹਨ, ਜਿਥੇ ਸ਼ਾਂਤਮਈ ਧਰਨੇ ਨੂੰ ਪੁਲਿਸ ਗੋਲੀ ਨਾਲ ਦੋ ਸਿੱਖ ਨੌਜਵਾਨ ਮਾਰੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲਾਂ ਭਾਜਪਾ ਹਾਈ ਕਮਾਂਡ ਰਾਹੀਂ ਮੁੱਖ ਚੋਣ ਕਮਿਸ਼ਨਰ ਨੂੰ ਜ਼ੋਰ ਪਾ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਜੀ ਸਿੱਟ ਦਾ ਤਬਾਦਲਾ ਕਰਵਾਇਆ ਹੈ, ਤਾਂ ਜੋ ਨਿਰਪੱਖਤਾ ਨਾਲ ਜਾਂਚ ਨਾ ਹੋ ਸਕੇ।
Kunwar Vijay Pratap
ਹਵਾਰਾ ਕਮੇਟੀ ਦੇ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਰੱਦ ਕਰਨ ਤੇ ਮੁੜ ਉਨ੍ਹਾਂ ਨੂੰ ਸਿੱਟ 'ਚ ਪਹਿਲਾਂ ਵਾਲੀ ਥਾਂ ਨਿਯੁਕਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੁੰਵਰ ਈਮਾਨਦਾਰ ਅਫ਼ਸਰ ਹਨ। ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਕੀਤੀ। ਉਹ ਨਿਯਮਾਂ 'ਚ ਰਹਿ ਕੇ ਕੰਮ ਕਰਨ ਵਾਲੇ ਅਫ਼ਸਰ ਹਨ। ਪ੍ਰੋ. ਬਲਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਨੂੰ ਡਰ ਪੈਦਾ ਹੋ ਗਿਆ ਹੈ ਕਿ ਕੁੰਵਰ ਪ੍ਰਤਾਪ ਸਿੰਘ ਦੇ ਸਿੱਟ 'ਚ ਰਹਿਣ ਨਾਲ ਸਜ਼ਾ ਹੋ ਸਕਦੀ ਹੈ।
Bargari Kand
ਪ੍ਰੋ. ਬਲਜਿੰਦਰ ਸਿੰਘ ਨੇ ਵੋਟਰਾਂ ਨੂੰ ਜ਼ੋਰ ਦਿਤਾ ਕਿ ਉਹ ਉਨ੍ਹਾਂ ਨੂੰ ਹਰਾਉਣ ਜੋ ਬੇਅਦਬੀਆਂ, ਬਰਗਾੜੀ ਕਾਂਡ ਲਈ ਜ਼ੁੰਮੇਵਾਰ ਹਨ। ਜੇਕਰ ਕੁੰਵਰ ਪ੍ਰ੍ਰਤਾਪ ਸਿੰਘ ਦੀ ਬਦਲੀ ਰੱਦ ਕਰ ਕੇ ਪਹਿਲਾਂ ਵਾਲੀ ਥਾਂ ਨਾ ਲਾਇਆ ਤਾਂ ਇਹ ਮੁੱਦਾ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਜਾਣਾ ਕੁਦਰਤੀ ਹੈ ਅਤੇ ਅਕਾਲੀ ਭਾਜਪਾ ਨੂੰ ਸਿੱਖ ਰੋਹ ਦਾ ਸਾਹਮਣਾ ਕਰਨਾ ਪਵੇਗਾ।